Posted on May 10th, 2019

ਆਮ ਦਿਨਾਂ 'ਚ ਇੱਕ ਦੂਜੇ ਦੇ ਪਰਦੇ ਢਕਣ ਵਾਲੇ ਭਾਰਤੀ ਲੀਡਰ ਚੋਣ ਬੁਖ਼ਾਰ ਦੌਰਾਨ ਕਈ ਵਾਰ ਮੂੰਹੋਂ ਸੱਚ ਬੋਲ ਜਾਂਦੇ ਹਨ। ਸਿੱਖਾਂ ਦੇ ਕਾਤਲ ਰਾਜੀਵ ਗਾਂਧੀ ਬਾਰੇ ਟਵੀਟ ਕਰਦਿਆਂ ਮੋਦੀ ਕੋਲੋਂ ਵੀ ਅਜਿਹਾ ਹੋਇਆ ਹੈ। ਹਾਲਾਂਕਿ ਇਹ ਉਸਨੇ ਕਿਹਾ ਸਿੱਖ ਵੋਟਾਂ ਹਾਸਲ ਕਰਨ ਲਈ ਹੈ ਪਰ ਇਹ ਟਵੀਟ ਸਿੱਖਾਂ ਲਈ ਭਵਿੱਖ 'ਚ ਘਾਣ ਦਾ ਹਵਾਲਾ ਦੇਣ ਲਈ ਪੁਖ਼ਤਾ ਸਬੂਤ ਵਜੋੰ ਕੰਮ ਆਇਆ ਕਰੇਗਾ।
ਮੋਦੀ ਨੇ ਰਾਜੀਵ ਗਾਂਧੀ ਬਾਰੇ ਕਿਹਾ ਹੈ ਕਿ ਉਸਦੇ ਰਾਜ 'ਚ ਦਿੱਲੀ ਅਤੇ ਪੰਜਾਬ 'ਚ ਸਿੱਖਾਂ ਦਾ ਘਾਣ ਕੀਤਾ ਗਿਆ। ਇਹ ਸੱਚ ਹੈ ਕਿ ਨਵੰਬਰ 1984 'ਚ ਸਿੱਖਾਂ ਦਾ ਦਿੱਲੀ ਸਮੇਤ ਹੋਰ ਭਾਰਤੀ ਸ਼ਹਿਰਾਂ 'ਚ ਕਤਲੇਆਮ ਅਤੇ ਫਿਰ ਸੰਨ 84 ਤੋਂ ਲੈ ਕੇ 21 ਮਈ 1991 ਤੱਕ ਘਾਣ ਰਾਜੀਵ ਗਾਂਧੀ ਦੇ ਕਾਤਲ ਨਿਜ਼ਾਮ ਹੇਠ ਹੀ ਹੋਇਆ ਸੀ।
ਪ੍ਰਧਾਨ ਮੰਤਰੀ ਹੁੰਦਿਆਂ ਇਹ ਸੱਚ ਕਬੂਲਣ ਲਈ ਸ਼ੁਕਰੀਆ ਮੋਦੀ ਜੀ!
ਭਾਰਤੀ ਸਟੇਟ ਨੇ ਪੰਜਾਬ 'ਚ ਸਿੱਖਾਂ ਦਾ ਘਾਣ ਕੀਤਾ, ਸਟੇਟ ਨੇ ਕਦੇ ਵੀ ਇਹ ਖੁਦ ਨਹੀਂ ਮੰਨਿਆ। ਹੁਣ ਖ਼ੁਦ ਹੀ ਪ੍ਰਧਾਨ ਮੰਤਰੀ ਮੋਦੀ ਨੇ ਮੰਨ ਲਿਆ। ਇਹ ਬਿਆਨ ਭਵਿੱਖ 'ਚ ਬਾਹਰਲੇ ਸਿੱਖਾਂ ਦੇ ਬਹੁਤ ਕੰਮ ਆਵੇਗਾ। ਜਦ ਕੈਨੇਡੀਅਨ ਸੰਸਦ 'ਚ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਨਸਲਕੁਸ਼ੀ (ਜੈਨੋਸਾਈਡ) ਕਹਾਉਣ ਦਾ ਮਤਾ ਪੇਸ਼ ਹੋਇਆ ਤਾਂ ਭਾਰਤ ਸਰਕਾਰ ਤੇ ਇਨ੍ਹਾਂ ਉਸਦਾ ਵਿਰੋਧ ਕੀਤਾ, ਮਤਾ ਤਿਆਰ ਕਰਨ ਵਾਲੇ ਕੈਨੇਡੀਅਨ ਐਮ ਪੀ ਦਾ ਵੀਜ਼ਾ ਰੱਦ ਕਰ ਦਿੱਤਾ ਪਰ ਕੁਝ ਸਾਲ ਬਾਅਦ ਖ਼ੁਦ ਭਾਰਤੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬਿਆਨ ਦੇ ਦਿੱਤਾ ਕਿ ਇਹ ਨਸਲਕੁਸ਼ੀ (ਜੈਨੋਸਾਈਡ) ਸੀ। ਇਸ ਨਾਲ ਸਿੱਖਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਸਾਲਾਂ ਤੋਂ ਦੁਹਰਾਈ ਜਾਂਦੀ ਆਪਣੀ ਮੰਗ ਸਹੀ ਸਾਬਤ ਕਰਨ ਦਾ ਮੌਕਾ ਮਿਲਿਆ ਕਿ ਨਵੰਬਰ ਚੌਰਾਸੀ ਦਾ ਕਤਲੇਆਮ ਦੰਗੇ ਨਹੀਂ, ਨਸਲਕੁਸ਼ੀ ਸੀ।
ਅਜਿਹਾ ਹੀ ਹੁਣ ਮੋਦੀ ਦੇ ਇਸ ਬਿਆਨ ਨੇ ਕੀਤਾ ਹੈ। ਉਹ ਸਿੱਧ ਕਰ ਗਿਆ ਕਿ ਜਿਸਨੂੰ ਹੁਣ ਤੱਕ ਦੀਆਂ ਭਾਰਤ ਸਰਕਾਰਾਂ ਅੱਤਵਾਦ ਕਹਿ ਕੇ ਭੰਡਦੀਆਂ ਰਹੀਆਂ, ਉਹ ਤਾਂ ਰਾਜੀਵ ਗਾਂਧੀ ਵੱਲੋਂ ਕੀਤਾ ਘਾਣ ਸੀ। ਸਿੱਖਾ ਦੇ ਦੋਸ਼ ਸਹੀ ਸਿੱਧ ਹੋਏ।
ਹੁਣ ਕਰੀਏ ਗੱਲ ਮੋਦੀ ਦੇ ਨਿਜ਼ਾਮ ਦੀ। ਜੋ ਬੀਤੇ 'ਚ ਪੰਜਾਬ ਅੰਦਰ ਸਿੱਖਾਂ ਨਾਲ ਕੀਤਾ ਗਿਆ, ਉਹ ਮਨੁੱਖਤਾ ਦਾ ਘਾਣ ਸੀ ਪਰ ਕੀ ਤੁਸੀਂ ਘੱਟ ਕਰ ਰਹੇ ਹੋ? ਪੰਜਾਬ 'ਚ ਰਾਜੀਵ ਗਾਂਧੀ ਵੱਲੋਂ ਸਿੱਖ ਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਨ ਅਤੇ ਹਜ਼ਾਰਾਂ ਨੂੰ ਲਾਪਤਾ ਕਰਨ ਦਾ ਇਨਸਾਫ਼ ਭਾਜਪਾ ਨੇ ਦਿੱਤਾ? ਕੀ ਤੁਸੀਂ ਕਾਤਲ ਨਿਜ਼ਾਮ ਦੇ ਹਥਿਆਰ ਬਣਕੇ ਘਾਣ ਕਰਨ ਵਾਲੇ ਪੁਲਸੀਆਂ ਨੂੰ ਸਜ਼ਾ ਦਿੱਤੀ ਕਿ ਤਰੱਕੀਆਂ?
ਕੀ ਅੱਜ ਵੀ ਤੁਹਾਡੇ ਰਾਜ 'ਚ ਝੂਠੇ ਕੇਸਾਂ 'ਚ ਸਿੱਖ ਨੌਜਵਾਨ ਨਹੀਂ ਫਸਾਏ ਜਾ ਰਹੇ? ਅਦਾਲਤੀ ਕਾਰਵਾਈ ਕਰਨ ਦੀ ਬਜਾਇ ਨਾਜਾਇਜ਼ ਪੁੱਛ-ਗਿੱਛ ਬਹਾਨੇ ਤਸ਼ੱਦਦ ਨਹੀਂ ਕੀਤਾ ਜਾ ਰਿਹਾ? ਸਿਰਫ ਸੰਘਰਸ਼ ਸੰਬੰਧੀ ਸਾਹਿਤ ਰੱਖਣ ਕਾਰਨ ਉਮਰ ਕੈਦਾਂ ਨਹੀਂ ਕੀਤੀਆਂ? ਸਿੱਖਾਂ ਦੀਆਂ ਕਾਲੀਆਂ ਸੂਚੀਆਂ 'ਚ ਵਾਧਾ ਨਹੀਂ ਕੀਤਾ?
ਇਹਦੇ ਬਾਰੇ ਵੀ ਕਰੋਂਗੇ ਟਵੀਟ!
- ਗੁਰਪ੍ਰੀਤ ਸਿੰਘ ਸਹੋਤਾ

Posted on May 1st, 2026

Posted on April 30th, 2026

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026