Posted on May 31st, 2019

ਬੇਅਦਬੀਆਂ ਤੋਂ ਲੈ ਕੇ ਗੋਲ਼ੀਕਾਂਡ ਸਭ ਕੁਝ ਯੋਜਨਾਬੱਧ ਸੀ- ਜਾਂਚ ਟੀਮ
ਚੰਡੀਗੜ੍ਹ- ਅਕਤੂਬਰ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਲੈ ਕੇ ਪ੍ਰਦਰਸ਼ਨਕਾਰੀ ਸਿੱਖਾਂ 'ਤੇ ਹੋਈ ਪੁਲਿਸ ਕਾਰਵਾਈ, ਸਭ ਕੁਝ ਯੋਜਨਾਤਮਕ ਤਰੀਕੇ ਨਾਲ 'ਕਰਵਾਇਆ' ਗਿਆ। ਇਹ ਦਾਅਵਾ ਪੰਜਾਬ ਸਰਕਾਰ ਵੱਲੋਂ ਕੋਟਕਪੂਰਾ ਤੇ ਬਹਿਬਲ ਕਲਾਂ ਗੋਲ਼ੀਕਾਂਡ ਦੀ ਪੜਤਾਲ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਬੀਤੀ 28 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਵਿੱਚ ਕੀਤਾ ਹੈ। ਬੇਅਦਬੀ ਤੇ ਗੋਲ਼ੀਕਾਂਡ ਦੀਆਂ ਘਟਨਾਵਾਂ ਵਿੱਚ ਇਹ ਪਹਿਲਾ ਸੰਯੁਕਤ ਰੂਪ ਵਿੱਚ ਪੇਸ਼ ਕੀਤਾ ਗਿਆ ਚਲਾਨ ਹੈ, ਜਿਸ ਨਾਲ ਇਨ੍ਹਾਂ ਘਟਨਾਵਾਂ ਦੀ ਤਸਵੀਰ ਸਾਫ ਹੋ ਜਾਂਦੀ ਹੈ।
ਜਾਂਚ ਟੀਮ ਨੇ ਬੀਤੇ ਦਿਨੀਂ ਪੇਸ਼ ਕੀਤੇ ਆਪਣੇ ਚਲਾਣ ਵਿਚ ਦਾਅਵਾ ਕਰ ਦਿੱਤਾ ਹੈ ਕਿ ਬੇਅਦਬੀਆਂ ਦੀ ਸਾਜ਼ਿਸ਼ ਸੁਖਬੀਰ ਬਾਦਲ, ਸੁਮੇਧ ਸੈਣੀ ਤੇ ਗੁਰਮੀਤ ਰਾਮ ਰਹੀਮ ਇੰਸਾਂ ਨੇ ਰਲ਼ ਕੇ ਰਚੀ ਸੀ ਅਤੇ ਗੁਰਮੀਤ ਇੰਸਾਂ ਨਾਲ਼ ਸੁਖਬੀਰ ਦੀ ਮੁਲਾਕਾਤ ਅਕਸ਼ੈ ਕੁਮਾਰ ਨੇ ਕਰਵਾਈ ਸੀ। ਚਲਾਣ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਬੇਅਦਬੀਆਂ ਤੋਂ ਪਹਿਲਾਂ ਸੂਹੀਆ ਵਿਭਾਗ ਦੇ ਮੁਖੀ ਦਾ ਤਬਾਦਲਾ ਕਰ ਦਿੱਤਾ ਗਿਆ ਸੀ। ਚਲਾਨ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਨਾਲ ਸੁਖਬੀਰ ਬਾਦਲ ਦੀ ਮੁਲਾਕਾਤ ਫਿਲਮ ਆਦਾਕਾਰ ਅਕਸ਼ੈ ਕੁਮਾਰ ਨੇ ਕਰਵਾਈ ਸੀ।
ਜਾਂਚ ਟੀਮ ਮੁਤਾਬਕ ਦੋਵਾਂ ਨੂੰ ਹਰੀ ਝੰਡੀ ਦਿਵਾਉਣ ਲਈ ਸਤੰਬਰ 2015 ਵਿੱਚ ਅਕਸ਼ੇ ਨੇ ਮੁੰਬਈ ਵਿੱਚ ਸੁਖਬੀਰ ਤੇ ਡੇਰਾ ਮੁਖੀ ਦੀ ਬੈਠਕ ਕਰਵਾਈ ਸੀ। ਇਸ ਮਗਰੋਂ 24 ਸਤੰਬਰ 2015 ਨੂੰ ਅਕਾਲ ਤਖ਼ਤ ਤੋਂ ਗੁਰਮੀਤ ਰਾਮ ਰਹੀਮ ਨੂੰ ਸਾਲ 2007 ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਧਾਰਨ ਦੇ ਮਾਮਲੇ ਵਿੱਚ ਮੁਆਫੀ ਮਿਲ ਗਏ ਸੀ। ਇਸ ਤੋਂ ਠੀਕ ਅਗਲੇ ਦਿਨ ਐਮਐਸਜੀ-2 ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਪੰਜਾਬ ਵਿੱਚ ਰਿਲੀਜ਼ ਹੋ ਗਈ ਅਤੇ ਦੋ ਅਕਤੂਬਰ 2015 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਸ਼ੇ ਕੁਮਾਰ ਦੀ ਫ਼ਿਲਮ ਨੂੰ ਵੀ ਹਰੀ ਝੰਡੀ ਦੇ ਦਿੱਤੀ ਸੀ।
ਜਾਂਚ ਟੀਮ ਨੇ ਆਪਣੇ ਚਲਾਨ ਵਿੱਚ ਇਨ੍ਹਾਂ ਘਟਨਾਵਾਂ ਦੇ ਸਾਜ਼ਿਸ਼ਘਾੜਿਆਂ ਵਿੱਚ ਪੰਜਾਬ ਪੁਲਿਸ ਦੇ ਪੰਜ ਤਤਕਾਲੀ ਪੁਲਿਸ ਅਧਿਕਾਰੀਆਂ ਨੂੰ ਬਤੌਰ ਮੁਲਜ਼ਮ ਨਾਮਜ਼ਦ ਕੀਤਾ ਹੈ। ਇਸ ਤੋਂ ਇਲਾਵਾ ਪੜਤਾਲੀਆ ਟੀਮ ਨੇ ਆਪਣੀ ਜਾਂਚ ਦੇ ਘੇਰੇ ਵਿੱਚ ਆਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਤਤਕਾਲੀ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਤੇ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨਾਲ ਡੇਰਾ ਸਿਰਸਾ ਦੇ ਉਕਤ ਘਟਨਾਵਾਂ ਦੇ ਤਾਣੇ-ਬਾਣੇ ਨੂੰ ਵੀ ਉਜਾਗਰ ਕੀਤਾ ਹੈ।
ਜਾਂਚ ਟੀਮ ਵਿੱਚ ਮੁੜ ਤੋਂ ਸ਼ਾਮਲ ਹੋਏ ਇੰਸਪੈਕਟਰ ਜਨਰਲ ਕੁੰਵਰ ਵਿਜੇ ਪ੍ਰਤਾਪ ਨੇ ਕੋਟਕਪੂਰਾ ਗੋਲ਼ੀਕਾਂਡ ਸਬੰਧੀ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ, ਤਤਕਾਲੀ ਐਸਐਚਓ ਕੋਟਕਪੂਰਾ ਗੁਰਦੀਪ ਸਿੰਘ, ਡੀਐਸਪੀ ਬਲਜੀਤ ਸਿੰਘ ਤੇ ਏਡੀਸੀਪੀ ਲੁਧਿਆਣਾ ਪਰਮਜੀਤ ਸਿੰਘ ਪੰਨੂ ਤੋਂ ਇਲਾਵਾ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਖ਼ਿਲਾਫ਼ ਚਲਾਨ ਪੇਸ਼ ਕਰ ਦਿੱਤਾ ਹੈ। ਆਪਣੇ ਚਲਾਨ ਵਿੱਚ ਤਤਕਾਲੀ ਅਕਾਲੀ ਸਰਕਾਰ ਨੂੰ ਲਪੇਟੇ ਵਿੱਚ ਲੈਂਦਿਆਂ ਜਾਂਚ ਟੀਮ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਨੇ ਪੰਜਾਬ ਪੁਲਿਸ ਦੇ ਤਤਕਾਲੀ ਸੂਹੀਆ ਵਿੰਗ ਦੇ ਮੁਖੀ ਹਰਦੀਪ ਸਿੰਘ ਢਿੱਲੋਂ ਦੀ ਬਦਲੀ ਤੋਂ ਤਿੰਨ ਹਫ਼ਤਿਆਂ ਦੇ ਅੰਦਰ-ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ 15 ਕੇਸ ਰਿਪੋਰਟ ਕੀਤੇ ਗਏ।
ਚਲਾਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਤਿੰਨ-ਤਿੰਨ ਸੀਨੀਅਰ ਅਧਿਕਾਰੀਆਂ ਦੇ ਮੌਜੂਦ ਹੋਣ ਦੇ ਬਾਵਜੂਦ ਢਿੱਲੋਂ ਦੀ ਥਾਂ ਉਨ੍ਹਾਂ ਤੋਂ ਕਾਫੀ ਜੂਨੀਅਰ ਡੀਆਈਜੀ ਰੈਂਕ ਦੇ ਅਧਿਕਾਰੀ ਆਰਕੇ ਜੈਸਵਾਲ ਨੂੰ 10 ਅਕਤੂਬਰ, 2015 ਨੂੰ ਇੰਟੈਲੀਜੈਂਸ ਵਿੰਗ ਦਾ ਮੁਖੀ ਲਾ ਦਿੱਤਾ ਗਿਆ ਤੇ ਉਹ ਤਤਕਾਲੀ ਪੁਲਿਸ ਮੁਖੀ ਡੀਜੀਪੀ ਸੁਮੇਧ ਸੈਣੀ ਨੂੰ ਰਿਪੋਰਟ ਕਰਦੇ ਸਨ। ਇਸ ਤੋਂ ਦੋ ਦਿਨਾਂ ਬਾਅਦ 12 ਅਕਤੂਬਰ ਨੂੰ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਪਹਿਲੀ ਘਟਨਾ ਵਾਪਰੀ ਤੇ 30 ਅਕਤੂਬਰ ਤਕ ਪੰਜਾਬ ਵਿੱਚ 15 ਮਾਮਲੇ ਹੋਰ ਦੇਖਣ ਨੂੰ ਮਿਲੇ।
ਜਾਂਚ ਟੀਮ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਜੂਨੀਅਰ ਅਧਿਕਾਰੀ ਨੂੰ ਸੂਹੀਆ ਵਿਭਾਗ ਦਾ ਮੁਖੀ ਲਾਉਣ ਬਾਰੇ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਬਾਦਲ ਤੋਂ ਪੁੱਛਗਿੱਛ ਕੀਤੀ ਗਈ ਸੀ ਪਰ ਉਹ ਸਹੀ ਢੰਗ ਨਾਲ ਜਵਾਬ ਨਾ ਦੇ ਸਕੇ ਤੇ ਕਹਿਣ ਲੱਗੇ ਕਿ ਡੀਜੀਪੀ ਤੋਂ ਪੁੱਛੋ। ਉੱਧਰ, ਸੈਣੀ ਨੇ ਵੀ ਇਸ ਬਾਰੇ ਗੋਲ-ਮੋਲ ਜਵਾਬ ਦਿੱਤਾ ਤੇ ਗ੍ਰਹਿ ਮੰਤਰੀ ਨੂੰ ਇਸ ਬਾਰੇ ਵਧੇਰੇ ਜਾਣਕਾਰੀ ਹੋਣ ਦੀ ਗੱਲ ਕਹਿ ਦਿੱਤੀ। ਜਾਂਚ ਟੀਮ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜ਼ਿੰਮੇਵਾਰੀ ਵਾਲੇ ਅਹੁਦੇ 'ਤੇ ਜੂਨੀਅਰ ਅਧਿਕਾਰੀ ਨੂੰ ਤਾਇਨਾਤ ਕਰਨਾ ਸੁਖਬੀਰ, ਸੈਣੀ ਤੇ ਡੇਰਾ ਸਿਰਸਾ ਦੇ ਮੁਖੀ ਤੇ ਮੈਂਬਰਾਂ ਦੀ ਯੋਜਨਾ ਦਾ ਨਤੀਜਾ ਹੈ।
ਜਾਂਚ ਟੀਮ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਸ ਸਮੇਂ ਜਿੱਥੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਫ਼ਿਲਮ ਐਮਐਸਜੀ-2 ਪੰਜਾਬ ਵਿੱਚ ਰੁਕੀ ਹੋਈ ਸੀ, ਉੱਥੇ ਹੀ ਬਾਲੀਵੁੱਡ ਸਿਤਾਰੇ ਅਕਸ਼ੇ ਕੁਮਾਰ ਦੀ ਫ਼ਿਲਮ ਸਿੰਘ ਇਜ਼ ਬਲਿੰਗ ਵੀ ਵਿਵਾਦਾਂ ਵਿੱਚ ਸੀ। ਜਾਂਚ ਟੀਮ ਮੁਤਾਬਕ ਦੋਵਾਂ ਨੂੰ ਹਰੀ ਝੰਡੀ ਦਿਵਾਉਣ ਲਈ ਸਤੰਬਰ 2015 ਵਿੱਚ ਅਕਸ਼ੇ ਨੇ ਮੁੰਬਈ ਵਿੱਚ ਸੁਖਬੀਰ ਤੇ ਡੇਰਾ ਮੁਖੀ ਦੀ ਬੈਠਕ ਕਰਵਾਈ ਸੀ। ਇਸ ਮਗਰੋਂ 24 ਸਤੰਬਰ 2015 ਨੂੰ ਅਕਾਲ ਤਖ਼ਤ ਤੋਂ ਗੁਰਮੀਤ ਰਾਮ ਰਹੀਮ ਨੂੰ ਸਾਲ 2007 ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਧਾਰਨ ਦੇ ਮਾਮਲੇ ਵਿੱਚ ਮੁਆਫੀ ਮਿਲ ਗਏ ਸੀ। ਇਸ ਤੋਂ ਠੀਕ ਅਗਲੇ ਦਿਨ ਐਮਐਸਜੀ-2 ਪੁਲਿਸ ਦੀ ਸਖ਼ਤ ਸੁਰੱਖਿਆ ਹੇਠ ਪੰਜਾਬ ਵਿੱਚ ਰਿਲੀਜ਼ ਹੋ ਗਈ ਅਤੇ ਦੋ ਅਕਤੂਬਰ 2015 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਕਸ਼ੇ ਕੁਮਾਰ ਦੀ ਫ਼ਿਲਮ ਨੂੰ ਵੀ ਹਰੀ ਝੰਡੀ ਦੇ ਦਿੱਤੀ ਸੀ।
ਇਸ ਸਭ ਦੌਰਾਨ 14 ਅਕਤੂਬਰ 2015 ਨੂੰ ਬਹਿਬਲ ਕਲਾਂ ਤੇ ਕੋਟਕਪੂਰਾ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਿੱਚ ਧਰਨੇ ਦੇ ਰਹੇ ਸਿੱਖਾਂ 'ਤੇ ਪੁਲਿਸ ਕਾਰਵਾਈ ਹੋਈ ਸੀ। ਜਾਂਚ ਟੀਮ ਨੇ ਇਸ ਮਾਮਲੇ ਵਿੱਚ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਖ਼ਿਲਾਫ਼ ਪਹਿਲਾਂ ਹੀ ਚਲਾਨ ਪੇਸ਼ ਕੀਤਾ ਹੋਇਆ ਹੈ। ਇਸ ਚਲਾਨ ਵਿੱਚ ਕੋਟਕਪੂਰਾ ਗੋਲ਼ੀਕਾਂਡ ਬਾਰੇ ਇੱਥੋਂ ਦੇ ਤਤਕਾਲੀ ਅਕਾਲੀ ਵਿਧਾਇਕ ਦੀ ਸ਼ੱਕੀ ਭੂਮਿਕਾ ਨੂੰ ਐਸਆਈਟੀ ਨੇ ਉਜਾਗਰ ਕੀਤਾ ਹੈ।
ਜਾਂਚ ਟੀਮ ਵੱਲੋਂ ਚਲਾਨ ਪੇਸ਼ ਹੋਣ ਮਗਰੋਂ ਅਦਾਲਤ ਵਿੱਚ ਇਹ ਕੇਸ ਸ਼ੁਰੂ ਹੋ ਗਿਆ ਹੈ ਅਤੇ ਗੋਲ਼ੀਕਾਂਡ ਤੇ ਪੁਲਿਸ ਕਾਰਵਾਈ ਦੇ ਦੋਸ਼ੀ ਇਸ ਕੇਸ ਦੇ ਫੈਸਲੇ ਉਪਰੰਤ ਸਾਹਮਣੇ ਆ ਜਾਣਗੇ।

Posted on October 26th, 2026

Posted on October 23rd, 2026

Posted on October 22nd, 2026

Posted on October 21st, 2026

Posted on October 20th, 2026

Posted on October 19th, 2026

Posted on October 16th, 2026

Posted on October 15th, 2026

Posted on October 14th, 2026

Posted on October 13th, 2026

Posted on October 9th, 2026

Posted on October 8th, 2026