Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹੁਣ ਚੂਹੇ ਵਧਾਉਣਗੇ ਯਾਦਦਾਸ਼ਤ

Posted on June 15th, 2013

ਵਾਸ਼ਿੰਗਟਨ- ਖੋਜਕਾਰਾਂ ਨੇ ਚੂਹਿਆਂ ਵਿੱਚ ਇਕ ਨਵੇਂ ਯਾਦਦਾਸ਼ਤ ਵਧਾਊ ਕੈਮੀਕਲ ਦਾ ਪਤਾ ਲਾਇਆ ਹੈ। ਇਸ ਲੱਭਤ ਸਕਦਾ ਇਨਸਾਨੀ ਯਾਦਦਾਸ਼ਤ ਵਧਾਉਣ ਦੀ ਦਵਾਈ ਬਣਾਉਣ ਦਾ ਰਾਹ ਵੀ ਖੁੱਲ੍ਹਣ ਦੇ ਆਸਾਰ ਹਨ।
ਇਸ ਸਬੰਧੀ ਚੂਹਿਆਂ ਦੇ ਕੀਤੇ ਗਏ ਇਕ ਯਾਦਦਾਸ਼ਤ ਟੈਸਟ ਦੌਰਾਨ ਜਿਨ੍ਹਾਂ ਚੂਹਿਆਂ ਨੂੰ ਇਕ ਸਮਰੱਥ ਕੈਮੀਕਲ ਦੇ ਟੀਕੇ ਲਾਏ ਗਏ ਸਨ ਉਹ ਉਨ੍ਹਾਂ ਚੂਹਿਆਂ ਦੇ ਮੁਕਾਬਲੇ ਤਿੰਨ ਗੁਣਾ ਵੱਧ ਤੇਜ਼ੀ ਨਾਲ ਚੀਜ਼ਾਂ ਨੂੰ ਯਾਦ ਰੱਖਣ ਵਿੱਚ ਕਾਇਮ ਰਹੇ ਜਿਨ੍ਹਾਂ ਨੂੰ ਨਕਲੀ ਦਵਾਈ ਦੇ ਟੀਕੇ ਲਾਏ ਗਏ ਸਨ। ਇਹ ਚੂਹੇ ਜਾਨਵਰਾਂ ਵਿੱਚ ਸ਼ਿਕਾਰ ਬਣਨ ਤੋਂ ਬਚਣ ਸਬੰਧੀ ਪਾਈ ਜਾਂਦੀ ਡਰ ਦੀ ਭਾਵਨਾ ਨਾਲ ਜੁੜੇ ਇਸ਼ਾਰਿਆਂ ਨੂੰ ਵੀ ਦੂਜੇ ਚੂਹਿਆਂ ਦੇ ਮੁਕਾਬਲੇ ਵਧੀਆ ਢੰਗ ਨਾਲ ਚੇਤੇ ਰੱਖਣ ਵਿੱਚ ਕਾਮਯਾਬ ਰਹੇ।  ਇਸ ਯਾਦਦਾਸ਼ਤ ਵਧਾਊ ਰਸਾਇਣ ਦੀ ਪਛਾਣ ਕਰੀਬ ਇਕ ਲੱਖ ਕੈਮੀਕਲਾਂ ਵਿੱਚੋਂ ਕੀਤੀ ਗਈ ਹੈ ਜਿਨ੍ਹਾਂ ਨੂੰ ਉਨ੍ਹਾਂ ਦੀ ਇਸ ਸਮਰੱਥਾ ਸਬੰਧੀ ਪਰਖਿਆ ਗਿਆ ਸੀ।
ਇਨ੍ਹਾਂ ਕੈਮੀਕਲਾਂ ਨੂੰ ਸੈੱਲਾਂ ਦੇ ਅੰਦਰਲੇ ਬਾਇਓ ਕੈਮੀਕਲ ਕੰਮ-ਕਾਜ ਨੂੰ ਹੁਲਾਰਾ ਦੇਣ ਦੀ ਉਨ੍ਹਾਂ ਦੀ ਸਮਰੱਥਾ ਸਬੰਧੀ ਪਰਖਿਆ ਗਿਆ ਸੀ ਤਾਂ ਕਿ ਉਹ ਪ੍ਰੋਟੀਨ ਦੀ ਵਰਤੋਂ ਉਹ ਹੱਦ ਤੋਂ ਅੱਗੇ ਵੀ ਕਰ ਸਕਣ, ਜਿਥੇ ਤਕ ਉਹ ਆਮ ਤੌਰ ’ਤੇ ਕਰਦੇ ਹਨ। ਖੋਜਕਾਰ ਕੈਰਮਲਾ ਸਿਕਰੋਸਨੀ ਨੇ ਦੱਸਿਆ ਕਿ ਇਹ ਕੈਮੀਕਲ ਸੈੱਲਾਂ ਦੇ ਕੰਮ-ਕਾਜ ਨੂੰ ਹੁਲਾਰਾ ਦਿੰਦਾ ਹੈ।



Archive

RECENT STORIES