Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਟੋਰਾਂਟੋ ਦੇ ਪੰਜਾਬੀ ਪੁਲੀਸ ਮੁਲਾਜ਼ਮ ਦਾ ਨਾਂ ‘ਬਦਚਲਣਾਂ’ ਦੀ ਸੂਚੀ ਵਿੱਚ ਸ਼ਾਮਲ - ਸਵਾ ਸਾਲ ਦੀ ਕੈਦ

Posted on June 15th, 2013

<p>ਕਾਂਸਟੇਬਲ ਮਨਦੀਪ ਸੰਧੂ<br></p>

ਟੋਰਾਂਟੋ- ਅਦਾਲਤ ਨੇ ਜਿਸਮਾਨੀ ਛੇੜਛਾੜ ਦੇ ਦੋਸ਼ ਵਿੱਚ ਟੋਰਾਂਟੋ ਪੁਲੀਸ ਦੇ ਪੰਜਾਬੀ ਕਾਂਸਟੇਬਲ ਨੂੰ 15 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਜੂਨ 2010 ਦਾ ਹੈ ਜਦ ਇਹ 44 ਸਾਲਾ ਕਾਂਸਟੇਬਲ ਮਨਦੀਪ ਸੰਧੂ ਇੱਥੋਂ ਦੀ ਇਕ ਸਪਾਅ (ਮਸਾਜ ਸੈਂਟਰ) ਦੀ ਜਾਂਚ ਪੜਤਾਲ ਕਰਨ ਗਿਆ, ਪਰ ਉਥੇ ਇਕ ਮਹਿਲਾ ਕਰਮਚਾਰੀ ਨਾਲ ਕਾਮੁਕ ਹਰਕਤ ਕਰ ਬੈਠਾ। ਸੂਬਾਈ ਅਦਾਲਤ ਵਿੱਚ ਜੱਜ ਜੌਹਨ ਮੂਰ ਨੇ ਕਿਹਾ ਕਿ ਜਦ ਕਾਨੂੰਨ ਦਾ ਰਾਖਾ ਹੀ ਇਸ ਦੀਆਂ ਧੱਜੀਆਂ ਉਡਾ ਦੇਵੇ, ਇਸ ਤੋਂ ਵੱਡਾ ਜੁਰਮ ਹੋਰ ਕੀ ਹੋ ਸਕਦਾ ਹੈ? ਸੰਧੂ ‘’ਤੇ ਦੋ ਸਾਲ ਦੀਆਂ ਕੁਝ ਪਾਬੰਦੀਆਂ ਵੀ ਲਾਈਆਂ ਗਈਆਂ ਹਨ ਅਤੇ ਉਸ ਦਾ ਨਾਂ ‘ਬਦਚਲਣਾਂ’ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।



Archive

RECENT STORIES