Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਰਹੱਦ ’ਤੇ ਕੰਧ ਲਈ ਪੈਂਟਾਗਨ ਦਾ ਪੈਸਾ ਨਹੀਂ ਵਰਤ ਸਕਦੇ ਟਰੰਪ

Posted on July 5th, 2019


ਸੈਨ ਡੀਏਗੋ- ਮੈਕਸਿਕੋ ਨਾਲ ਲਗਦੀ ਸਰਹੱਦ ’ਤੇ ਕੰਧ ਬਣਾਉਣ ਲਈ ਪੈਂਟਾਗਨ ਦਾ ਪੈਸਾ ਨਾ ਵਰਤੇ ਜਾਣ ਦੇ ਫ਼ੈਸਲੇ ਨੂੰ ਅਪੀਲਜ਼ ਕੋਰਟ ਨੇ ਬਹਾਲ ਰੱਖਿਆ ਹੈ। ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ 2020 ਦੀਆਂ ਚੋਣਾਂ ਤੋਂ ਪਹਿਲਾਂ ਵਾਅਦਾ ਪੂਰਾ ਕਰਨ ਦੇ ਮਨਸੂਬਿਆਂ ਨੂੰ ਇਸ ਨਾਲ ਝਟਕਾ ਲੱਗ ਸਕਦਾ ਹੈ। 
ਸੈਨ ਫਰਾਂਸਿਸਕੋ ’ਚ 9ਵੇਂ ਯੂਐਸ ਸਰਕਿਟ ਕੋਰਟ ਆਫ਼ ਅਪੀਲਜ਼ ਦੇ ਤਿੰਨ ਜੱਜਾਂ ’ਤੇ ਆਧਾਰਿਤ ਬੈਂਚ ਨੇ ਹੇਠਲੀ ਅਦਾਲਤ ਦੇ ਫ਼ੈਸਲੇ ਨਾਲ ਸਹਿਮਤੀ ਜਤਾਈ ਅਤੇ ਐਰੀਜ਼ੋਨਾ, ਕੈਲੀਫੋਰਨੀਆ ਅਤੇ ਨਿਊ ਮੈਕਸਿਕੋ ’ਚ ਕੰਧ ਲਈ ਰੱਖਿਆ ਵਿਭਾਗ ਦਾ ਪੈਸਾ ਸਰਕਾਰ ਵੱਲੋਂ ਵਰਤੇ ਜਾਣ ’ਤੇ ਰੋਕ ਲਾ ਦਿੱਤੀ। ਕੇਸ ਦੀ ਸੁਣਵਾਈ ਜਾਰੀ ਰਹਿਣ ਤਕ ਪ੍ਰਸ਼ਾਸਨ ਕੰਧ ਨਹੀਂ ਉਸਾਰ ਸਕੇਗਾ। ਇਸ ਫ਼ੈਸਲੇ ਨਾਲ ਟਰੰਪ ਦੀ ਯੋਜਨਾ ਨੂੰ ਝਟਕਾ ਲੱਗਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਵੱਲੋਂ ਘੱਟ ਰਾਸ਼ੀ ਦਿੱਤੇ ਜਾਣ ’ਤੇ 35 ਦਿਨਾਂ ਤਕ ਅਮਰੀਕਾ ’ਚ ਤਾਲਾਬੰਦੀ ਹੋਈ ਸੀ।


Archive

RECENT STORIES