Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਰਤ 2028 ਤੱਕ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ

Posted on June 17th, 2013

ਸੰਯੁਕਤ ਰਾਸ਼ਟਰ- ਯੂ ਐਨ ਦੀ ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ 2028 ਤੱਕ ਭਾਰਤ, ਚੀਨ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਬਣ ਜਾਵੇਗਾ, ਉਦੋਂ ਇਨ੍ਹਾਂ ਦੋਵਾਂ ਮੁਲਕਾਂ ਦੀ ਆਪਣੀ-ਆਪਣੀ ਆਬਾਦੀ 1.45 ਅਰਬ ਨੂੰ ਪਾਰ ਕਰ ਜਾਵੇਗੀ।

ਯੂ ਐਨ ਦੀ ਰਿਪੋਰਟ ‘ਵਰਲਡ ਪਾਪੂਲੇਸ਼ਨ ਪ੍ਰਾਸਪੈਕਟਸ: ਦਿ 2012 ਵਿਜ਼ਨ’ ਅਨੁਸਾਰ ਦੁਨੀਆ ਦੀ ਆਬਾਦੀ ਅਗਲੇ ਮਹੀਨੇ 7.2 ਅਰਬ ਹੋ ਜਾਵੇਗੀ ਤੇ ਸਾਲ 2100 ਤੱਕ ਇਹ 10.9 ਅਰਬ ਤੱਕ ਪਹੁੰਚ ਜਾਵੇਗੀ। ਆਬਾਦੀ ਵਿੱਚ ਹੋਣ ਵਾਲਾ ਇਹ ਵਾਧਾ ਮੁੱਖ ਤੌਰ ‘ਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਹੋਵੇਗਾ। ਇਸ ਵਾਧੇ ਵਿੱਚ ਅੱਧੇ ਤੋਂ ਵੱਧ ਯੋਗਦਾਨ ਅਫਰੀਕਾ ਦਾ ਹੋਵੇਗਾ। ਇਸ ਵਿੱਚ ਕਿਹਾ ਗਿਆ ਹੈ ਕਿ ਸਾਲ 2018 ਤੱਕ ਭਾਰਤ, ਚੀਨ ਨੂੰ ਪਿੱਛੇ ਛੱਡ ਕੇ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਬਣ ਜਾਵੇਗਾ। ਉਦੋਂ ਦੋਵਾਂ ਮੁਲਕਾਂ ਦੀ ਆਪਣੀ-ਆਪਣੀ ਆਬਾਦੀ 1.45 ਅਰਬ ਨੂੰ ਪਾਰ ਕਰ ਜਾਵੇਗੀ। ਇਸ ਮਗਰੋਂ ਵੀ ਭਾਰਤ ਦੀ ਆਬਾਦੀ ਵਧਦੀ ਰਹੇਗੀ, ਜਦਕਿ ਚੀਨ ਦੀ ਆਬਾਦੀ ਵਿੱਚ ਗਿਰਾਵਟ ਸ਼ੁਰੂ ਹੋ ਜਾਵੇਗੀ। ਰਿਪੋਰਟ ਅਨੁਸਾਰ ਵਿਕਸਤ ਦੇਸ਼ਾਂ ਦੀ ਆਬਾਦੀ ਹੁਣ ਕਰੀਬ 1.3 ਅਰਬ ਹੈ, ਜੋ 2050 ਤੱਕ ਇਸੇ ਦੇ ਨੇੜੇ ਤੇੜੇ ਰਹੇਗੀ। ਇਸ ਦੇ ਉਲਟ ਘੱਟੋ-ਘੱਟ 49 ਵਿਕਾਸਸ਼ੀਲ ਦੇਸ਼ਾਂ ਵਿੱਚ, ਜੋ ਆਬਾਦੀ ਹਾਲੇ 90 ਕਰੋੜ ਹੈ, ਉਹ 2050 ਵਿੱਚ ਵਧ ਕੇ 1.8 ਅਰਬ ਹੋ ਜਾਵੇਗੀ। ਨਾਈਜ਼ੀਰੀਆ ਦੀ ਆਬਾਦੀ 2050 ਤੋਂ ਪਹਿਲਾਂ ਅਮਰੀਕਾ ਦੀ ਆਬਾਦੀ ਨੂੰ ਪਾਰ ਕਰ ਜਾਵੇਗੀ। ਰਿਪੋਰਟ 233 ਮੁਲਕਾਂ ਤੋਂ ਇਕੱਤਰ ਕੀਤੀ ਗਈ ਹੈ।



Archive

RECENT STORIES