Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹੋਂਦ ਚਿੱਲੜ ਕਤਲ ਕਾਂਡ ਦੀ ਫਾਈਲ ਹੀ ਚੋਰੀ ਹੋ ਗਈ- ਗਿਆਸਪੁਰਾ

Posted on June 18th, 2013

ਲੁਧਿਆਣਾ- ਗਿਆਸਪੁਰਾ ਇਲਾਕੇ ‘ਚ ਦਿਨ ਦਿਹਾੜੇ ਇਕ ਦਫਤਰ ਦੇ ਤਾਲੇ ਤੋੜ ਕੇ ਅਣਪਛਾਤਾ ਵਿਅਕਤੀ ਹਰਿਆਣਾ ਦੇ ਹੋਂਦ ਚਿੱਲੜ ਕਾਂਡ ਦੇ ਰਿਕਾਰਡ ਦੀਆਂ ਫੋਟੋਕਾਪੀਆਂ ਦੀ ਫਾਈਲ ਚੋਰੀ ਕਰ ਕੇ ਲੈ ਗਿਆ। ਦਫਤਰ ਮਾਲਿਕ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਥਾਣਾ ਫੋਕਲ ਪੁਆਇੰਟ ਪੁਲਸ ਮੌਕੇ ‘ਤੇ ਪਹੁੰਚ ਗਈ। ਪੁਲਸ ਨੇ ਦਫਤਰ ਮਾਲਕ ਮਨਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤ ਕਰਤਾ ਮਨਵਿੰਦਰ ਸਿੰਘ ਮੁਤਾਬਕ ਪਹਿਲਾਂ ਉਹ ਹਰਿਆਣਾ ‘ਚ ਨੌਕਰੀ ਕਰਦਾ ਸੀ। ਹਰਿਆਣਾ ਹੋਂਦ ਚਿੱਲੜ ਕਾਂਡ ਦੇ ਸਬੂਤ ਇਕੱਠਾ ਕਰਨ ਲਈ ਉਸ ਨੇ ਅਹਿਮ ਭੂਮਿਕਾ ਨਿਭਾਈ ਸੀ। ਇਸ ਦੌਰਾਨ ਉਸ ਨੇ ਹੋਂਦ ਚਿੱਲੜ ਕਾਂਡ ਦੇ ਸਬੂਤ ਤੇ ਰਿਕਾਰਡ ਇਕੱਠੇ ਕਰਕੇ ਹਰਿਆਣਾ ਦੇ ਜ਼ਿਲਾ ਹਿਸਾਰ ਸਥਿਤ ਗਰਗ ਕਮਿਸ਼ਨ ਨੂੰ ਦਿੱਤੀ ਸੀ ਤੇ ਉਸ ਦੀ ਫੋਟੋ ਕਾਪੀ ਆਪਣੇ ਕੋਲ ਰੱਖ ਲਈ ਸੀ। ਮਨਵਿੰਦਰ ਸਿੰਘ ਮੁਤਾਬਕ ਇਨ੍ਹਾਂ ਫੋਟੋ ਕਾਪੀਆਂ ਦੀ ਇਕ ਫਾਈਲ ਬਣਾ ਕੇ ਉਸ ਨੇ ਆਪਣੇ ਦਫਤਰ ‘ਚ ਰੱਖੀ ਹੋਈ ਸੀ। ਮਨਵਿੰਦਰ ਮੁਤਾਬਕ 12 ਜੂਨ ਦੁਪਹਿਰ ਨੂੰ ਇਕ ਅਣਪਛਾਤਾ ਵਿਅਕਤੀ ਕਾਰ ‘ਤੇ ਸਵਾਰ ਹੋ ਕੇ ਦਫਤਰ ਪਹੁੰਚਿਆ ਅਤੇ ਤਾਲਾ ਤੋੜ ਕੇ ਅੰਦਰ ਪਈ ਫਾਈਲ ਚੋਰੀ ਕਰਕੇ ਫਰਾਰ ਹੋ ਗਿਆ। ਥਾਣਾ ਫੋਕਲ ਪੁਆਇੰਟ ‘ਚ ਤਾਇਨਾਤ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਦੀ ਕਾਰ ਦਾ ਨੰਬਰ ਵੀ ਪਤਾ ਕੀਤਾ ਜਾ ਰਿਹਾ ਹੈ।



Archive

RECENT STORIES