Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਉਜਬੈਕਿਸਤਾਨ ਦੀਆਂ ਦੋ ਲੜਕੀਆਂ ਨਾਲ ਦਿੱਲੀ 'ਚ ਸਮੂਹਿਕ ਜਬਰ ਜਨਾਹ

Posted on June 18th, 2013

ਨਵੀਂ ਦਿੱਲੀ- ਦਿੱਲੀ 'ਚ ਉਜਬੈਕਿਸਤਾਨ ਦੀਆਂ ਦੋ ਲੜਕੀਆਂ ਨਾਲ ਸਮੂਹਿਕ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਸੈਲਾਨੀ ਵੀਜ਼ਾ 'ਤੇ ਭਾਰਤ ਆਈਆਂ ਸਨ। ਪੁਲਿਸ ਸੂਤਰਾਂ ਨੇ ਦੱਸਿਆ ਕਿ ਦੋਵੇਂ ਲੜਕੀਆਂ ਪਹਾੜ ਗੰਜ ਦੇ ਇਕ ਹੋਟਲ 'ਚ ਠਹਿਰੀਆਂ ਹੋਇਆਂ ਸਨ। ਇਥੇ ਉਨ੍ਹਾਂ ਦੋਵਾਂ ਦੇ ਦੇਸ਼ ਉਜਬੈਕਿਸਤਾਨ ਦੀ ਇਕ ਮਹਿਲਾਂ ਨਾਲ ਦੋਸਤੀ ਪੈ ਗਈ। ਮਹਿਲਾ ਬਸੰਤ ਕੁੰਜ ਦੇ ਡੀ ਬੱਲਾਕ ਦੇ ਇਕ ਫਲੈਟ 'ਚ ਰਹਿੰਦੀ ਸੀ। ਇਕ ਹੀ ਦੇਸ਼ ਦੇ ਹੋਣ ਦੀ ਵਜ੍ਹਾ ਕਰਕੇ ਦੋਵੇਂ ਲੜਕੀਆਂ ਨੂੰ ਉਸ ਮਹਿਲਾਂ 'ਤੇ ਵਿਸ਼ਵਾਸ ਹੋ ਗਿਆ। 

ਜਨਵਰੀ ਦੇ ਅਖਿਰ 'ਚ ਮਹਿਲਾ ਦੋਵੇਂ ਲੜਕੀਆਂ ਨੂੰ ਆਪਣੇ ਫਲੈਟ 'ਚ ਪੱਕੇ ਤੌਰ 'ਤੇ ਲੈ ਗਈ ਪਰ ਜਦ ਲੜਕੀਆਂ ਨੂੰ ਪਤਾ ਲੱਗਾ ਕਿ ਮਹਿਲਾ ਰੈਕੇਟ ਚਲਾਉਂਦੀ ਹੈ ਤਾਂ ਉਨ੍ਹਾਂ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਪਾਈਆਂ। ਮਹਿਲਾਂ ਨੇ ਦੋਵਾਂ ਨੂੰ ਬੰਧਕ ਬਣਾ ਕੇ ਉਨ੍ਹਾਂ ਨੂੰ ਜਿਸਮ ਫਿਰੋਸ਼ੀ ਦੇ ਧੰਦਾ ਕਰਨ ਦਾ ਦਬਾਅ ਪਾਇਆ ਪਰ ਜਦ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਦੀ ਕੁੱਟ-ਮਾਰ ਕੀਤੀ ਗਈ। ਬੰਧਕ ਬਣਾਈਆਂ ਗਈਆਂ ਲੜਕੀਆਂ ਨਾਲ ਕਈ ਦਿਨਾਂ ਤੱਕ ਜਬਰ ਜਨਾਹ ਹੁੰਦਾ ਰਿਹਾ। ਇਸ ਦੌਰਾਨ ਇਕ ਲੜਕੀ ਗਰਭਵਤੀ ਵੀ ਹੋ ਗਈ। ਐਤਵਾਰ ਦੀ ਰਾਤ ਨੂੰ ਮੌਕਾ ਦੇਖ ਕੇ ਦੋਵਾਂ ਲੜਕੀਆਂ ਮਹਿਲਾਂ ਦੇ ਚੁੰਗਲ ਤੋਂ ਭੱਜ ਗਈਆਂ ਅਤੇ ਲਾਜਪਤ ਨਗਰ ਦੇ ਪੁਲਿਸ ਸਟੇਸ਼ਨ ਪਹੁੰਚੀਆਂ। ਜਿਥੇ ਪੁਲਿਸ ਨੇ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।



Archive

RECENT STORIES