Posted on September 6th, 2019

<p>ਜਸ਼ਨਜੀਤ ਸਿੰਘ ਸੰਘਾ<br></p>
ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਸਕੀਅ ਕਰਨ ਲਈ ਦੁਨੀਆ ਭਰ 'ਚ ਮਸ਼ਹੂਰ ਸ਼ਹਿਰ ਵਿਸਲਰ ਦੇ ਜਸ਼ਨਜੀਤ ਸਿੰਘ ਸੰਘਾ ਦਾ ਇੱਕ ਅਨਜਾਣ ਵਿਅਕਤੀ ਦੀ ਜਾਨ ਬਚਾਉਣ ਬਦਲੇ ਪੁਲਿਸ ਵਲੋਂ ਸਨਮਾਨ ਕੀਤਾ ਗਿਆ ਹੈ। ਜਸ਼ਨਜੀਤ 6 ਸਾਲ ਪਹਿਲਾਂ ਸਟੂਡੈਂਟ ਵੀਜ਼ੇ 'ਤੇ ਕੈਨੇਡਾ ਆਇਆ ਸੀ।
ਨਕੋਦਰ ਨਾਲ ਸਬੰਧਤ ਜਸ਼ਨਜੀਤ ਸਿੰਘ ਸੰਘਾ 11 ਫਰਵਰੀ 2019 ਨੂੰ ਵਿਸਲਰ ਵਿਖੇ ਟੈਕਸੀ ਚਲਾ ਰਿਹਾ ਸੀ, ਜਦ ਵਿਸਲਰ ਵਿਲੇਜ ਲਾਗੇ ਹੋਈ ਲੜਾਈ 'ਚ ਉਸਨੇ ਚਾਕੂ ਵੱਜਣ ਨਾਲ ਜ਼ਖਮੀ ਹੋਏ ਤਿੰਨ ਵਿਅਕਤੀ ਦੇਖੇ, ਜਿਨ੍ਹਾਂ 'ਚ ਇੱਕ ਦੇ ਲੱਗਾ ਜ਼ਖਮ ਜਾਨ ਲੇਵਾ ਸੀ।
ਜਸ਼ਨਜੀਤ ਨੇ ਉਸੇ ਵੇਲੇ ਆਪਣੀ ਦਸਤਾਰ ਉਤਾਰਕੇ ਉਸਦੇ ਜ਼ਖਮ ਦੁਆਲੇ ਲਪੇਟ ਦਿੱਤੀ ਤਾਂ ਕੇ ਖੂਨ ਬੰਦ ਹੋ ਜਾਵੇ ਤੇ ਤੁਰੰਤ ਉਸਨੂੰ ਆਪਣੀ ਗੱਡੀ 'ਚ ਪਾ ਕੇ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਜਾਨ ਬਚਾ ਲਈ।
ਜਦ ਵਿਸਲਰ ਆਰ. ਸੀ. ਐਮ. ਪੀ. ਨੇ ਉਸਦਾ ਮਾਣ-ਸਨਮਾਨ ਕੀਤਾ ਤਾਂ ਉਸਨੇ ਏਨਾ ਹੀ ਕਿਹਾ, "ਕਿਸੇ ਦੀ ਮਦਦ ਕਰਨ ਵਾਲਾ ਬੰਦਾ ਬਣਕੇ ਖੁਸ਼ੀ ਹੋਈ ਹੈ"।
ਜਸ਼ਨਜੀਤ ਸਿੰਘ ਸੰਘਾ ਵਰਗੇ ਸਿੱਖ ਹੀ ਦੁਨੀਆ 'ਚ ਸਾਡੇ ਰਾਜਦੂਤ (ਅੰਬੈਸਡਰ) ਹਨ, ਜੋ ਗੁਰੂ ਸਾਹਿਬਾਨ ਵਲੋਂ ਦਿਖਾਏ ਸਿਧਾਤਾਂ 'ਤੇ ਚੱਲ ਕੇ ਮਾਨਵਤਾ ਨੂੰ ਦੱਸਦੇ ਹਨ ਕਿ ਸਿੱਖ, ਸਰਬੱਤ ਦਾ ਭਲਾ ਮੰਗਣ ਵਾਲੇ ਹਨ।
ਦੱਸਣਯੋਗ ਹੈ ਕਿ ਜਸ਼ਨਜੀਤ ਦੇ ਪਿਤਾ ਜੀ ਨਕੋਦਰ ਦੇ ਗੁਰੂ ਨਾਨਕ ਕਾਲਜ (ਲੜਕੇ) 'ਚ ਪੰਜਾਬੀ ਪੜ੍ਹਾਉਂਦੇ ਹਨ ਜਦਕਿ ਉਸਦੇ ਮਾਤਾ ਜੀ ਗੁਰੂ ਨਾਨਕ ਕਾਲਜ (ਲੜਕੀਆਂ) ਦੇ ਪ੍ਰਿੰਸੀਪਲ ਹਨ।

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026