Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਸ਼ਮੀਰ ਵਿੱਚ ਨੌਜਵਾਨਾਂ ਨੂੰ ਦਿੱਤੇ ਜਾ ਰਹੇ ਨੇ ਬਿਜਲੀ ਦੇ ਝਟਕੇ ਤੇ ਔਰਤਾਂ ਨੂੰ ਬਲਾਤਕਾਰ ਦੀਆਂ ਧਮਕੀਆਂ- ਪੱਤਰਕਾਰ ਰਾਣਾ ਅਯੂਬ

Posted on September 6th, 2019


ਨਵੀਂ ਦਿੱਲੀ- ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਨੂੰ ਇੱਕ ਮਹੀਨਾ ਹੋ ਚੱਲਿਆ ਹੈ, ਕਸ਼ਮੀਰ ਨੂੰ ਭਾਰਤੀ ਰਾਜਸੱਤਾ ਨੇ ਖੁੱਲ੍ਹੀ ਜੇਲ੍ਹ ਵਿੱਚ ਤਬਦੀਲ ਕੀਤਾ ਹੋਇਆ ਹੈ। ਅਜੇ ਵੀ ਓਥੇ ਕਰਫ਼ਿਊ ਜਾਰੀ ਹੈ। ਇਸੇ ਦੌਰਾਨ ਲੋਕਾਂ 'ਤੇ ਅੰਨ੍ਹੇ ਜਬਰ ਅਤੇ ਤਸ਼ੱਦਦ ਦੀਆਂ ਖ਼ਬਰਾਂ ਵੀ ਪਹੁੰਚ ਰਹੀਆਂ ਹਨ। 

ਬੀਤੇ ਦਿਨੀਂ ਕਸ਼ਮੀਰ ਦਾ ਦੌਰਾ ਕਰਨ ਵਾਲੀ ਪੱਤਰਕਾਰ ਰਾਣਾ ਅਯੂਬ ਨੇ ਇਸ ਅੰਨ੍ਹੇ ਜਾਬਰ ਬਾਰੇ ਲਿਖਿਆ ਹੈ। ''ਹੁਣੇ ਹੁਣੇ ਕਸ਼ਮੀਰ ਤੋਂ ਪਰਤੀ ਹਾਂ। ਅੱਧੀ ਰਾਤ ਨੂੰ ਛਾਪਾ ਮਾਰਕੇ 12 ਸਾਲਾਂ ਦੇ ਬੱਚੇ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਉਸ ਨਾਲ਼ ਕੁੱਟਮਾਰ ਕੀਤੀ ਗਈ। ਔਰਤਾਂ ਨੂੰ ਬਲਾਤਕਾਰ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਹੈ। ਨੌਜਵਾਨਾਂ ਨੂੰ ਬਿਜਲੀ ਦੇ ਝਟਕੇ ਦਿੱਤੇ ਜਾ ਰਹੇ ਹਨ 'ਤੇ ਉਨ੍ਹਾਂ ਦੇ ਵਾਰਸਾਂ ਨੂੰ ਉਹਨਾਂ ਦੀ ਕੋਈ ਉੱਘ-ਸੁੱਘ ਨਹੀਂ ਹੈ।''

ਰਾਣਾ ਅਯੂਬ ਨੇ ਪੁੱਛਿਆ ਕਿ ਜੰਮੂ-ਕਸ਼ਮੀਰ ਦਾ ਰਾਜਪਾਲ ਅਤੇ ਮੋਦੀ ਸਰਕਾਰ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਕਸ਼ਮੀਰ ਵਿੱਚ ਹਾਲਾਤ ਠੀਕ ਨੇ। ਜੇ ਹਾਲਾਤ ਠੀਕ ਨੇ ਤਾਂ ਕਸ਼ਮੀਰ ਅਜੇ ਤੱਕ ਖੁੱਲ੍ਹੀ ਜੇਲ੍ਹ ਕਿਉਂ ਹੈ? ਇੰਟਰਨੈੱਟ ਅਤੇ ਫ਼ੋਨ ਸੇਵਾਵਾਂ 'ਤੇ ਪਾਬੰਦੀਆਂ ਕਿਉਂ ਹਨ? ਧਾਰਾ 144 ਕਿਉਂ ਅਜੇ ਤੱਕ ਲਾਗੂ ਹੈ? ਹਸਪਤਾਲਾਂ ਵਿੱਚ ਦਵਾਈਆਂ ਦੀ ਆ ਰਹੀ ਘਾਟ ਦੀ ਗੱਲ ਕਰਨ ਵਾਲੇ ਡਾਕਟਰਾਂ ਨੂੰ ਕਿਉਂ ਚੁੱਕਿਆ ਜਾ ਰਿਹਾ ਹੈ?



Archive

RECENT STORIES