Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮਲੇਸ਼ੀਆ 'ਚ ਨਾਬਾਲਗ ਹਿੰਦੂਆਂ ਦੇ ਧਰਮ ਪਰਿਵਰਤਨ ਦਾ ਵਿਰੋਧ

Posted on June 19th, 2013

ਕੁਆਲਾਲੰਪੁਰ : ਮਲੇਸ਼ੀਆ 'ਚ ਦੋ ਹਿੰਦੂ ਨਾਬਾਲਗਾਂ ਦਾ ਉਨ੍ਹਾਂ ਦੀ ਮਾਂ ਦੀ ਸਹਿਮਤੀ ਤੋਂ ਬਿਨਾਂ ਧਰਮ ਪਰਿਵਰਤਨ ਕਰਵਾਉਣ ਦਾ ਦੇਸ਼ ਦੀ ਬਾਰ ਕੌਂਸਲ ਨੇ ਜ਼ੋਰਦਾਰ ਵਿਰੋਧ ਕੀਤਾ ਹੈ। ਕੌਂਸਲ ਨੇ ਮਾਂ ਦੀ ਸਹਿਮਤੀ ਤੋਂ ਬਿਨਾਂ ਇਸ ਇਕਤਰਫਾ ਧਰਮ ਪਰਿਵਰਤਨ ਨੂੰ ਨਾਜਾਇਜ਼ ਦੱਸਿਆ ਹੈ। ਮੀਡੀਆ ਰਿਪੋਰਟ ਮੁਤਾਬਕ ਜੇਲੇਬੂ ਦੀ 29 ਸਾਲਾ ਐਸ ਦੀਬਾ ਨੂੰ ਉਸਦੇ ਪਤੀ ਨੇ 16 ਮਹੀਨੇ ਤੋਂ ਛੱਡ ਦਿੱਤਾ ਹੈ। ਉਸਦੇ ਪਤੀ ਨੇ ਉਸਦੇ ਦੋ ਬੱਚਿਆਂ ਨੂੰ ਉਸ ਨੂੰ ਬਿਨਾਂ ਦੱਸੇ ਇਸਲਾਮ ਧਰਮ ਕਬੂਲ ਕਰਵਾ ਦਿੱਤਾ ਹੈ। 

ਪਤੀ ਦਾ ਦੋਸ਼ ਹੈ ਕਿ ਦੀਬਾ ਦਾ ਕਿਸੇ ਹੋਰ ਵਿਅਕਤੀ ਨਾਲ ਪ੍ਰੇਮ ਸਬੰਧ ਸੀ ਤੇ ਉਹ ਉਸਦੇ ਬੱਚਿਆਂ ਦੀ ਦੇਖਭਾਲ ਨਹੀਂ ਕਰਦੀ ਸੀ। ਸੰਘੀ ਸੰਵਿਧਾਨ ਦਾ ਹਵਾਲਾ ਦਿੰਦੇ ਹੋਏ ਬਾਰ ਕੌਂਸਲ ਦੇ ਪ੍ਰਧਾਨ ਿਯਸਟੋਫਰ ਲਿਓਂਗ ਨੇ ਕਿਹਾ ਕਿ ਮਾਤਾ-ਪਿਤਾ 'ਚ ਕਿਸੇ ਇਕ ਦੀ ਮਰਜ਼ੀ ਨਾਲ ਬੱਚੇ ਦਾ ਧਰਮ ਪਰਿਵਰਤਨ ਨਹੀਂ ਕਰਵਾਇਆ ਜਾ ਸਕਦਾ ਹੈ। ਨਾਬਾਲਗ ਦਾ ਧਰਮ ਪਰਿਵਰਤਨ ਮਾਤਾ-ਪਿਾਤ 'ਚੋਂ ਕਿਸੇ ਇਕ ਦੀ ਸਹਿਮਤੀ ਨਾਲ ਹੋਣਾ ਕਾਨੂੰਨੀ ਰੂਪ ਨਾਲ ਨਾਜਾਇਜ਼ ਹੈ। ਸੰਵਿਧਾਨ ਦੇ ਤਹਿਤ 18 ਸਾਲਾਂ ਤੋਂ ਘੱਟ ਉਮਰ ਦੇ ਬੱਚੇ ਦੇ ਧਰਮ ਪਰਿਵਰਤਨ ਦਾ ਫੈਸਲਾ ਮਾਤਾ-ਪਿਤਾ ਦੀ ਸਹਿਮਤੀ ਨਾਲ ਹੋਣਾ ਚਾਹੀਦਾ ਹੈ ਜੇਕਰ ਦੋਵੇਂ ਜਿਊਂਦੇ ਹਨ। 



Archive

RECENT STORIES