Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਦੀਆਂ ਨੂੰ ਬੰਨ੍ਹਣ ਦਾ ਖਾਮਿਆਜ਼ਾ ਹੈ ਹੜ੍ਹ

Posted on June 19th, 2013

ਨਵੀਂ ਦਿੱਲੀ : ਹੜ੍ਹ ਦੀ ਖ਼ਤਰਨਾਕ ਆਫ਼ਤ ਨੂੰ ਝੱਲ ਰਹੇ ਉੱਤਰਾਖੰਡ 'ਚ ਜਿਸ ਰਫ਼ਤਾਰ ਨਾਲ ਨਦੀਆਂ ਦੇ ਬਹਾਅ ਨੂੰ ਬੰਨਿ੍ਆ ਜਾ ਰਿਹਾ ਹੈ, ਉਹ ਭਵਿੱਖ 'ਚ ਹੋਰ ਤਬਾਹੀ ਲਿਆ ਸਕਦਾ ਹੈ। ਤੱਟ ਬੰਨ੍ਹ ਜਿਹੇ ਉਪਾਵਾਂ ਨਾਲ ਨਦੀਆਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਹੀ ਉਨ੍ਹਾਂ ਦੇ ਬਹਾਅ ਨੂੰ ਬੇਕਾਬੂ ਕਰਕੇ ਤਬਾਹੀ ਮਚਾ ਰਹੀ ਹੈ। ਕੇਂਦਰ ਵੀ ਸੂਬਾ ਸਰਕਾਰ ਨੂੰ ਵਾਰ ਵਾਰ ਚਿਤਾਵਨੀ ਦੇ ਚੁੱਕਾ ਹੈ ਕਿ ਹੜ੍ਹ ਮੈਨੇਜਮੈਂਟ ਮਾਮਲੇ 'ਚ ਨਦੀਆਂ ਦੇ ਕੁਦਰਤੀ ਬਹਾਅ ਦੀ ਧਾਰਨਾ 'ਤੇ ਹੀ ਕੰਮ ਕਰਨਾ ਜ਼ਿਆਦਾ ਬਿਹਤਰ ਹੋਵੇਗਾ। ਦੋ ਮਹੀਨੇ ਪਹਿਲਾਂ ਹੀ ਯੋਜਨਾ ਕਮਿਸ਼ਨ ਨੇ ਰਾਜ ਸਰਕਾਰ ਨੂੰ ਲਿਖੇ ਪੱਤਰਾਂ 'ਚ ਹੜ੍ਹ ਦੇ ਪਾਣੀ ਦੀ ਸੁਰੱਖਿਅਤ ਨਿਕਾਸੀ ਦੀ ਮੌਜੂਦਾ ਨੀਤੀ 'ਚ ਬਦਲਾਅ ਦੀ ਵਾਰ ਵਾਰ ਸਲਾਹ ਦਿੱਤੀ ਸੀ। ਸੂਬਾ ਸਰਕਾਰ ਵਲੋਂ ਉੱਤਰਾਖੰਡ 'ਚ ਨਦੀਆਂ 'ਤੇ ਬਣਾਏ ਜਾਣ ਵਾਲੇ ਤੱਟ ਬੰਨ੍ਹਾਂ ਦੇ ਪ੍ਰਸਤਾਵਾਂ 'ਤੇ ਵਿਚਾਰ ਕਰਦਿਆਂ ਯੋਜਨਾ ਕਮਿਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਦੇ ਨਿਰਮਾਣ ਨਦੀਆਂ ਦੇ ਕੁਦਰਤੀ ਬਹਾਅ 'ਚ ਰੁਕਾਵਟ ਪਾਉਂਦੇ ਹਨ। ਇਸ ਨਾਲ ਨਾ ਸਿਰਫ਼ ਬਹਾਅ ਪ੍ਰਭਾਵਤ ਹੁੰਦਾ ਹੈ, ਬਲਕਿ ਕੁਦਰਤੀ ਤੌਰ 'ਤੇ ਬਣਨ ਵਾਲੇ ਡੈਲਟਾ ਤੇ ਹੜ੍ਹ ਦੇ ਪਾਣੀ ਦੀ ਨਿਕਾਸੀ ਦੇ ਰਾਹ ਬੰਦ ਹੋ ਜਾਂਦੇ ਹਨ। 

ਮਈ, 2013 ਦੇ ਆਖ਼ਰੀ ਹਫ਼ਤੇ 'ਚ ਸੂਬੇ ਦੇ ਯੋਜਨਾ ਕਮਿਸ਼ਨ ਨੂੰ ਭੇਜੇ ਪੱਤਰਾਂ 'ਚ ਕੇਂਦਰ ਨੇ ਸੂਬਾ ਸਰਕਾਰ ਨੂੰ ਇਸ ਗੱਲ ਲਈ ਵਾਰ ਵਾਰ ਚੌਕਸ ਕੀਤਾ ਹੈ ਕਿ ਉਸ ਨੂੰ ਅਜਿਹੀ ਨੀਤੀ ਬਣਾਉਣੀ ਚਾਹੀਦੀ ਹੈ ਜਿਸ ਨਾਲ ਨਦੀਆਂ ਨੂੰ ਆਪਣਾ ਨਿਕਾਸੀ ਸਿਸਟਮ ਤਿਆਰ 'ਚ ਕੋਈ ਰੁਕਾਵਟ ਨਾ ਆਵੇ। ਇਸ ਦੇ ਲਈ ਪਹਾੜੀ ਰਾਜ ਦੇ ਪਿੰਡਾਂ 'ਚ ਸਥਾਨਕ ਨਿਕਾਸੀ ਸਿਸਟਮ ਨੂੰ ਮਜ਼ਬੂਤ ਕਰਨਾ ਪਵੇਗਾ, ਜਿਸ ਦੇ ਲਈ ਮਨਰੇਗਾ ਫੰਡ ਦੀ ਮਦਦ ਲਈ ਜਾ ਸਕਦੀ ਹੈ। ਕੇਂਦਰ ਤੇ ਰਾਜ ਸਰਕਾਰ ਵਿਚਕਾਰ ਇਸ ਸਬੰਧੀ ਹੋਈ ਚਿੱਠੀ ਪੱਤਰੀ ਦੇ ਦਸਤਾਵੇਜ਼ ਦੈਨਿਕ ਜਾਗਰਣ ਕੋਲ ਵੀ ਉਪਲਬਧ ਹਨ। ਯੋਜਨਾ ਕਮਿਸ਼ਨ ਦੀ ਰਾਇ 'ਚ ਨਦੀਆਂ ਦੇ ਬਹਾਅ ਨੂੰ ਕੰਟਰੋਲ ਕਰਨ ਲਈ ਗ਼ੈਰ ਢਾਂਚਾਗਤ ਉਪਾਵਾਂ 'ਚ ਹੜ੍ਹ ਦੇ ਪਾਣੀ ਲਈ ਮੈਦਾਨੀ ਇਲਾਕਿਆਂ ਦੀ ਸਮੁੱਚੀ ਮੈਨੇਜਮੈਂਟ, ਅਜਿਹੇ ਇਲਾਕਿਆਂ ਨੂੰ ਵੱਖ ਵੱਖ ਜ਼ੋਨ 'ਚ ਵੰਡਣਾ, ਆਫ਼ਤ ਨਾਲ ਨਿੱਬੜਣ ਦੀ ਤਿਆਰੀ ਤੇ ਹੜ੍ਹ ਦੀ ਪਹਿਲਾਂ ਸੂਚਨਾ ਮੁਹੱਈਆ ਕਰਵਾਉਣਾ ਜਿਹੇ ਉਪਾਅ ਕੀਤੇ ਜਾ ਸਕਦੇ ਹਨ। 



Archive

RECENT STORIES