Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਜਾਬੀ ਨੌਜਵਾਨ ਦੀ ਅੱਗ ਲੱਗਣ ਕਾਰਨ ਮੌਤ

Posted on October 25th, 2019

<p>ਰਾਜੀਵ ਗੱਖੜ ਦੀ ਪੁਰਾਣੀ ਤਸਵੀਰ<br></p>


ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਬੀਤੇ ਦਿਨੀ ਸਰੀ ਦੀ ਹਾਰਵੀ ਰੋਡ (188 ਸਟਰੀਟ ਲਾਗੇ) ਅਤੇ 88 ਐਵੇਨਿਊ 'ਤੇ ਪੈਟਰੋ ਕੈਨੇਡਾ ਗੈਸ ਸਟੇਸ਼ਨ ਨਾਲ ਮੌਜੂਦ ਕਨਵੀਨੀਐਂਸ ਸਟੋਰ 'ਤੇ ਲੱਗੀ ਅੱਗ ਕਾਰਨ ਮਾਰੇ ਗਏ ਨੌਜਵਾਨ ਦੀ ਪਛਾਣ 27 ਸਾਲਾ ਰਾਜੀਵ ਗੱਖੜ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਮਮਦੋਟ (ਜ਼ਿਲ੍ਹਾ ਫਿਰੋਜ਼ਪੁਰ) ਤੋਂ 5 ਕਿ. ਮੀ. ਦੂਰ ਪਿੰਡ ਕੜਮਾ ਤੋਂ ਰਾਜੀਵ ਗੱਖੜ ਕਰੀਬ 3 ਸਾਲ ਪਹਿਲਾਂ ਕੈਨੇਡਾ ਆਇਆ ਹੋਇਆ ਸੀ ਤੇ ਉਸ ਦਾ ਵਿਆਹ 19 ਅਪ੍ਰੈਲ 2019 ਨੂੰ ਪੰਜਾਬ 'ਚ ਹੋਇਆ ਸੀ। ਰਾਜੀਵ ਗੱਖੜ ਦੀ ਲਾਸ਼ ਲੈਣ ਲਈ ਉਸ ਦੇ ਪਿਤਾ ਰਾਧੇ ਸ਼ਾਮ ਜੀ ਕੈਨੇਡਾ ਆਏ ਹਨ। ਰਾਜੀਵ ਗੱਖੜ ਦੀ ਮਾਤਾ, ਪਤਨੀ, ਭਰਾ ਤੇ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਪੁਲਿਸ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।



Archive

RECENT STORIES