Posted on November 22nd, 2019

ਲੰਡਨ- ਕੁਰਦ ਵਲੰਟੀਅਰ ਸੁਜਾਨ ਫਾਹਮੀ ਨੇ ਆਲਮੀ ਮਰਦ ਦਿਹਾੜੇ 'ਤੇ ਖਾਲਸਾ ਏਡ ਦੇ ਮੁਖੀ ਸ. ਰਵੀ ਸਿੰਘ ਦੀ ਸਿਫਤ ਕੀਤੀ ਹੈ। ਅੰਗਰੇਜ਼ੀ ‘ਚ ਲਿਖੀ ਆਪਣੀ ਪੋਸਟ ਵਿੱਚ ਉਸਨੇ ਜੋ ਲਿਖਿਆ, ਉਸਦਾ ਪੰਜਾਬੀ ਉਲੱਥਾ ਹੇਠਾਂ ਪੜ੍ਹ ਸਕਦੇ ਹੋ:
“ਕਹਿੰਦੇ ਨੇ ਕੁਰਦਾਂ ਦੇ ਕੋਲ ਦੋਸਤ ਨਹੀਂ ਸਿਰਫ਼ ਪਹਾੜ ਨੇ ਪਰ ਗਲਤ ਕਹਿੰਦੇ ਨੇ, ਕੁਰਦਾਂ ਕੋਲ ਰਵੀ ਸਿੰਘ ਹੈ, ਪਹਾੜਾਂ ਤੋਂ ਵੀ ਵੱਡਾ ਰਵੀ ਸਿੰਘ।
ਮਨੁੱਖਤਾ ਦੀ ਅਸਲੀ ਪਰਿਭਾਸ਼ਾ ਰਵੀ ਸਿੰਘ ਹੈ : ਕੋਈ ਹੱਦ ਸਰਹੱਦ ਨਹੀਂ, ਕੋਈ ਨਸਲ ਕੌਮ ਦਾ ਵਖਰੇਵਾਂ ਨਹੀਂ। ਕੋਈ ਤਬਾਹੀ ਨਿੱਕੀ ਨਹੀਂ ਹੁੰਦੀ ਹੈ ਤੇ ਕੋਈ ਬੰਦਾ ਇੰਨਾ ਵੱਡਾ ਨਹੀਂ ਹੁੰਦਾ।
ਜਦੋਂ ਹਾਲਾਤ ਇੰਨੇ ਬਦਤਰ ਹੋ ਗਏ ਕਿ ਲੋਕ ਉਥੋਂ ਵਾਪਸ ਨਿਕਲ ਆਏ ਸਨ ਤਾਂ ਰਵੀ ਸਿੰਘ ਵੱਡਾ ਦਿਲ ਤੇ ਖੁੱਲ੍ਹੇ ਡੁੱਲ੍ਹੇ ਹੱਥ ਲੈ ਕੇ ਉੱਥੇ ਆ ਪਹੁੰਚਿਆ। ਪਿਛਲੇ ਕੁਝ ਹਫਤਿਆਂ ਚ ਇਹ ਤਾਂ ਮੈਂ ਅੱਖੀਂ ਵੇਖਿਆ ਕਿ ਉਹ ਕਿਵੇਂ ਰਾਜੋਨਾ (ਕੁਰਦਸਤਾਨ) ਤੋਂ ਉੱਜੜੇ ਹਜ਼ਾਰਾਂ ਕੁਰਦ ਸ਼ਰਨਾਰਥੀਆਂ ਦੀ ਹਰ ਲੋੜ ਪੂਰੀ ਕਰ ਰਿਹਾ ਹੈ।
ਕੁਰਦ ਲੋਕ ਜਾਣਦੇ ਨੇ ਕਿ ਰਵੀ ਸਿੰਘ ਕਦੋਂ ਤੇ ਕਿਵੇਂ ਬਹੁੜਿਆ ਜਦੋਂ ਬਹੁਤੇ ਭੱਜ ਗਏ ਸੀ। ਰਵੀ ਸਿੰਘ ਮੇਰੇ ਮਨ ਮਸਤਕ ਨੂੰ ਜਗਾਉਣ ਵਾਲਾ ਸਿਰਫ ਮੇਰਾ ਵੱਡਾ ਭਰਾ ਹੀ ਨਹੀਂ ਜੋ ਆਪਣੀ ਛੋਟੀ ਭੈਣ ਲਈ ਕੁੱਝ ਵੀ ਕਰ ਸਕਦਾ ਹੈ ਸਗੋਂ ਉਹ ਮੇਰਾ ਰਾਹ ਦਸੇਰਾ ਹੈ, ਜਿਸ ਨੇ ਮੈਨੂੰ ਜਿਊਣ ਦਾ ਰਾਹ ਦੱਸਿਆ।
ਮੈਂ ਕੁਰਦ ਹਾ, ਮਾਣਮੱਤੀ ਕੁਰਦ ਜਨਾਨੀ, ਜੋ ਆਪਣੀ ਧਰਤੀ ‘ਤੇ ਕੁਰਦਾਂ ਖ਼ਿਲਾਫ਼ ਹੋ ਰਹੇ ਜ਼ੁਲਮਾਂ ਬਾਰੇ ਦੱਸਣ ਤੇ ਮਦਦ ਦੇ ਕੰਮ ਲੱਗੀ ਹਾਂ। ਜਦੋਂ ਤਕੜਿਆਂ ਖਿਲਾਫ਼ ਜੁਲਮ ਦੀਆਂ ਵਾਰਦਾਤਾਂ ਹੋਈਆਂ ਤਾਂ ਉਨ੍ਹਾਂ ਸਿਰ ਝੁਕਾ ਲਏ। ਰਵੀ ਸਿੰਘ ਮਾੜੀ ਸਿਹਤ ਦੇ ਬਾਵਜੂਦ ਤਕੜੇ ਦਿਲ ਨਾਲ ਕੰਮ ‘ਤੇ ਲੱਗਾ ਹੋਇਆ ਹੈ। ਤਾਜ਼ਾ ਪਾਣੀ ਚਾਹੀਦਾ ਸੀ, ਦਿੱਤਾ। ਰੋਟੀ ਚਾਹੀਦੀ ਸੀ, ਦਿੱਤੀ। ਬੀਬੀਆਂ ਦੀਆਂ ਲੁਕਵੀਆਂ ਲੋੜਾਂ ਦਾ ਸਾਮਾਨ ਚਾਹੀਦਾ ਸੀ, ਦਿੱਤਾ। ਖਾਣ ਪੀਣ ਲਈ ਹਰ ਸ਼ੈਅ ਦਿੱਤੀ ਤੇ ਫਿਰ ਪੁੱਛਦਾ, ਹੋਰ ਕੀ ਕਰ ਸਕਦੇ ਆਂ?
ਉਹ ਖਾਲਸਾ ਹੈ ਤੇ ਮੈਂ ਵੀ ਖਾਲਸਾ ਹਾਂ !”
-ਸੁਜਾਨ ਫਾਹਮੀ

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026