Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੀ. ਸੀ. ਸਰਕਾਰ ਨੇ ਪਾਰਟੀ ਬੱਸਾਂ/ਲਿਮੋਜ਼ੀਨਾਂ ਸਬੰਧੀ ਸਖਤੀ ਵਧਾਈ

Posted on December 6th, 2019


ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਬੀਤੇ 'ਚ ਕੁਝ ਪਾਰਟੀ ਬੱਸਾਂ/ਲਿਮੋਜ਼ੀਨਾਂ 'ਚ ਨਾਬਾਲਗਾਂ ਵਲੋਂ ਨਸ਼ਿਆਂ ਦੇ ਸੇਵਨ ਅਤੇ ਲੜਾਈ ਝਗੜੇ ਸਬੰਧੀ ਖਬਰਾਂ ਛਪਦੀਆਂ ਰਹੀਆਂ। ਕੁਝ ਮੌਤਾਂ ਵੀ ਹੋਈਆਂ। "ਵੇਕਅੱਪ ਸਰੀ" ਨੇ ਇਹ ਮੁੱਦਾ ਸੂਬਾਈ ਸਰਕਾਰ ਦੇ ਮੰਤਰੀਆਂ ਦੇ ਧਿਆਨ ਵਿੱਚ ਕਈ ਵਾਰ ਲਿਆਂਦਾ ਤੇ ਹੁਣ ਇਸ ਪਾਸੇ ਕੁਝ ਉਸਾਰੂ ਹੁੰਦਾ ਦਿਖਾਈ ਦੇ ਰਿਹਾ ਹੈ। ਬੀ. ਸੀ. ਸਰਕਾਰ ਨੇ ਪਾਰਟੀ ਬੱਸਾਂ/ਲਿਮੋਜ਼ੀਨਾਂ ਸਬੰਧੀ ਸਖਤੀ ਵਧਾਈ ਹੈ।

ਅਸੂਲਾਂ ਦੀ ਉਲੰਘਣਾ ਕਰਨ ਵਾਲੇ ਪਾਰਟੀ ਬੱਸਾਂ/ਲਿਮੋਜ਼ੀਨਾਂ ਦੇ ਮਾਲਕਾਂ ਨੂੰ $1500 ਤੋਂ ਲੈ ਕੇ $50,000 ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ। ਇਸਤੋਂ ਇਲਾਵਾ ਸਰਕਾਰ ਨੇ ਕੁਝ ਹੋਰ ਕਨੂੰਨ ਬਣਾਏ ਹਨ, ਜਿਵੇਂ ਕਿ:

- ਅਜਿਹੀਆਂ ਪਾਰਟੀ ਬੱਸਾਂ/ਲਿਮੋਜ਼ੀਨਾਂ ਦੀ ਚੈਕਿੰਗ ਲਈ ਹੋਰ ਅਧਿਕਾਰੀ ਭਰਤੀ ਕੀਤੇ ਜਾਣਗੇ।
- ਅਜਿਹੀਆਂ ਪਾਰਟੀ ਬੱਸਾਂ/ਲਿਮੋਜ਼ੀਨਾਂ ਵਿੱਚ ਨਾਬਾਲਗਾਂ ਦੇ ਸਫਰ ਵੇਲੇ ਇੱਕ ਸੁਰੱਖਿਆ ਅਧਿਕਾਰੀ ਰੱਖਣਾ ਪਵੇਗਾ, ਜਿਸਨੂੰ ਕਿ ਫਸਟ ਏਡ ਤੋਂ ਇਲਾਵਾ ਓਵਰਡੋਜ਼ ਹੋਣ ਦੀ ਹਾਲਤ 'ਚ ਨੈਲਕਸੋਨ ਦਵਾਈ ਦੇਣੀ ਆਉਂਦੀ ਹੋਵੇ।
- ਅਜਿਹੀਆਂ ਪਾਰਟੀ ਬੱਸਾਂ/ਲਿਮੋਜ਼ੀਨਾਂ ਵਿੱਚ ਨਾਬਾਲਗਾਂ ਨੂੰ ਚਾੜ੍ਹਨ ਤੋਂ ਪਹਿਲਾਂ ਮਾਪਿਆਂ ਦੀ ਮਨਜ਼ੂਰੀ ਲੈਣੀ ਪਵੇਗੀ।

ਸਰਕਾਰ ਨੇ ਲੋਕਾਂ ਨੂੰ ਯਾਦ ਕਰਾਇਆ ਹੈ ਕਿ ਕਿਸੇ ਵੀ ਗੱਡੀ 'ਚ ਸ਼ਰਾਬ ਜਾਂ ਭੰਗ ਪੀਣੀ ਗੈਰ-ਕਨੂੰਨੀ ਹੈ, ਜਿਸਨੂੰ ਫੜਨ ਲਈ ਸਥਾਨਕ ਪੁਲਿਸ ਪੂਰਾ ਜ਼ੋਰ ਲਾਵੇਗੀ।



Archive

RECENT STORIES