Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਮਝੌਤਾ ਵਾਰਤਾ ਨੂੰ ਝਟਕਾ - ਤਾਲਿਬਾਨ ਨੇ 4 ਅਮਰੀਕੀ ਫ਼ੌਜੀ ਮਾਰੇ

Posted on June 19th, 2013

ਕਾਬੁਲ- ਇਕ ਪਾਸੇ ਜਿੱਥੇ ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਤਾਲਿਬਾਨ ਨਾਲ ਇਕ ਦਹਾਕਾ ਪੁਰਾਣੀ ਜੰਗ ਦੇ ਖ਼ਾਤਮੇ ਲਈ ਗੱਲਬਾਤ ਸ਼ੁਰੂ ਕਰਨ ਦਾ ਚਾਹਵਾਨ ਹੈ, ਉੱਥੇ ਤਾਲਿਬਾਨ ਨੇ ਉਲਟਾ ਅਫਗਾਨਿਸਤਾਨ ਵਿੱਚ ਇਕ ਜ਼ੋਰਦਾਰ ਹਮਲੇ ਰਾਹੀਂ ਚਾਰ ਅਮਰੀਕੀ ਫੌਜੀਆਂ ਨੂੰ ਮਾਰ ਕੇ ਇਨ੍ਹਾਂ ਕੋਸ਼ਿਸ਼ਾਂ ਨੂੰ ਜ਼ਬਰਦਸਤ ਝਟਕਾ ਦਿੱਤਾ ਹੈ। ਇਹ ਹਮਲਾ ਕਾਬੁਲ ਦੇ ਉੱਤਰ ਵਿੱਚ ਬਗਰਾਮ ਸਥਿਤ ਅਫਗਾਨਿਸਤਾਨ ਵਿਚਲੇ ਸਭ ਤੋਂ ਵੱਡੇ ਅਮਰੀਕੀ ਫੌਜੀ ਅੱਡੇ ਉੱਤੇ ਕੀਤਾ ਗਿਆ। ਇਸ ਹਮਲੇ ਨੇ ਜ਼ਾਹਰ ਕਰ ਦਿੱਤਾ ਹੈ ਕਿ ਤਾਲਿਬਾਨ ਕਿੰਨੇ ਘਾਤਕ ਹਮਲੇ ਕਰਨ ਦੇ ਸਮਰੱਥ ਹੈ। ਇਸ ਹਮਲੇ ਤੋਂ ਕੁਝ ਘੰਟੇ ਪਹਿਲਾਂ ਅਮਰੀਕੀ ਸਦਰ ਬਰਾਕ ਓਬਾਮਾ ਨੇ ਤਾਲਿਬਾਨ ਨਾਲ ਕਤਰ ਵਿੱਚ ਤਜਵੀਜ਼ਤ ਗੱਲਬਾਤ ਦਾ ਸਵਾਗਤ ਕੀਤਾ ਸੀ ਤੇ ਇਸ ਨੂੰ ‘ਅਹਿਮ ਕਦਮ’ ਕਰਾਰ ਦਿੱਤਾ ਸੀ। ਉਨ੍ਹਾਂ ਖ਼ਬਰਦਾਰ ਕੀਤਾ ਸੀ ਕਿ 12 ਸਾਲਾਂ ਦੀ ਜੰਗ ਪਿੱਛੋਂ ਅਮਨ ਦਾ ਇਹ ਰਾਹ ਸੌਖਾ ਨਹੀਂ ਹੋਵੇਗਾ।

ਦੂਜੇ ਪਾਸੇ ਬਗਰਾਮ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਤਾਲਿਬਾਨ ਦੇ ਤਰਜਮਾਨ ਜ਼ਬੀਹੁੱਲਾ ਮੁਜਾਹਿਦ ਨੇ ਇਸ ਖ਼ਬਰ ਏਜੰਸੀ ਨੂੰ ਟੈਲੀਫੋਨ ਉੱਤੇ ਦੱਸਿਆ, ‘‘ਬੀਤੀ ਰਾਤ ਬਗਰਾਮ ਅੱਡੇ ਉੱਤੇ ਦੋ ਵੱਡੇ ਰਾਕਟ ਦਾਗੇ ਗਏ ਜੋ ਨਿਸ਼ਾਨੇ ਉੱਤੇ ਲੱਗੇ।’’ ਦੂਜੇ ਪਾਸੇ ਇਕ ਅਮਰੀਕੀ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਇਸ ਹਮਲੇ ਵਿੱਚ ਚਾਰ ਫੌਜੀ ਮਾਰੇ ਗਏ ਤੇ ਛੇ ਹੋਰ ਜ਼ਖ਼ਮੀ ਹੋ ਗਏ।



Archive

RECENT STORIES