Posted on December 20th, 2019

ਓਟਵਾ- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਕਿ ਕੈਨੇਡਾ ਨੇ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਉਹ ਉਦੋਂ ਤੱਕ ਚੀਨ ਨਾਲ ਟਰੇਡ ਸਮਝੌਤੇ ਉੱਤੇ ਸਹੀ ਨਾ ਪਾਵੇ ਜਦੋਂ ਤੱਕ ਚੀਨ ਵਿੱਚ ਨਜ਼ਰਬੰਦ ਦੋ ਕੈਨੇਡੀਅਨਾਂ ਨੂੰ ਰਿਹਾਅ ਨਹੀਂ ਕਰ ਦਿੱਤਾ ਜਾਂਦਾ।
ਬੀਜਿੰਗ ਵੱਲੋਂ ਦੋ ਕੈਨੇਡੀਅਨ ਵਿਅਕਤੀਆਂ ਮਾਈਕਲ ਸਪੇਵਰ ਤੇ ਮਾਈਕਲ ਕੋਵਰਿਗ ਨੂੰ ਨਜ਼ਰਬੰਦ ਕਰਕੇ ਰੱਖਿਆਂ ਇੱਕ ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ। ਇਹ ਸਭ ਚੀਨ ਦੀ ਟੈਕਨੀਕਲ ਐਗਜ਼ੈਕਟਿਵ ਮੈਂਗ ਵਾਨਜ਼ੋਊ ਨੂੰ ਵੈਨਕੂਵਰ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਸ਼ੁਰੂ ਹੋਇਆ। ਪਿਛਲੇ ਦਸੰਬਰ ਉਸ ਨੂੰ ਅਮਰੀਕਾ ਦੀ ਗੁਜ਼ਾਰਿਸ਼ ਉੱਤੇ ਗ੍ਰਿਫਤਾਰ ਕੀਤਾ ਗਿਆ ਸੀ। ਉਸ ਤੋਂ ਕੁੱਝ ਦਿਨ ਬਾਅਦ ਹੀ ਸਪੇਵਰ ਤੇ ਕੋਵਰਿਗ ਨੂੰ ਨਜ਼ਰਬੰਦ ਕਰ ਲਿਆ ਗਿਆ।ਮੰਨਿਆ ਜਾ ਰਿਹਾ ਹੈ ਕਿ ਅਜਿਹਾ ਮੈਂਗ, ਜਿਸ ਦੇ ਪਿਤਾ ਚੀਨ ਦੀ ਟੈਕ ਜਾਇੰਟ ਹੁਆਵੇਈ ਦੇ ਬਾਨੀ ਹਨ,ਨੂੰ ਰਿਹਾਅ ਕਰਵਾਉਣ ਲਈ ਕੈਨੇਡਾ ਉੱਤੇ ਦਬਾਅ ਬਣਾਉਣ ਵਾਸਤੇ ਕੀਤਾ ਜਾ ਰਿਹਾ ਹੈ। ਟਰੂਡੋ ਨੇ ਆਖਿਆ ਕਿ ਕੈਨੇਡਾ ਨੇ ਟਰੰਪ ਪ੍ਰਸ਼ਾਸਨ ਨੂੰ ਇਹ ਬੇਨਤੀ ਕੀਤੀ ਹੈ ਕਿ ਚੀਨ ਨਾਲ ਚੱਲ ਰਹੀ ਟਰੇਡ ਡੀਲ ਸਬੰਧੀ ਗੱਲਬਾਤ ਨੂੰ ਦੋਵਾਂ ਕੈਨੇਡੀਅਨਾਂ ਨੂੰ ਰਿਹਾਅ ਕਰਵਾਉਣ ਲਈ ਆਧਾਰ ਵਜੋਂ ਵਰਤਿਆ ਜਾ ਸਕਦਾ ਹੈ।
ਟਰੂਡੋ ਨੇ ਆਖਿਆ ਕਿ ਅਸੀਂ ਅਮਰੀਕਾ ਨੂੰ ਇਹ ਆਖਿਆ ਹੈ ਕਿ ਉਨ੍ਹਾਂ ਨੂੰ ਚੀਨ ਨਾਲ ਫਾਈਨਲ ਟਰੇਡ ਡੀਲ ਉਦੋਂ ਤੱਕ ਸਾਈਨ ਨਹੀਂ ਕਰਨੀ ਚਾਹੀਦੀ ਜਦੋਂ ਤੱਕ ਦੋਵਾਂ ਕੈਨੇਡੀਅਨਾਂ ਦੀ ਰਿਹਾਈ ਲਈ ਉਹ ਤਿਆਰ ਨਹੀਂ ਹੋ ਜਾਂਦਾ। ਇਸ ਮਹੀਨੇ ਦੇ ਸ਼ੁਰੂ ਵਿੱਚ ਚੀਨ ਦੇ ਵਿਦੇਸ਼ ਮੰਤਰੀ ਨੇ ਆਖਿਆ ਸੀ ਕਿ ਕੋਵਰਿਗ ਤੇ ਸਪੇਵਰ ਦੇ ਕੇਸ ਮੁਲਾਂਕਣ ਲਈ ਪ੍ਰੌਸੀਕਿਊਟਰਜ਼ ਨੂੰ ਦੇ ਦਿੱਤੇ ਗਏ ਹਨ।
ਟਰੂਡੋ ਨੇ ਆਖਿਆ ਕਿ ਇਹ ਅਜਿਹਾ ਮੁੱਦਾ ਹੈ ਜਿਸ ਨੂੰ ਅਸੀਂ ਕਾਫੀ ਗੰਭੀਰਤਾ ਨਾਲ ਲੈ ਰਹੇ ਹਾਂ ਤੇ ਫਿਰ ਭਾਵੇਂ ਅਸੀਂ ਇਸ ਨੂੰ ਡਿਪਲੋਮੈਟਿਕ, ਟਰੇਡ ਜਾਂ ਲੀਡਰਜ਼ ਦੇ ਪੱਧਰ ਉੱਤੇ ਹੱਲ ਕਰੀਏ, ਇਹ ਸਾਡੀ ਤਰਜੀਹ ਹੈ।

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026