Posted on December 20th, 2019

ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ ਨੂੰ ਦੇਸ਼
ਧਰੋਹ ਦੇ ਕੇਸ ਵਿਚ ਮੌਤ ਦੀ ਸਜ਼ਾ ਸੁਣਾਉਣ ਵਾਲੇ ਤਿੰਨ ਮੈਂਬਰੀ ਬੈਂਚ ਦੇ ਜੱਜਾਂ ਨੇ ਵੀਰਵਾਰ ਨੂੰ
ਵਿਸਥਾਰਤ ਫੈਸਲਾ ਜਾਰੀ ਕੀਤਾ ਹੈ, ਜਿਸ ਮੁਤਾਬਕ ਬੈਂਚ ਦੇ ਜਸਟਿਸ ਸ਼ਾਹਿਦ ਕਰੀਮ ਨੇ
ਮੁਸ਼ੱਰਫ ਦੇ ਖਿਲਾਫ ਵੱਧ ਸਖਤ ਫੈਸਲਾ ਦਿੱਤਾ ਹੈ। ਉਨ੍ਹਾਂ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਮੁਸ਼ੱਰਫ
ਨੂੰ ਡੀ ਚੌਕ ਉੱਤੇ ਖੁੱਲ੍ਹੇਆਮ ਫਾਂਸੀ ਦੇਣੀ ਚਾਹੀਦੀ ਹੈ ਤੇ ਇਹੀ ਨਹੀਂ, ਜਨਰਲ
ਮੁਸ਼ੱਰਫ ਦੀ ਲਾਸ਼ ਨੂੰ ਤਿੰਨ ਦਿਨਾਂ ਤੱਕ ਫਾਂਸੀ ਉੱਤੇ ਟੰਗਿਆ ਰਹਿਣਾ ਚਾਹੀਦਾ ਹੈ।
ਆਪਣੇ ਦੇਸ਼ ਦੀ ਫੌਜ ਦੇ ਸਾਬਕਾ ਮੁਖੀ ਤੇ ਸਾਬਕਾ ਫੌਜੀ ਰਾਸ਼ਟਰਪਤੀ ਜਨਰਲ ਮੁਸ਼ੱਰਫ
ਨੂੰ ਸਜ਼ਾ ਸੁਣਾਉਣ ਵਾਲੇ ਇਸ ਬੈਂਚ ਦੀ ਪ੍ਰਧਾਨਗੀ ਪੇਸ਼ਾਵਰ ਹਾਈ ਕੋਰਟ ਦੇ ਚੀਫ ਜਸਟਿਸ ਵਕਾਰ ਅਹਿਮਦ
ਸੇਠ ਨੇ ਕੀਤੀ ਸੀ, ਜਿਸ ਵਿਚ ਸਿੰਧ ਹਾਈ ਕੋਰਟ ਦੇ ਜਸਟਿਸ ਸ਼ਾਹਿਦ ਕਰੀਮ ਤੇ ਜਸਟਿਸ ਨਾਜ਼ ਅਕਬਰ ਵੀ
ਸ਼ਾਮਲ ਸਨ। ਇਹ ਫੈਸਲਾ ਜੱਜਾਂ ਦੀ 2-1 ਦੀ ਸਹਿਮਤੀ ਨਾਲ ਸੁਣਾਇਆ ਗਿਆ। ਜਸਟਿਸ ਅਕਬਰ ਏਨੀ
ਸਜ਼ਾ ਦੇ ਖਿਲਾਫ ਸਨ, ਪਰ ਜਸਟਿਸ ਸੇਠ ਤੇ ਕਰੀਮ ਸਜ਼ਾ ਦੇ ਪੱਖ ਵਿਚ ਸਨ। ਜਸਟਿਸ ਕਰੀਮ ਨੇ ਜਨਰਲ ਮੁਸ਼ੱਰਫ
ਦੇ ਖਿਲਾਫ ਸਖਤ ਸਜ਼ਾ ਲਈ ਕਿਹਾ ਸੀ।
ਕੁੱਲ 167 ਸਫਿਆਂ ਦੇ ਫੈਸਲੇ ਵਿਚ ਜਸਟਿਸ ਸੇਠ ਨੇ ਲਿਖਿਆ ਹੈ
ਕਿ ਸਬੂਤਾਂ ਤੋਂ ਸਾਫ ਹੁੰਦਾ ਹੈ ਕਿ ਮੁਸ਼ੱਰਫ ਨੇ ਜੁਰਮ ਕੀਤਾ ਹੈ। ਜਸਟਿਸ ਕਰੀਮ ਨੇ ਕਿਹਾ ਕਿ
ਦੋਸ਼ੀ ਵਜੋਂ ਉਸ ਦਾ ਵਤੀਰਾ ਬਹੁਤ ਨਿੰਦਣ ਯੋਗ ਰਿਹਾ। ਦੇਸ਼ ਧਰੋਹ ਦਾ ਕੇਸ ਸ਼ੁਰੂ ਹੁੰਦੇ ਸਾਰ ਉਹ ਇਸ
ਵਿਚ ਅੜਿੱਕਾ ਪੈਦਾ ਕਰਨ ਲੱਗ ਪਏ ਅਤੇ ਉਨ੍ਹਾਂ ਨੇ ਮੁਕੱਦਮਾ ਲੇਟ ਕੀਤਾ ਤੇ ਸਬੂਤ ਖਤਮ ਕਰਨ ਦਾ
ਯਤਨ ਕੀਤਾ। ਜਸਟਿਸ ਕਰੀਮ ਨੇ ਕਿਹਾ ਕਿ ਜੇ ਇਹ ਮੰਨ ਲਿਆ ਜਾਵੇ ਕਿ ਉਹ ਇਸ ਮੁਹਿੰਮ ਦਾ ਹਿੱਸਾ
ਨਹੀਂ ਸਨ, ਤਾਂ ਵੀ ਸੰਵਿਧਾਨ ਦੀ ਰਾਖੀ ਕਰਨ ਵਿਚ ਉਹ ਅਸਫਲ ਰਹੇ ਹਨ। ਇਸ ਜੱਜ ਨੇ ਕਿਹਾ ਕਿ
ਜਨਰਲ ਮੁਸ਼ੱਰਫ ਦੀ ਮੌਤ ਵੀ ਹੋ ਜਾਵੇ ਤਾਂ ਉਸ ਦੀ ਲਾਸ਼ ਨੂੰ ਤਿੰਨ ਦਿਨ ਚੌਕ ਵਿੱਚ ਲਟਕਿਆ ਰਹਿਣ
ਦਿੱਤਾ ਜਾਵੇ।
ਏਡੀ ਸਖਤ ਸਜ਼ਾ ਐਲਾਨ ਕੀਤੇ ਜਾਣ ਪਿੱਛੋਂ ਸਾਬਕਾ ਜਨਰਲ ਪਰਵੇਜ਼ ਮੁਸ਼ੱਰਫ ਨੇ ਇਸ ਫੈਸਲੇ ਨੂੰ ਨਿੱਜੀ ਬਦਲਾ ਆਖਿਆ ਹੈ। ਇਸ ਵੇਲੇ ਦੁਬਈ ਵਿਚ ਸ਼ਰਣ ਲਈ ਬੈਠੇ ਜਨਰਲ ਮੁਸ਼ੱਰਫ ਦੀ ਪਾਰਟੀ ਆਲ ਪਾਕਿਸਤਾਨ ਮੁਸਲਿਮ ਲੀਗ ਦੇ ਰਾਹੀਂ ਇਕ ਵੀਡੀਓ ਸੰਦੇਸ਼ ਜਾਰੀ ਕਰ ਕੇ ਮੁਸ਼ੱਰਫ ਨੇ ਕਿਹਾ ਕਿ ਇਸ ਤਰ੍ਹਾਂ ਦੇ ਫੈਸਲੇ ਦੀ ਕੋਈ ਦੂਜੀ ਮਿਸਾਲ ਨਹੀਂ ਮਿਲਦੀ, ਜਿਸ ਵਿਚ ਨਾ ਦੋਸ਼ੀ ਅਤੇ ਨਾ ਉਸ ਦੇ ਵਕੀਲ ਨੂੰ ਆਪਣੇ ਬਚਾਅ ਵਿਚ ਕੁਝ ਕਹਿਣ ਦੀ ਆਗਿਆ ਦਿੱਤੀ ਗਈ ਹੈ। ਕਿਸੇ ਦਾ ਨਾਂ ਲਏ ਬਗੈਰ ਜਨਰਲ ਮੁਸ਼ੱਰਫ ਨੇ ਆਖਿਆ ਕਿ ਜਿਹੜੇ ਲੋਕਾਂ ਨੇ ਮੇਰੇ ਖਿਲਾਫ ਕੰਮ ਕੀਤਾ ਹੈ, ਉਹ ਉੱਚ ਅਹੁਦਿਆਂ ਉੱਤੇ ਬੈਠੇ ਹਨ ਤੇ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰ ਰਹੇ ਹਨ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026