Posted on December 25th, 2019

ਐਬਸਫੋਰਡ- ਗੁਰਦੁਆਰਾ ਸਾਹਿਬ ਕਲਗੀਧਰ
ਦਰਬਾਰ ਐਬਸਫੋਰਡ ਵੱਲੋਂ ਬੀਤੇ ਐੈਤਵਾਰ ਦਸਤਾਰ ਅਤੇ ਦੁਮਾਲਾ ਮੁਕਾਬਲੇ ਕਰਵਾਏ ਗਏ, ਜਿਸ ਵਿੱਚ
ਐਬਸਫੋਰਡ ਅਤੇ ਆਸ ਪਾਸ ਦੇ ਹੋਰ ਇਲਾਕੇ ਸਰੀ, ਵੈਨਕੂਵਰ, ਮਿਸ਼ਨ ਆਦਿਕ ਤੋਂ ਸੰਗਤਾਂ ਨੇ ਪਰਿਵਾਰਾਂ
ਸਮੇਤ ਸ਼ਾਮੂਲੀਅਤ ਕੀਤੀ।
ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਅਤੇ ਮੁੱਖ ਤੌਰ ਤੇ ਸ. ਬਾਜ ਸਿੰਘ, ਸ. ਅਜੀਤ ਸਿੰਘ ਸਿੱਧੂ, ਸ. ਰਣਧੀਰ ਸਿੰਘ ਗਰੇਵਾਲ, ਸ. ਬਲਜੀਤ ਸਿੰਘ ਧਾਲੀਵਾਲ, ਸ. ਜਸਪਾਲ ਸਿੰਘ ਗਿੱਲ ਅਤੇ ਬੀਬੀ ਕਿਰਪਾਲ ਕੌਰ ਧਾਲੀਵਾਲ ਹੋਰਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸੁਚੱਜਾ ਪ੍ਰਬੰਧ ਕੀਤਾ ਗਿਆ ਅਤੇ ਬੱਚਿਆਂ ਦਾ ਉਤਸ਼ਾਹ ਵਧਾਉਣ ਲਈ ਟੀ.ਵੀ, ਟੈਬਲੇਟਸ, ਗਿਫਟ ਕਾਰਡਜ਼ ਆਦਿਕ ਦਿਲ ਖਿੱਚਵੇਂ ਇਨਾਮ ਲਿਆਂਦੇ ਗਏ।
ਸਿੱਖ ਮੋਟਰਸਾਈਕਲ ਕਲੱਬ ਵੱਲੋਂ ਸਾਰੇ
ਪ੍ਰੋਗਰਾਮ ਦਾ ਸੰਚਾਲਨ ਕਰਦੇ ਹੋਏ ਜੱਜਾਂ ਦੀ ਭੂਮਿਕਾ ਸ. ਭੁਪਿੰਦਰ ਸਿੰਘ ਥਾਂਦੀ, ਜਤਿੰਦਰ ਸਿੰਘ
ਚੌਹਾਨ, ਗੁਰਪ੍ਰੀਤ ਸਿੰਘ ਤੁੰਗ, ਰਾਜਵਿੰਦਰ ਸਿੰਘ ਵੜੈਚ ਅਤੇ ਜਸਕਰਨ ਸਿੰਘ ਬਾਠ ਵੱਲੋਂ ਨਿਭਾਈ ਗਈ।
ਇਸ ਸਮਾਗਮ ਵਿੱਚ ਹਿੱਸਾ ਲੈਣ ਵਾਲੇ ਹਰ ਇੱਕ ਬੱਚੇ ਨੂੰ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਟੀ-ਸ਼ਰਟ ਦੇ
ਨਾਲ ਸਨਮਾਨਿਤ ਕੀਤਾ ਗਿਆ ਅਤੇ ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਵੀ ਰਹੀ ਕਿ ਭਾਗ ਲੈਣ ਵਾਲੇ ਹਰ ਇੱਕ
ਬੱਚੇ ਦਾ ਸਨਮਾਨ ਮੈਡਲ ਨਾਲ ਕੀਤਾ ਗਿਆ।
ਜੇਤੂ ਰਹਿਣ ਵਾਲੇ ਸਿੰਘ ਸਿੰਘਣੀਆਂ ਦੇ ਨਾਮ ਇਸ ਪ੍ਰਕਾਰ ਹਨ:
ਸ਼੍ਰੇਣੀ-ਉਮਰ
ਵਰਗ-ਪਹਿਲਾ,ਦੂਜਾ,ਤੀਜਾ ਸਥਾਨ
ਸਿੰਘ ਦਸਤਾਰ:
8 ਤੋਂ 12 - ਸੁਖਮਨ ਸਿੰਘ,
ਫਤਹਿਦੀਪ ਸਿੰਘ, ਵਿਸ਼ਵਜੀਤ ਸਿੰਘ।
13 ਤੋਂ 17 - ਸੁਖਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ।
ਜਿਨ੍ਹਾਂ ਪਰਿਵਾਰਾਂ ਵੱਲੋਂ ਪੀਜ਼ੇ, ਪਕੌੜੇ ਅਤੇ ਜਲੇਬੀਆਂ ਦੇ ਲੰਗਰ ਲਗਾਏ ਗਏ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਉਨ੍ਹਾਂ ਦਾ ਵਿਸ਼ੇਸ ਧੰਨਵਾਦ ਅਤੇ ਸਨਮਾਨ ਕੀਤਾ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸਿੱਖ ਮੋਟਰਸਾਈਕਲ ਦਾ ਸਨਮਾਨ ਕੀਤਾ ਗਿਆ, ਜੋ ਕਿ ਕਲੱਬ ਦੇ ਸਰਪ੍ਰਸਤ ਸ. ਅਵਤਾਰ ਸਿੰਘ ਢਿੱਲੋਂ ਹੁਰਾਂ ਨੇ ਸਮੂਹ ਮੈਂਬਰਾਂ ਦੇ ਨਾਲ ਨਿਮਰਤਾ ਸਹਿਤ ਪ੍ਰਾਪਤ ਕੀਤਾ। ਫੋਟੋਗ੍ਰਾਫੀ ਦੀ ਸੇਵਾ ਸ਼ਰਮਾ ਜੀ ਵੱਲੋਂ ਨਿਭਾਈ ਗਈ। ਸਮੁੱਚੇ ਰੂਪ ਵਿੱਚ ਇਹ ਉਪਰਾਲਾ ਇੱਕ ਯਾਦਗਾਰੀ ਸਮਾਗਮ ਹੋ ਨਿੱਬੜਿਆ। ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਅਤੇ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਅਗਾਂਹ ਤੋਂ ਵੀ ਅਜਿਹੇ ਸਮਾਗਮ ਕਰਵਾਉਣ ਪ੍ਰਤੀ ਵਚਨਬੱਧਤਾ ਪ੍ਰਗਟਾਈ ਗਈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026