Posted on December 25th, 2019

ਗੁਰੂ ਨਾਨਕ ਗੁਰਦੁਆਰਾ ਸਰੀ ਡੈਲਟਾ ਵੱਲੋਂ ਸਮੂਹ ਕਵੀਆਂ ਦਾ ਸਨਮਾਨ
ਸਰੀ- ਸਿੱਖ ਇਤਿਹਾਸ ਦੇ ਮਹਾਨ ਦਿਹਾੜੇ 'ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਵੱਲੋਂ ਕਰਵਾਇਆ ਗਿਆ ਤੇ ਪ੍ਰਸਿੱਧ ਕਵੀ ਸਹਿਬਾਨਾਂ ਨੇ ਜਜ਼ਬਾਤੀ ਮਾਹੌਲ ਵਿੱਚ ਵੈਰਾਗਮਈ ਕਵਿਤਾਵਾਂ ਸਰਵਣ ਕਰਵਾਈਆਂ।
ਇਸ ਮੌਕੇ ਸ਼ਾਮਿਲ ਸ਼ਖ਼ਸੀਅਤਾਂ ਵਿੱਚ ਬੀਬੀ ਸੁਖਵਿੰਦਰ ਕੌਰ, ਪਿ੍ੰਸੀਪਲ ਮਲੂਕ ਚੰਦ ਕਲੇਰ, ਪਿ੍ਤਪਾਲ ਸਿੰਘ ਗਿੱਲ, ਡਾ ਪਰਮਵੀਰ ਸਿੰਘ, ਮਨਜੀਤ ਸਿੰਘ ਦਿਓਲ, ਹਰਪਾਲ ਸਿੰਘ ਲੱਖਾ, ਹਰਚੰਦ ਸਿੰਘ ਗਿੱਲ ਅੱਚਰਵਾਲ, ਮਾਸਟਰ ਅਮਰੀਕ ਸਿੰਘ ਲੇਹਲ, ਸੁਖਵਿੰਦਰ ਸਿੰਘ ਘੁਮਾਣ,ਬਾਵਾ ਸਿੰਘ ਹੁੰਝਣ, ਸੁਖਦੇਵ ਸਿੰਘ ਦਰਦੀ, ਜਸਵੰਤ ਸਿੰਘ ਚੀਮਾ ਨਿਰਮਲ ਸਿੰਘ ਕਲਸੀ ਅਤੇ ਰਣਜੀਤ ਸਿੰਘ ਨਿੱਜਰ ਸਮੇਤ ਨਾਮਵਰ ਬੁਲਾਰੇ ਹਾਜ਼ਰ ਸਨ। ਕਵੀ ਦਰਬਾਰ ਦਾ ਸੰਚਾਲਨ ਡਾ ਗੁਰਵਿੰਦਰ ਸਿੰਘ ਨੇ ਕੀਤਾ।
ਅਖੀਰ ਵਿਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਹਰਦੀਪ ਨਿੱਜਰ ਸਕੱਤਰ ਭਾਈ ਭੁਪਿੰਦਰ ਸਿੰਘ ਹੋਠੀ ਭਾਈ ਗੁਰਮੀਤ ਸਿੰਘ ਤੂਰ ਸਾਬਕਾ ਸਕੱਤਰ ਭਾਈ ਕਰਨੈਲ ਮਾਨ ਭਾਈ ਦਵਿੰਦਰ ਸਿੰਘ ਚਾਹਲ ਅਤੇ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਤੋਂ ਵਿਸ਼ੇਸ਼ ਪੰਚ ਭਾਈ ਪਰਮਜੀਤ ਸਿੰਘ ਸਮੇਤ ਸ਼ਖ਼ਸੀਅਤਾਂ ਨੇ ਸਮੂਹ ਕਵੀਆਂ ਨੂੰ ਸਨਮਾਨ ਚਿੰਨ੍ਹ ਦਿੱਤੇ। ਪ੍ਰਸਿੱਧ ਢਾਡੀ ਭਾਈ ਤਰਲੋਚਨ ਸਿੰਘ ਭਮੱਦੀ ਨੇ ਸ਼ਹੀਦੀ ਸਾਕੇ ਨੂੰ ਸਮਰਪਿਤ ਵਾਰਾਂ ਰਾਹੀਂ ਸੰਗਤਾਂ ਨਿਹਾਲ ਕੀਤਾ।

Posted on October 26th, 2026

Posted on October 23rd, 2026

Posted on October 22nd, 2026

Posted on October 21st, 2026

Posted on October 20th, 2026

Posted on October 19th, 2026

Posted on October 16th, 2026

Posted on October 15th, 2026

Posted on October 14th, 2026

Posted on October 13th, 2026

Posted on October 9th, 2026

Posted on October 8th, 2026