Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੁਲਦੀਪ ਸਿੰਘ ਜਗਪਾਲ ਸਵਰਗਵਾਸ

Posted on January 6th, 2020


ਸਰੀ (ਅਕਾਲ ਗਾਰਡੀਅਨ ਬਿਊਰੋ)- ਸਥਾਨਕ ਸਿੱਖ ਆਗੂ ਅਤੇ ਨਾਮਵਰ ਡਿਵੈਲਪਰ ਕੁਲਦੀਪ ਸਿੰਘ ਜਗਪਾਲ 72 ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ ਹਨ। ਸਨਿਚਰਵਾਰ ਸ਼ਾਮ ਸਰੀ ਦੀ 127 ਸਟਰੀਟ ਅਤੇ 92 ਐਵੇਨਿਊ ‘ਤੇ ਇੱਕ ਗੱਡੀ ਬੇਕਾਬੂ ਹੋ ਕੇ ਹੋਰ ਗੱਡੀਆਂ ਨਾਲ ਟਕਰਾ ਗਈ। ਹਾਦਸੇ ਦਾ ਕਾਰਨ ਇੱਕ ਗੱਡੀ ਦੇ ਚਾਲਕ ਨੂੰ ਪਿਆ ਦਿਲ ਦਾ ਦੌਰਾ ਸੀ। ਇਹ ਕਾਰ ਚਾਲਕ ਕੁਲਦੀਪ ਸਿੰਘ ਜਗਪਾਲ ਸਨ। ਹਾਦਸੇ ‘ਚ ਬਾਕੀਆਂ ਦਾ ਬਚਾਅ ਹੋ ਗਿਆ।

ਸ. ਜਗਪਾਲ ਨੂੰ ਕੁਝ ਸਮਾਂ ਪਹਿਲਾਂ ਵੀ ਦਿਲ ਦਾ ਦੌਰਾ ਪਿਆ ਸੀ ਅਤੇ ਤਕਰੀਬਨ ਇੱਕ ਸਾਲ ਪਹਿਲਾਂ ਉਨ੍ਹਾਂ ਦੀ ਪਤਨੀ ਵੀ ਅਕਾਲ ਚਲਾਣਾ ਕਰ ਗਈ ਸੀ। ਆਪ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਸਰੀ ਦੇ ਨਿਰਮਾਣ ਵੇਲੇ ਮੋਢੀਆਂ ‘ਚ ਸ਼ੁਮਾਰ ਸਨ ਅਤੇ ਕਮੇਟੀ ‘ਚ ਮੁੱਖ ਸੇਵਾਦਾਰ ਅਤੇ ਡਾਇਰੈਕਟਰ ਵਜੋਂ ਵੀ ਸੇਵਾਵਾਂ ਨਿਭਾਈਆਂ।



Archive

RECENT STORIES