Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੈਂ ਹੁਣ ਪੰਜਾਬ ਦੀ ਰਾਜਨੀਤੀ 'ਚ ਸਰਗਰਮ ਹਿੱਸਾ ਲਵਾਂਗਾ-ਜਗਮੀਤ ਸਿੰਘ ਬਰਾੜ

Posted on June 20th, 2013

ਚੰਡੀਗੜ੍ਹ- ਪੰਜਾਬ ਦੇ ਤੇਜ਼ ਤਰਾਰ ਕਾਂਗਰਸੀ ਆਗੂ ਸ: ਜਗਮੀਤ ਸਿੰਘ ਬਰਾੜ ਨੇ ਦਾਅਵਾ ਕੀਤਾ ਹੈ ਕਿ ਮੈਨੂੰ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਅਕਾਲੀ-ਭਾਜਪਾ ਗਠਜੋੜ ਨਾਲ ਟੱਕਰ ਲੈਣ ਅਤੇ ਕਾਂਗਰਸ ਨੂੰ ਮਜ਼ਬੂਤ ਬਣਾਉਣ ਲਈ ਪੰਜਾਬ ਭੇਜਿਆ ਹੈ | ਮੈਂ ਹੁਣ ਇਸ ਰਾਜ ਵਿਚ ਕਾਂਗਰਸ ਨੂੰ ਮਜ਼ਬੂਤ ਬਣਾਉਣ ਲਈ ਸਿਰਧੜ ਦੀ ਬਾਜ਼ੀ ਲਾ ਦਿਆਂਗਾ | ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸ: ਬਰਾੜ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਸ: ਪ੍ਰਤਾਪ ਸਿੰਘ ਬਾਜਵਾ ਜੋ ਮੇਰੇ ਜਮਾਤੀ ਰਹੇ ਹਨ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕਮਾਂਡ ਸੰਭਾਲੀ ਗਈ ਹੈ | ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਸੀਨੀਅਰ ਲੀਡਰ ਨੂੰ ਮੇਰੀ ਥਾਂ 'ਤੇ ਕਾਂਗਰਸ ਵਰਕਿੰਗ ਕਮੇਟੀ ਵਿਚ ਪਰਮਾਨੈਂਟ ਇੰਨਵਾਇਟੀ ਬਣਾਇਆ ਗਿਆ ਹੈ | ਮੈਂ 32 ਸਾਲ ਦਿੱਲੀ ਬੈਠ ਕੇ ਇਕ ਤਰ੍ਹਾਂ ਨਾਲ ਕੌਮੀ ਰਾਜਨੀਤੀ ਵਿਚ ਅਲੱਗ-ਅਲੱਗ ਅਹੁਦਿਆਂ 'ਤੇ ਕੰਮ ਕਰਦਾ ਰਿਹਾ ਹਾਂ, ਪਰ ਹੁਣ ਮੈਂ ਆਪਣਾ ਸਾਰਾ ਸਮਾਨ ਦਿੱਲੀ ਤੋਂ ਚੁੱਕ ਕੇ ਮੁਕਤਸਰ ਲੈ ਆਇਆਂ ਹਾਂ ਕਿਉਂਕਿ ਮੈਂ ਹੁਣ ਮੁਕਤਸਰ ਤੋਂ ਹੀ ਪੰਜਾਬ ਵਿਧਾਨ ਸਭਾ ਦੀ ਚੋਣ ਲੜਨਾ ਚਾਹੁੰਦਾ ਹਾਂ | ਇਹ ਪਹਿਲਾ ਮੌਕਾ ਹੈ ਕਿ ਸ: ਬਰਾੜ ਨੇ ਐਲਾਨ ਕੀਤਾ ਹੈ ਕਿ ਮੈਂ ਹੁਣ ਪੰਜਾਬ ਵਿਧਾਨ ਸਭਾ ਦੀ ਚੋਣ ਆਪਣੇ ਜੱਦੀ ਸ਼ਹਿਰ ਮੁਕਤਸਰ ਤੋਂ ਲੜਾਂਗਾ | ਸ: ਬਰਾੜ ਨੇ ਦੁੱਖ ਪ੍ਰਗਟ ਕੀਤਾ ਕਿ ਪੰਜਾਬ ਵਿਚ ਪੰਚਾਇਤੀ ਰਾਜ ਸੰਸਥਾਵਾਂ ਦੀਆਂ ਚੋਣਾਂ ਸਮੇਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਲੰਬੀ ਹਲਕਾ ਦੇ ਪਿੰਡ ਮਾਨਾਂ ਵਿਚ ਪੋਿਲੰਗ ਵਾਲੇ ਦਿਨ ਜਿਸ ਗੁੰਡਾਗਰਦੀ ਤੋਂ ਕੰਮ ਲਿਆ ਗਿਆ ਉਹ ਵੇਖ ਤੇ ਸੁਣ ਕੇ ਇਨਸਾਨੀਅਤ ਵੀ ਕੰਬ ਉਠਦੀ ਹੈ, ਪਰ ਦੁੱਖ ਦੀ ਗੱਲ ਹੈ ਕਿ ਇਲਾਕੇ ਦੀ ਪੁਲਿਸ ਪਿੰਡ 'ਚੋਂ ਦਹਿਸ਼ਤ ਖ਼ਤਮ ਕਰਨ ਤੇ ਪਿੰਡ ਵਾਸੀਆਂ ਵਿਚ ਸਮਝੌਤਾ ਨਹੀਂ ਕਰਵਾ ਸਕੇ | ਮੈਂ ਫਿਰ ਇਕ ਜਾਂ ਦੋ ਦਿਨਾਂ ਵਿਚ ਉਕਤ ਪਿੰਡ ਵਿਚ ਜਾ ਕੇ ਹਾਲਾਤ ਦਾ ਜਾਇਜ਼ਾ ਲਵਾਂਗਾ ਤੇ ਉਸ ਤੋਂ ਪਿੱਛੋਂ ਨਵੀਂ 'ਲਾਈਨ ਆਫ਼ ਐਕਸ਼ਨ' ਦਾ ਐਲਾਨ ਕਰਾਂਗਾ | 

ਉਨ੍ਹਾਂ ਸਪੱਸ਼ਟ ਕੀਤਾ ਕਿ ਲੋਕ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਸ. ਪ੍ਰਤਾਪ ਸਿੰਘ ਬਾਜਵਾ ਨੂੰ ਗੁਰਦਾਸਪੁਰ ਤੋਂ, ਕੈਪਟਨ ਅਮਰਿੰਦਰ ਸਿੰਘ ਨੂੰ ਬਠਿੰਡਾ ਤੋਂ, ਬੀਬੀ ਰਾਜਿੰਦਰ ਕੌਰ ਭੱਠਲ ਨੂੰ ਸੰਗਰੂਰ ਅਤੇ ਅੰਮਿ੍ਤਸਰ ਤੋਂ ਓਮ ਪ੍ਰਕਾਸ਼ ਸੋਨੀ ਨੂੰ ਕਾਂਗਰਸ ਟਿਕਟ 'ਤੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ਨਾਲ ਟੱਕਰ ਲੈਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਜੇ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਆਫ਼ ਪੰਜਾਬ ਨਾਲ ਕਾਂਗਰਸ ਚੋਣ ਸਮਝੌਤਾ ਕਰਦੀ ਹੈ ਤਾਂ ਇਹ ਸੁਆਗਤਯੋਗ ਹੈ | 



Archive

RECENT STORIES