Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡਾ ਕੱਪ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਇਸ ਸਾਲ 12,13 ਅਤੇ 14 ਜੁਲਾਈ ਨੂੰ ਹੋਵੇਗਾ

Posted on June 20th, 2013

ਦੁਨੀਆਂ ਦੇ ਚੋਟੀ ਦੇ ਖਿਡਾਰੀ ਅਤੇ ਪ੍ਰਮੁੱਖ ਟੀਮਾਂ ਹਿੱਸਾ ਲੈਣਗੀਆਂ


ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਨਾਰਥ ਅਮਰੀਕਾ ਦੀ ਸਿਰਮੌਰ ਵੈਸਟ ਕੋਸਟ ਕਿੰਗਜ਼ ਫੀਲਡ ਹਾਕੀ ਸੁਸਾਇਟੀ ਵਲੋਂ ਇਸ ਵਰ੍ਹੇ ਦਾ ਕੈਨੇਡਾ ਕੱਪ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ 12,13 ਅਤੇ 14 ਜੁਲਾਈ ਨੂੰ ਸਰੀ ਦੇ ਟਮਾਨਵਿਸ ਫੀਲਡ ਹਾਕੀ ਸਟੇਡੀਅਮ ਵਿਖੇ ਧੂਮ ਧੜੱਕੇ ਨਾਲ ਕਰਵਾਇਆ ਜਾਵੇਗਾ। ਸੁਸਾਇਟੀ ਦੇ ਪ੍ਰਧਾਨ ਰਾਣਾ ਕੁਲਾਰ ਅਤੇ ਜਨਰਲ ਸਕੱਤਰ ਊਧਮ ਸਿੰਘ ਹੁੰਦਲ ਨੇ ਪ੍ਰੈਸ ਨੂੰ ਦੱਸਿਆ ਕਿ ਟੂਰਨਾਮੈਂਟ ਵਿੱਚ 30 ਤੋਂ ਵੱਧ ਸਿਰਕੱਢ ਟੀਮਾਂ ਭਾਗ ਲੈ ਰਹੀਆਂ ਹਨ। ਕੈਨੇਡਾ ਕੱਪ ਟੂਰਨਾਮੈਂਟ ਵਿੱਚ ਤਿੰਨ ਪ੍ਰਕਾਰ ਦੇ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਮਰਦਾਂ ਦੀ ਓਪਨ ਚੈਂਪੀਅਨਸ਼ਿਪ, ਮਰਦਾਂ ਦੀ ਸੋਸ਼ਲ ਡਵੀਜ਼ਨ ਚੈਂਪੀਅਨਸ਼ਿਪ ਅਤੇ ਔਰਤਾਂ ਦੀ ਪ੍ਰੀਮੀਅਰ ਡਵੀਜ਼ਨ ਚੈਂਪੀਅਨਸ਼ਿਪ ਹੋਵੇਗੀ। 


ਨਾਰਥ ਅਮਰੀਕਾ ਵਿੱਚੋਂ ਕੈਨੇਡਾ, ਅਮਰੀਕਾ, ਮੈਕਸੀਕੋ, ਬਰਮੂਡਾ ਅਤੇ ਕੈਰੀਬਨ ਦੇਸ਼ਾਂ ਦੀਆਂ ਟੀਮਾਂ ਤੋਂ ਇਲਾਵਾ ਇੰਗਲੈਂਡ, ਜਰਮਨੀ, ਹਾਲੈਂਡ, ਬੈਲਜੀਅਮ, ਪਾਕਿਸਤਾਨ, ਅਸਟਰੇਲੀਆ ਅਤੇ ਭਾਰਤ ਦੇ ਖਿਡਾਰੀ ਵੱਖ-ਵੱਖ ਕਲੱਬਾਂ ਵਲੋਂ ਆਪਣੀ ਖੇਡ ਦਾ ਮੁਜ਼ਾਹਰਾ ਕਰਨਗੇ। 10 ਹਜ਼ਾਰ ਡਾਲਰ ਤੋਂ ਵੀ ਵੱਧ ਦੇ ਇਨਾਮ ਜੇਤੂ ਟੀਮਾਂ ਨੂੰ ਦਿੱੇਤੇ ਜਾਣਗੇ। ਕੈਨੇਡਾ ਕੱਪ ਵਿੱਚ 5 ਬੈਸਟ ਪਲੇਅਰ ਚੁਣੇ ਜਾਣਗੇ ਅਤੇ ਉਨ੍ਹਾਂ ਦਾ ਮਾਣ-ਸਨਮਾਨ ਕੀਤਾ ਜਾਵੇਗਾ। ਕੈਨੇਡਾ ਦੀ ਧਰਤੀ 'ਤੇ ਹਾਕੀ ਖੇਡ ਪ੍ਰਤੀ ਪਾਏ ਯੋਗਦਾਨ ਲਈ ਖਿਡਾਰੀਆਂ ਅਤੇ ਕਈ ਹੋਰ ਨਾਮੀ ਸ਼ਖਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ। 14 ਜੁਲਾਈ, 2013 ਦਿਨ ਐਤਵਾਰ ਨੂੰ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਹੋਣਗੇ। ਦਰਸ਼ਕਾਂ ਦੇ ਮਨੋਰੰਜਨ ਵਾਸਤੇ ਵੱਖ-ਵੱਖ ਆਈਟਮਾਂ ਪੇਸ਼ ਕੀਤੀਆਂ ਜਾਣਗੀਆਂ। ਪਰਿਵਾਰਾਂ ਦੇ ਬੈਠਣ ਲਈ ਖਾਸ ਪ੍ਰਬੰਧ ਹੋਵੇਗਾ। ਉੱਚ ਦਰਜੇ ਦੀ ਸਕਿਓਰਟੀ ਦਾ ਪ੍ਰਬੰਧ ਹੋਵੇਗਾ ਅਤੇ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਵਲੋਂ ਤਿੰਨੇ ਦਿਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਤਿੰਨੇ ਦਿਨ ਦਿਲ ਨੂੰ ਟੁੰਬਣ ਵਾਲੇ ਬੋਲ ਬੋਲਣ ਵਾਲੇ ਡੈਲਸ ਤੋਂ ਅਮਰਜੀਤ ਸਿੰਘ ਢਿੱਲੋਂ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਨਿੱਝਰ ਟਰੱਕਿੰਗ ਵਲੋਂ ਵੱਖ-ਵੱਖ ਤਰ੍ਹਾਂ ਦੇ ਫਰੂਟ ਦਾ ਲੰਗਰ ਵੀ ਨਾਲੋ-ਨਾਲ ਚੱਲੇਗਾ। ਕੇਵਲ ਸਿੰਘ, ਮੇਜਰ ਸਿੰਘ ਤੰਬੜ, ਜਗਰਾਜ ਸਿੰਘ, ਬਹਾਦਰ ਸਿੰਘ ਅਤੇ ਹੋਰ ਸੇਵਾਦਾਰਾਂ ਵਲੋਂ ਤਿੰਨੇ ਦਿਨ ਪਕੌੜਿਆਂ ਅਤੇ ਹੋਰ ਕਈ ਪ੍ਰਕਾਰ ਦੇ ਪਕਵਾਨ ਤਿਆਰ ਕਰਕੇ ਹਾਕੀ ਪ੍ਰੇਮੀਆਂ ਵਿੱਚ ਵਰਤਾਏ ਜਾਣਗੇ। ਟੂਰਨਾਮੈਂਟ ਦੀ ਪਾਰਕਿੰਗ 126 ਸਟਰੀਟ ਅਤੇ 66 ਐਵੇਨਿਊ ਤੇ ਸਥਿਤ ਟਮਾਨਵਿਸ ਸਕੂਲ ਵਿੱਚ ਹੋਵੇਗੀ। 126 ਸਟਰੀਟ ਅਤੇ 64 ਐਵੇਨਿਊ ਵਾਲੇ ਪਾਸੇ ਤੋਂ ਪਾਰਕਿੰਗ ਬੰਦ ਹੋਵੇਗੀ। ਕੈਨੇਡਾ ਕੱਪ ਦੀ ਸ਼ੁਰੂਆਤ ਹਮੇਸ਼ਾਂ ਦੀ ਤਰ੍ਹਾਂ ਸ਼ੁੱਕਰਵਾਰ ਨੂੰ ਸਵੇਰੇ 8 ਵਜੇ ਸਿੰਘ ਸਾਹਿਬ ਜੀ ਵਲੋਂ ਅਰਦਾਸ ਕਰਕੇ ਕੀਤੀ ਜਾਵੇਗੀ। ਉਦਘਾਟਨੀ ਸਮਾਗਮ ਸਪਾਂਸਰਾਂ, ਰਾਜਨੀਤਕ ਸ਼ਖਸੀਅਤਾਂ ਅਤੇ ਅੰਤਰਰਾਸ਼ਟਰੀ ਹਾਕੀ ਖਿਡਾਰੀਆਂ ਦੀ ਹਾਜ਼ਰੀ ਵਿੱਚ ਸ਼ੁੱਕਰਵਾਰ ਸ਼ਾਮ 5 ਵਜੇ ਕੀਤੇ ਜਾਣਗੇ। 


ਟੂਰਨਾਮੈਂਟ ਦਾ ਸਮਾਪਤੀ ਸਮਾਰੋਹ ਐਤਵਾਰ ਸ਼ਾਮ 3 ਵਜੇ ਸ਼ੁਰੂ ਹੋਵੇਗਾ। ਬੱਚਿਆਂ ਦੇ ਖੇਡਣ ਲਈ ਬਾਊਂਸੀ ਕੈਂਸਲ ਅਤੇ ਹੋਰ ਵੀ ਕਈ ਖਾਸ ਪ੍ਰਬੰਧ ਹੋਣਗੇ। ਇਸ ਸਾਲ ਵੀ ਜੇਤੂ ਡਰਾਅ ਕੱਢੇ ਜਾਣਗੇ, ਜਿਨ੍ਹਾਂ ਵਿੱਚ ਫਰੀ ਹਵਾਈ ਟਿਕਟਾਂ, ਆਈ ਪੈਡ, 250 ਡਾਲਰ ਦਾ ਕੂਪਨ ਅਤੇ ਇਸ ਤਰ੍ਹਾਂ ਦੇ ਅਨੇਕਾਂ ਹੋਰ ਡਰਾਅ ਕੱਢੇ ਜਾਣਗੇ। ਕੈਨੇਡਾ ਕੱਪ ਨੂੰ ਕਾਮਯਾਬ ਕਰਨ ਲਈ ਸੁਸਾਇਟੀ ਦੇ ਮੀਤ ਪ੍ਰਧਾਨ ਤਰਨਜੀਤ ਸਿੰਘ ਹੇਅਰ, ਮੀਤ ਪ੍ਰਧਾਨ ਜੱਸੀ ਮਾਂਗਟ, ਸੈਕਟਰੀ ਰਾਜੂ ਥਿੰਦ, ਫੀਲਡ ਇੰਚਾਰਜ ਜੱਗਾ ਹੇਅਰ, ਖਜ਼ਾਨਚੀ ਚਮਕੌਰ ਸਿੰਘ ਗਿੱਲ, ਮੈਨੇਜਰ ਗਗਨਦੀਪ ਤੁੰਗ, ਸੀਨੀਅਰ ਐਗਜ਼ੈਕਟਿਵ ਮੈਂਬਰ ਹਰਵਿੰਦਰ ਸਰਾਂ, ਮਲਕੀਤ ਸਿੰਘ ਪਾਹਲ, ਨਰਿੰਦਰ ਸਿੰਘ ਨਿੱਝਰ, ਯਾਦੂ ਥਿੰਦ, ਸੁਖਵਿੰਦਰ ਕੁਲਾਰ, ਜੀਤਾ ਕੁਲਾਰ, ਪ੍ਰੀਤ ਢੱਟ, ਹਰਜਿੰਦਰ ਬੈਂਸ, ਤਰਲੋਕ ਸਿੰਘ ਭੁੱਲਰ (ਅੰਤਰਰਾਸ਼ਟਰੀ ਅੰਪਾਇਰ) ਅਤੇ ਬੌਬੀ ਸੋਹੀ ਜੀ ਦਿਨ ਰਾਤ ਇੱਕ ਕਰ ਰਹੇ ਹਨ।  ਸੁਸਾਇਟੀ ਨੂੰ ਸਮੂਹ ਗੁਰਦੁਆਰਾ ਸਾਹਿਬਾਨ ਮੀਡੀਆ ਅਤੇ ਕਮਿਊਨਿਟੀ ਪੂਰਾ ਸਹਿਯੋਗ ਦੇ ਰਹੇ ਹਨ। ਵੈਸਟ ਕੋਸਟ ਕਿੰਗਜ਼ ਹਾਕੀ ਸੁਸਾਇਟੀ ਦੇ ਮੁੱਖ ਸਪਾਂਸਰ ਜਗਤਾਰ ਸਿੰਘ ਉੱਪਲ, ਇੰਦਰਜੀਤ ਸਿੰਘ ਵਿਰਕ, ਬਰਨੀ ਸਿੰਪਸਨ, ਪਟਰੋਲਾ ਲਾਅ ਫਰਮ, ਐਨਵਿਜ਼ਨ ਦੇ ਤੋਚੀ ਸੰਧੂ, ਬਲਰਾਜ ਸਿੰਘ ਮਾਨ, ਮਨਜੀਤ ਲਿੱਟ, ਪਰਮਜੀਤ ਸਿੰਘ ਸੰਘੇੜਾ, ਚਰਨ ਸਿੰਘ ਸੰਘੇੜਾ, ਕ੍ਰਿਪਾਲ ਸਿੰਘ ਸੰਘੇੜਾ, ਪ੍ਰੇਮ ਸਿੰਘ ਸੰਘੇੜਾ, ਬਹਾਦਰ ਸਿੰਘ ਸੰਧੂ, ਸੁੱਖ ਪੰਧੇਰ, ਮਿੰਦੀ ਵਿਰਕ, ਰਘਵੀਰ ਸਿੰਘ ਨਿੱਝਰ, ਗੁਰਪ੍ਰੇਮ ਰਾਏ, ਖਾਲਸਾ ਕਰੈਡਿਟ ਯੂਨੀਅਨ, ਏæ ਕੇæ ਡੀਜ਼ਲ, ਜਸਵਿੰਦਰ ਸਿੰਘ ਪਰਮਾਰ ਏæ ਐਮæ ਸੀæ ਇੰਸ਼ੋਰੈਂਸ, ਰੌਇਲ ਕਿੰਗ ਪੈਲੇਸ, ਰਾਹੁਲ ਗਿੱਲ, ਦਰਪਨ ਮੈਗਜ਼ੀਨ ਅਤੇ ਲਹਿੰਬਰ ਸਿੰਘ ਪਾਹਲ ਕੈਨੇਡਾ ਕੱਪ ਦੀ ਕਾਮਯਾਬੀ ਲਈ ਹਰ ਸਾਲ ਦਿਲ ਖੋਲ ਕੇ ਮਾਇਕ ਸਹਾਇਤਾ ਕਰਦੇ ਹਨ। ਵੈਸਟ ਕੋਸਟ ਕਿੰਗਜ਼ ਫੀਲਡ ਹਾਕੀ ਸੁਸਾਇਟੀ ਵਲੋਂ ਸਮੁੱਚੇ ਭਾਈਚਾਰੇ ਨੂੰ ਪਰਿਵਾਰਾਂ ਸਮੇਤ ਹੁੰਮ-ਹੁਮਾ ਕੇ ਪਹੁੰਚਣ ਦਾ ਖੁੱਲ੍ਹਾ ਸੱਦਾ ਹ੍ਵੈ



Archive

RECENT STORIES