Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵੁਹਾਨ 'ਚ ਫਸੇ ਕੈਨੇਡੀਅਨ ਵਾਪਸ ਕੈਨੇਡਾ ਲਿਆਂਦੇ

Posted on February 7th, 2020


ਓਨਟਾਰੀਓ- ਵੁਹਾਨ ਤੋਂ ਕੈਨੇਡੀਅਨ ਨਾਗਰਿਕਾਂ ਨੂੰ ਲੈ ਕੇ ਜਹਾਜ਼ ਟ੍ਰੈਂਟਨ, ਓਨਟਾਰੀਓ ਪਹੁੰਚ ਗਿਆ ਹੈ। ਇਹ ਜਹਾਜ਼ ਕੈਨੇਡੀਅਨ ਸਰਕਾਰ ਵੱਲੋਂ ਕਿਰਾਏ ਉੱਤੇ ਲਿਆ ਗਿਆ ਸੀ ਤੇ ਇਸ ਰਾਹੀਂ ਵੁਹਾਨ, ਚੀਨ, ਜਿੱਥੇ ਕੋਰੋਨਾਵਾਇਰਸ ਸ਼ੁਰੂ ਹੋਇਆ, ਤੋਂ 176 ਲੋਕਾਂ ਨੂੰ ਵਾਪਿਸ ਲਿਆਂਦਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ 13 ਸਥਾਈ ਨਾਗਰਿਕਾਂ ਤੇ ਛੇ ਚੀਨੀ ਅਧਿਕਾਰੀਆਂ, ਜਿਨ੍ਹਾਂ ਕੋਲ ਕੈਨੇਡੀਅਨ ਵੀਜ਼ਾ ਹਨ, ਨੂੰ ਘਰ ਪਰਤ ਰਹੇ 34 ਕੈਨੇਡੀਅਨ ਨਾਬਾਲਿਗਾਂ ਦਾ ਧਿਆਨ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ।

ਸਾਰੇ ਯਾਤਰੀ ਦੋ ਹਫਤੇ ਤੱਕ ਕੈਨੇਡੀਅਨ ਫੋਰਸਿਜ਼ ਦੇ ਟਿਕਾਣੇ ਟ੍ਰੈਂਟਨ ਵਿੱਚ ਗੁਜ਼ਾਰਨਗੇ ਤੇ ਇੱਥੇ ਹੀ ਉਨ੍ਹਾਂ ਦੀ ਨਿਗਰਾਨੀ ਕਰਕੇ ਇਹ ਪਤਾ ਲਾਇਆ ਜਾਵੇਗਾ ਕਿ ਕਿਤੇ ਉਨ੍ਹਾਂ ਨੂੰ ਵਾਇਰਸ ਨੇ ਤਾਂ ਨਹੀਂ ਜਕੜ ਲਿਆ। ਇਸ ਜਹਾਜ਼ ਨੇ ਵੈਸੇ ਬੁੱਧਵਾਰ ਨੂੰ ਉਡਾਨ ਭਰਨੀ ਸੀ ਪਰ ਖਰਾਬ ਮੌਸਮ ਕਾਰਨ ਉਡਾਨ ਵਿੱਚ ਦੇਰ ਹੋ ਗਈ। ਵੁਹਾਨ ਛੱਡਣ ਦੇ ਚਾਹਵਾਨ ਦੋ ਤਿਹਾਈ ਕੈਨੇਡੀਅਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਇੱਕ ਹੋਰ ਜਹਾਜ਼ ਬਾਕੀ ਕੈਨੇਡੀਅਨਾਂ ਨੂੰ ਲੈਣ ਲਈ 10 ਫਰਵਰੀ ਨੂੰ ਵੁਹਾਨ ਜਾਵੇਗਾ।



Archive

RECENT STORIES