Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਫਰੈਜ਼ਨੋ ਦੇ ਗੁਰਦੁਆਰੇ ਵਿਚ ਬਾਸਕਟਬਾਲ ਖਿਡਾਰੀ ਕੋਬੇ ਬ੍ਰਾਇੰਟ ਲਈ ਅਰਦਾਸ

Posted on February 14th, 2020

<p>ਫਰੈਜ਼ਨੋ ਦੇ ਗੁਰਦੁਆਰੇ ਵਿਚ ਕੋਬੇ ਦੇ ਨਾਮ ਵਾਲੀਆਂ ਟੀ ਸ਼ਰਟਾਂ ਪਾਕੇ ਬੈਠੇ ਸਿੱਖ ਸ਼ਰਧਾਲੂ।<br></p>



ਨਿਊ ਯਾਰਕ- ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਸਿੱਖਾਂ ਨੇ ਬਾਸਕਟਬਾਲ ਖਿਡਾਰੀ ਕੋਬੇ ਬ੍ਰਾਇੰਟ ਨੂੰ ਗੁਰਦੁਆਰੇ ਵਿੱਚ ਇਕ ਵੱਖਰੇ ਅੰਦਾਜ਼ ਵਿੱਚ ਸ਼ਰਧਾਂਜਲੀ ਦਿੱਤੀ। ਬ੍ਰਾਇੰਟ ਤੇ ਉਹਦੀ ਧੀ ਦੀ ਪਿਛਲੇ ਮਹੀਨੇ ਲਾਸ ਏਂਜਲਸ ਦੇ ਬਾਹਰ ਇਕ ਹੈਲੀਕਾਪਟਰ ਹਾਦਸੇ 'ਚ ਮੌਤ ਹੋ ਗਈ ਸੀ। ਫਰੈਜ਼ਨੋ ਸ਼ਹਿਰ ਦੇ ਗੁਰਦੁਆਰਾ ਨਾਨਕਸਰ ਵਿੱਚ ਰੱਖੀ ਸ਼ੋਕ ਸਭਾ ਵਿੱਚ ਸਿੱਖ ਕੋਬੇ ਬ੍ਰਾਇੰਟ ਦੇ ਨਾਂ ਵਾਲੀਆਂ ਟੀ-ਸ਼ਰਟਾਂ ਪਾ ਕੇ ਸ਼ਾਮਲ ਹੋਏ। ਬ੍ਰਾਇੰਟ, ਲਾਸ ਏਂਜਲਜ਼ ਲੇਕਰਜ਼ ਲਈ ਖੇਡਦਾ ਸੀ। ਬ੍ਰਾਇੰਟ ਤੇ ਉਹਦੀ ਧੀ ਗਿਆਨਾ ਲਈ ਅੰਤਿਮ ਅਰਦਾਸ 24 ਫਰਵਰੀ ਨੂੰ ਲਾਸ ਏਂਜਲਸ ਦੇ ਸਟੇਪਲਜ਼ ਸੈਂਟਰ ਵਿੱਚ ਰੱਖੀ ਗਈ ਹੈ।

ਸ਼ੋਕ ਸਭਾ ਵਿੱਚ ਸ਼ਾਮਲ ਸਿੱਖਾਂ ਤੇ ਬੱਚਿਆਂ ਨੇ ਜਿੱਥੇ ਕੱਪੜਿਆਂ ਉਪਰੋਂ ਲੇਕਰਜ਼ ਦੀ ਜਰਸੀ ਪਾਈ ਹੋਈ ਸੀ, ਉਥੇ ਸਿੱਖ ਬੀਬੀਆਂ ਬੈਂਗਣੀ ਤੇ ਪੀਲੇ ਰੰਗ ਦੇ ਰਵਾਇਤੀ ਸਲਵਾਰ ਕਮੀਜ਼ ਵਿੱਚ ਨਜ਼ਰ ਆਈਆਂ। ਕੋਬ ਬ੍ਰਾਇੰਟ ਲਾਸ ਏਂਜਲਸ ਵਿੱਚ ਰਹਿੰਦੇ ਸਿੱਖ ਪਰਿਵਾਰਾਂ 'ਚ ਕਾਫ਼ੀ ਮਕਬੂਲ ਸੀ। ਲੇਕਰਜ਼ ਦੇ ਫੈਨ ਅੰਗਦ ਸੰਧੂ ਨੇ ਕਿਹਾ, 'ਬ੍ਰਾਇੰਟ ਸਿੱਖ ਭਾਈਚਾਰੇ ਖਾਸ ਕਰਕੇ ਬੱਚਿਆਂ ਲਈ ਕਿਸੇ ਨਾਇਕ ਤੋਂ ਘੱਟ ਨਹੀਂ ਸੀ। ਉਸ ਨੇ ਕਈ ਸਿੱਖਾਂ ਨੂੰ ਬਾਸਕਟਬਾਲ ਖੇਡਣ ਤੇ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਆ। ਉਹ ਸਾਡੇ ਲਈ ਰੋਲ ਮਾਡਲ ਸੀ।'

ਬਾਸਕਟਬਾਲ ਮੀਡੀਆ ਆਊਟਲੈੱਟ ਬਾਲ ਡੋਂਟ ਸਟਾਪ ਨੇ ਟਵਿੱਟਰ 'ਤੇ ਗੁਰਦੁਆਰੇ ਦੀ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ਵਿਚ ਸਿੱਖ ਮਹਾਨ ਬਾਸਕਟਬਾਲ ਖਿਡਾਰੀ ਲਈ ਅਰਦਾਸ ਕਰਦੇ ਵਿਖਾਈ ਦੇ ਰਹੇ ਹਨ। ਅਮਰੀਕਾ ਵਿੱਚ ਰਹਿੰਦੇ ਸਿੱਖਾਂ ਦੇ ਘਰਾਂ ਵਿੱਚ ਬ੍ਰਾਇੰਟ ਕਾਫ਼ੀ ਜਾਣਿਆ ਪਛਾਣਿਆ ਨਾਂਅ ਹੈ। ਮੀਡੀਆ ਆਊਟਲੈੱਟ ਨੇ ਇਕ ਟਵੀਟ 'ਚ ਕਿਹਾ, 'ਸਿੱਖਾਂ ਨੇ ਗੁਰਦੁਆਰੇ ਵਿੱਚ ਕੋਬੇ ਤੇ ਹੈਲੀਕਾਪਟਰ ਹਾਦਸੇ ਦੇ ਹੋਰਨਾਂ ਪੀੜਤਾਂ ਲਈ ਅਰਦਾਸ ਕੀਤੀ। ਸਿੱਖ ਘਰਾਂ ਵਿੱਚ ਕੋਬੇ ਜਾਣਿਆ ਪਛਾਣਿਆ ਨਾਂਅ ਹੈ। ਤੁਹਾਡੇ ਦਾਦਾ ਤੇ ਦਾਦੀ ਨੂੰ ਭਾਵੇਂ ਹੋਰ ਚੀਜ਼ਾਂ ਬਾਰੇ ਨਾ ਪਤਾ ਹੋਵੇ, ਪਰ ਉਹ ਕੋਬੇ ਨੂੰ ਬਾਖੂਬੀ ਜਾਣਦੇ ਹਨ। ਉਨ੍ਹਾਂ ਨੂੰ ਪਤਾ ਸੀ ਕਿ ਉਹ ਕਿੰਨਾ ਖਾਸ ਸੀ।'




Archive

RECENT STORIES