Posted on February 14th, 2020

ਸਰੀ (ਅਕਾਲ ਗਾਰਡੀਅਨ ਬਿਊਰੋ)- ਇੱਥੋਂ ਦੇ ਐਲ. ਏ. ਮੈਥੀਸਨ ਸੈਕੰਡਰੀ ਸਕੂਲ ਦੇ ਵਿਦਿਆਰਥੀ ਗੋਵਿੰਦ ਸਿੰਘ ਦਿਓਲ ਨੇ ਕੈਨੇਡਾ ਭਰ ਦੇ ਪੰਜ ਹਜ਼ਾਰ ਹੋਣਹਾਰ ਬੱਚਿਆਂ 'ਚੋਂ ਚੁਣ ਹੋ ਕੇ ਇੱਕ ਲੱਖ ਡਾਲਰ ਦਾ ਬਹੁਤ ਹੀ ਵੱਕਾਰੀ ਇਨਾਮ ਜਿੱਤਿਆ ਹੈ। 2020 ਦੇ ''ਲੋਰੇਨ ਸਕੌਲਰਜ਼ ਇਨਾਮ'' ਵਾਸਤੇ ਕੈਨੇਡਾ ਭਰ ਵਿੱਚੋਂ ਸਾਰੇ ਸੈਕੰਡਰੀ ਸਕੂਲ ਇੱਕ-ਇੱਕ ਬੱਚੇ ਦਾ ਨਾਮ ਭੇਜਦੇ ਹਨ, ਜਿਸ ਬਾਰੇ ਉਹ ਸੋਚਦੇ ਹਨ ਕਿ ਉਹ ਬਹੁਤ ਹੀ ਹੋਣਹਾਰ ਅਤੇ ਹੁਸ਼ਿਆਰ ਹੈ। ਗੋਵਿੰਦ ਸਿੰਘ ਦਿਓਲ ਉਨ੍ਹਾਂ 'ਚੋਂ ਅਗਾਂਹ ਚੁਣਿਆ ਗਿਆ ਹੈ।
1988 ਤੋਂ ਬਾਅਦ ਸਰੀ ਦਾ ਉਹ ਪੰਜਵਾਂ ਅਜਿਹਾ ਵਿਦਿਆਰਥੀ ਹੈ, ਜਿਸ ਨੇ ਇਹ ਮਾਣ ਹਾਸਲ ਕਰਕੇ ਕੇਵਲ ਆਪਣੇ ਸਕੂਲ ਦਾ ਹੀ ਨਹੀਂ ਬਲਕਿ ਆਪਣੇ ਅਧਿਆਪਕਾਂ, ਆਪਣੇ ਮਾਪਿਆਂ, ਆਪਣੇ ਸ਼ਹਿਰ ਅਤੇ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਗੱਲ ਕਰਦਿਆਂ ਗੋਵਿੰਦ ਸਿੰਘ ਦਿਓਲ ਨੇ ਕਿਹਾ ਕਿ ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਮੈਂ ਆਪਣੇ ਭਵਿੱਖ ਲਈ ਬਹੁਤ ਉਤਸ਼ਾਹਿਤ ਹਾਂ। ਉਸ ਨੇ ਕਿਹਾ ਕਿ ਉਸ ਨੇ ਹਾਲੇ ਆਪਣੇ ਭਵਿੱਖ ਬਾਰੇ ਬਹੁਤਾ ਕੁਝ ਤਾਂ ਨਹੀਂ ਸੋਚਿਆ ਪਰ ਉਸ ਦਾ ਜੀਅ ਕਰਦਾ ਹੈ ਕਿ ਉਹ ਸਾਇੰਸ ਅਤੇ ਮੈਡੀਸਨ ਦੇ ਖੇਤਰ ਵਿੱਚ ਅੱਗੇ ਵਧੇ। ਅਜਿਹਾ ਕਰਕੇ ਉਹ ਕੈਨੇਡਾ ਅਤੇ ਕੈਨੇਡਾ ਤੋਂ ਬਾਹਰ ਲੋੜਵੰਦਾਂ ਦੀ ਮਦਦ ਕਰਨਾ ਚਾਹੁੰਦਾ ਹੈ। ਗੋਵਿੰਦ ਮੁਤਾਬਿਕ ਕੁਝ ਮਹੀਨੇ ਪਹਿਲਾਂ ਪੰਜਾਬ 'ਚ ਬਹੁਤ ਹੜ੍ਹ ਆਏ ਤੇ ਉੱਥੇ ਡਾਕਟਰਾਂ ਦੀ ਕਮੀ ਸੀ, ਜੇਕਰ ਮੈਂ ਮੈਡੀਸਨ ਦੇ ਖੇਤਰ ਵਿੱਚ ਗਿਆ ਤਾਂ ਮੈਂ ਚਾਹਾਂਗਾ ਕਿ ਕੈਨੇਡਾ ਤੋਂ ਬਾਹਰ ਜਾ ਕੇ ਵੀ ਲੋਕਾਂ ਦੀ ਮਦਦ ਕਰਾਂ।
ਗੋਵਿੰਦ ਦੇ ਅਧਿਆਪਕ ਮੈਨੀ ਸਹੋਤਾ, ਜਿਸ ਨੇ ਉਸ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਬਹੁਤ ਮਿਹਨਤ ਕੀਤੀ, ਨੇ ਕਿਹਾ ਕਿ ਗੋਵਿੰਦ ਕੋਲ ਕੁਦਰਤੀ ਬਹੁਤ ਸੂਝਬੂਝ ਹੈ ਅਤੇ ਉਹ ਬਹੁਤ ਹੀ ਠਰ੍ਹੰਮੇ ਵਾਲਾ ਨੌਜਵਾਨ ਹੈ। ਭਵਿੱਖ ਵਿੱਚ ਉਹ ਹੋਰ ਵੀ ਨਵੇਂ ਦਿਸਹੱਦੇ ਸਰ ਕਰੇਗਾ। ਗੋਵਿੰਦ ਦੀ ਇਸ ਪ੍ਰਾਪਤੀ ਉੱਤੇ ਉਸ ਦੇ ਪਿਤਾ ਸਰਬਜੋਤ ਸਿੰਘ ਦਿਓਲ ਉਰਫ ਬੌਬੀ ਦਿਓਲ ਨੂੰ ਵਧਾਈਆਂ ਦਾ ਤਾਂਤਾ ਲੱਗਾ ਹੋਇਆ ਹੈ। ਅਜਿਹੇ ਨੌਜਵਾਨ ਹੋਰ ਬੱਚਿਆਂ ਲਈ ਵੀ ਰੋਲ ਮਾਡਲ ਸਿੱਧ ਹੋ ਸਕਦੇ ਹਨ। ਗੈਂਗ ਹਿੰਸਾ ਅਤੇ ਅਪਰਾਧਾਂ 'ਚ ਸ਼ਾਮਲ ਨੌਜਵਾਨਾਂ ਦੀਆਂ ਖਬਰਾਂ ਦਰਮਿਆਨ ਜਦ ਅਜਿਹੀ ਕੋਈ ਚੰਗੀ ਖਬਰ ਆਉਂਦੀ ਹੈ ਤਾਂ ਇੱਕ ਠੰਡੀ ਹਵਾ ਦੇ ਬੁੱਲੇ ਜਿਹਾ ਅਹਿਸਾਸ ਹੁੰਦਾ ਹੈ।

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026