Posted on June 21st, 2013

<p>ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਚਰਨਜੀਤ ਸਿੰਘ ਸੁੱਜੋਂ <br></p>
ਅੰਮ੍ਰਿਤਸਰ- ਪੰਜਾਬ ਪੁਲੀਸ ਦੇ ਮੁਖੀ ਨੇ ਕੁੱਝ ਵਰ੍ਹੇ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਜਿਹੜੇ ਸਿੱਖ ਖਾੜਕੂ ਪੁਲੀਸ ਨੂੰ ਕ੍ਰਿਮੀਨਲ ਕੇਸਾਂ ਵਿੱਚ ਲੋੜੀਂਦੇ ਹਨ, ਉਹਨਾਂ ਦੀਆਂ ਜ਼ਮੀਨਾਂ-ਜਾਇਦਾਦਾਂ ਸਰਕਾਰੀ ਤੌਰ 'ਤੇ ਕੁਰਕ ਕਰ ਲਈਆਂ ਜਾਣਗੀਆਂ। ਇਸ ਐਲਾਨ ਨੂੰ ਭਾਵੇਂ ਕਈ ਸਾਲ ਬੀਤ ਚੁੱਕੇ ਹਨ ਪਰ ਹੁਣ ਪੰਜਾਬ ਪੁਲੀਸ ਨੇ ਇਸ ਐਲਾਨ 'ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਕੁੱਝ ਸਮੇਂ ਤੋਂ ਪੁਲੀਸ ਦੀਆਂ ਧਾੜਾਂ ਜਲੰਧਰ ਜ਼ਿਲ੍ਹੇ ਦੇ ਪਿੰਡ ਡੱਲੇਵਾਲ ਵਿੱਚ ਆ ਲਗਾਤਾਰ ਰਹੀਆਂ ਸਨ, ਇਹ ਲੋਕ ਕਦੇ ਪੁਲੀਸ ਦੀ ਵਰਦੀ ਵਿੱਚ ਹੁੰਦੇ ਸਨ ਅਤੇ ਕਦੇ ਸਿਵਲ ਕੱਪੜਿਆਂ ਵਿੱਚ ਆਉਂਦੇ ਹਨ। ਪੁਲੀਸ ਵਲੋਂ ਇਸ ਪਿੰਡ ਦੇ ਵਸਨੀਕ ਅਤੇ ਸੱਤ ਪੈਂਡਿੰਗ ਕੇਸਾਂ ਵਿੱਚ ਲੋੜੀਂਦੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਸਪੁੱਤਰ ਸ਼ ਅਵਤਾਰ ਸਿੰਘ, ਉਹਨਾਂ ਦੇ ਅਮਰੀਕਾ ਰਹਿੰਦੇ ਪੁਰਾਣੇ ਸਾਥੀ ਭਾਈ ਜਸਵੀਰ ਸਿੰਘ ਅਤੇ ਭਾਈ ਬਲਵਿੰਦਰ ਸਿੰਘ ਢਿੱਲੋਂ ਉਰਫ ਕਾਕਾ ਸਪੁੱਤਰ ਸ਼ ਸੋਹਣ ਸਿੰਘ ਦੇ ਘਰਾਂ ਵਿੱਚ ਲਗਾਤਾਰ ਛਾਪੇ ਮਾਰੇ ਜਾ ਰਹੇ ਸਨ। ਪੁਲੀਸ ਵਲੋਂ ਪਰਿਵਾਰਕ ਮੈਂਬਰਾਂ ਤੋਂ ਬਹੁਤ ਹੀ ਸਖਤੀ ਨਾਲ ਪੁੱਛ ਪੜਤਾਲ ਕੀਤੀ ਜਾਂਦੀ ਸੀ ਅਤੇ ਉਹਨਾਂ ਨੂੰ ਪੁਲੀਸ ਕੋਲ ਪੇਸ਼ ਕਰਵਾਉਣ ਲਈ ਤਰਾਂ-ਤਰਾਂ ਦੇ ਡਰਾਵੇ ਦਿੱਤੇ ਜਾ ਰਹੇ ਸਨ। ਪਿਛਲੇ ਹਫਤੇ ਪੁਲੀਸ ਵਲੋਂ ਉਹਨਾਂ ਦੀਆਂ ਜੱਦੀ ਜ਼ਮੀਨਾਂ ਨੂੰ ਸਰਕਾਰੀ ਤੌਰ 'ਤੇ ਕੁਰਕ ਕਰ ਲੈਣ ਦਾ ਨਾਦਰਸ਼ਾਹੀ ਫੁਰਮਾਨ ਜਾਰੀ ਦਿੱਤਾ ਗਿਆ ਅਤੇ ਅਗਲੀ ਵਾਰ ਤਹਿਲੀਦਾਰ ਅਤੇ ਪਟਵਾਰੀ ਨੂੰ ਨਾਲ ਲਿਆ ਕੇ ਨਿਸ਼ਾਨਦੇਹੀ ਕਰਨ ਅਤੇ ਅਗਲੇਰੀ ਕਾਰਵਾਈ ਕਰਨ ਲਈ ਆਖਿਆ ਗਿਆ ਹੈ।
ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਚਰਨਜੀਤ ਸਿੰਘ ਸੁੱਜੋਂ ਵਲੋਂ ਪੁਲੀਸ ਦੀ ਇਸ ਘਟੀਆ ਕਾਰਵਾਈ ਦੀ ਨਿਖੇਧੀ ਕਰਦਿਆਂ ਇਸਦਾ ਦਾ ਡੱਟ ਕੇ ਵਿਰੋਧ ਕੀਤਾ ਗਿਆ। ਉਹਨਾਂ ਕਿਹਾ ਇਹੋ ਜਿਹੀਆਂ ਕਾਰਵਾਈਆਂ ਆਜ਼ਾਦ ਸਿੱਖ ਰਾਜ ਲਈ ਜੂਝ ਰਹੇ ਸਿੰਘਾਂ ਦੇ ਹੌਂਸਲੇ ਢਾਹ ਨਹੀਂ ਸਕਦੀਆਂ। ਭਾਈ ਚਰਨਜੀਤ ਸਿੰਘ ਸੁੱਜੋਂ ਨੇ ਦੱਸਿਆ ਕਿ ਇਹਨਾਂ ਤਿੰਨਾਂ ਸਿੱਖਾਂ ਵਿੱਚੋਂ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਬ੍ਰਿਟਿਸ਼, ਭਾਈ ਜਸਵੀਰ ਸਿੰਘ ਅਮਰੀਕਨ ਅਤੇ ਭਾਈ ਬਲਵਿੰਦਰ ਸਿੰਘ ਇੰਡੀਅਨ ਨਾਗਰਿਕ ਹੈ। ਭਾਈ ਚਰਨਜੀਤ ਸਿੰਘ ਸੁੱਜੋਂ ਵਲੋਂ ਦੋਸ਼ ਲਗਾਇਆ ਗਿਆ ਕਿ ਭਾਈ ਡੱਲੇਵਾਲ ਅਤੇ ਉਹਨਾਂ ਦੇ ਸਾਥੀਆਂ ਵਲੋਂ ਵਿਦੇਸ਼ਾਂ ਵਿੱਚ ਖਾਲਿਸਤਾਨ ਦੇ ਹੱਕ ਵਿੱਚ ਕੀਤੇ ਜਾਂਦੇ ਪ੍ਰਚਾਰ ਨੂੰ ਰੋਕਣ, ਉਹਨਾਂ ਵਲੋਂ ਸ਼ਹੀਦ ਪਰਿਵਾਰਾਂ ਦੀ ਕੀਤੀ ਜਾ ਰਹੀ ਮੱਦਦ ਬੰਦ ਕਰਵਾਉਣ ਲਈ ਪੁਲੀਸ ਅਜਿਹੇ ਨੀਵੇਂ ਦਰਜੇ ਦੇ ਹੱਥਕੰਡੇ ਵਰਤ ਰਹੀ ਹੈ ਪਰ ਜਿਹਨਾਂ ਨੂੰ ਪੁਲੀਸ ਦਾ ਕੋਈ ਤਸ਼ੱਦਦ ਅਤੇ ਜੇਹਲਾਂ ਦੀਆਂ ਕੈਦਾਂ ਨਹੀਂ ਝੁਕਾ ਸਕੀਆਂ ਹੁਣ ਤਾਂ ਉਹ ਪੱਚੀ ਤੀਹ ਸਾਲਾਂ ਤੋਂ ਵਿਦੇਸ਼ਾਂ ਵਿੱਚ ਰਹਿ ਰਹੇ ਹਨ ਅਤੇ ਹੁਣ ਇਹ ਪੰਜਾਬ ਪੁਲੀਸ ਅਜਿਹਾ ਕਰਕੇ ਉਹਨਾਂ ਦਾ ਕੁੱਝ ਨਹੀਂ ਵਿਗਾੜ ਸਕੇਗੀ। ਯਾਦ ਰਹੇ ਕਿ ਪੁਲੀਸ ਨੇ ਭਾਈ ਡੱਲੇਵਾਲ ਨੂੰ ਤਿੰਨ ਕੁ ਸਾਲ ਪਹਿਲਾਂ ਰਾਸ਼ਟਰੀ ਸਿੱਖ ਸੰਗਤ ਦੇ ਆਗੂ ਰੁਲਦਾ ਸਿੰਘ ਦੇ ਕਤਲ ਕੇਸ ਵਿੱਚ ਵੀ ਫਸਾ ਦਿੱਤਾ ਸੀ ਤਾਂ ਉਸ ਵਕਤ ਉਹਨਾਂ ਬੜੀ ਦ੍ਰਿੜਤਾ ਨਾਲ ਬਿਆਨ ਦੇ ਕੇ ਪੁਲੀਸ ਨੂੰ ਵੰਗਾਰਿਆ ਸੀ ਕਿ ਉਹ ਇਸ ਕੇਸ ਨੂੰ ਉੱਨੀਵਾਂ ਕੇਸ ਸਮਝਦੇ ਹਨ, ਹੋਰ ਕੁੱਝ ਨਹੀਂ।

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025

Posted on December 22nd, 2025