Posted on March 8th, 2020

ਜਲੰਧਰ- ਐੱਨਆਰਆਈ ਸਭਾ ਪੰਜਾਬ ਦੀ ਚੋਣ ਵਾਸਤੇ ਸਿੱਧੀ ਹੋਈ ਟੱਕਰ ਵਿੱਚ ਅਮਰੀਕਾ ਦੇ ਰਹਿਣ ਵਾਲੇ ਕਿਰਪਾਲ ਸਿੰਘ ਸਹੋਤਾ ਨੇ ਆਪਣੇ ਵਿਰੋਧੀ ਉਮੀਦਵਾਰ ਜਸਵੀਰ ਸਿੰਘ ਸ਼ੇਰਗਿੱਲ ਨੂੰ 160 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ।
ਪੰਜਾਬ ਦੀ ਐੱਨਆਰਆਈ ਸਭਾ ਦੇ ਲਗਭਗ 23 ਹਜ਼ਾਰ ਮੈਂਬਰਾਂ ਵਿੱਚੋਂ ਪ੍ਰਧਾਨ ਚੁਣਨ ਲਈ ਸਿਰਫ 363 ਵੋਟਰਾਂ ਨੇ ਹੀ ਆਪਣੀਆਂ ਵੋਟਾਂ ਪਾਈਆਂ। ਚੋਣ ਦੇ ਰਿਟਰਨਿੰਗ ਅਫਸਰ ਤੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਨੇ ਦੱਸਿਆ ਕਿ ਇਸ ਚੋਣ ਵਿੱਚ ਕੁੱਲ 363 ਵੋਟਾਂ ਪਈਆਂ ਜਿਸ ਵਿੱਚੋਂ ਕਿਰਪਾਲ ਸਿੰਘ ਸਹੋਤਾ ਨੂੰ 260, ਜਸਬੀਰ ਸਿੰਘ ਸ਼ੇਰਗਿੱਲ ਨੂੰ 100 ਤੇ ਪ੍ਰੀਤਮ ਸਿੰਘ ਨਰੰਗਪੁਰ ਨੂੰ ਦੋ ਵੋਟਾਂ ਪਈਆਂ ਜਦਕਿ ਇਕ ਵੋਟ ਰੱਦ ਕਰ ਦਿੱਤੀ ਗਈ। ਇਸ ਮੌਕੇ ਰਿਟਰਨਿੰਗ ਅਫਸਰ ਨੇ ਸ੍ਰੀ ਸਹੋਤਾ ਨੂੰ ਜਿੱਤ ਦਾ ਸਰਟੀਫਿਕੇਟ ਦਿੱਤਾ।
ਜ਼ਿਕਰਯੋਗ ਹੈ ਕਿ ਕਿਰਪਾਲ ਸਿੰਘ ਸਹੋਤਾ ਉੱਤਰੀ ਅਮਰੀਕਾ ਵਿੱਚ ਹਰੇ ਟਰੱਕਾਂ ਵਾਲੇ ਕਰ ਕੇ ਜਾਣੇ ਜਾਂਦੇ ਹਨ। ਜਲੰਧਰ ਜ਼ਿਲ੍ਹੇ ਦੇ ਬੜਾ ਪਿੰਡ ਦੇ ਰਹਿਣ ਵਾਲੇ ਹਨ। 59 ਸਾਲਾਂ ਦੇ ਕਿਰਪਾਲ ਸਿੰਘ ਸਹੋਤਾ 1971 ਵਿੱਚ ਹੀ ਅਮਰੀਕਾ ਚਲੇ ਗਏ ਸਨ। ਉੱਥੇ ਉਨ੍ਹਾਂ ਨੇ ਵਿਡਲੀ ਕਾਲਜ ਫਰੈਜ਼ਨੋ ਵਿਚ ਪੜ੍ਹਾਈ ਕੀਤੀ ਸੀ ਤੇ ਟਰੱਕ ਡਰਾਈਵਰੀ ਸ਼ੁਰੂ ਕਰ ਦਿੱਤੀ ਸੀ। ਕਿਰਪਾਲ ਸਿੰਘ ਸਹੋਤਾ, ਜਿਹੜੇ ਪਾਲ ਸਹੋਤਾ ਦੇ ਨਾਂ ਨਾਲ ਜਾਣੇ ਜਾਂਦੇ ਹਨ, ਉਨ੍ਹਾਂ ਨੇ 1978 ਵਿੱਚ ਅਮਰੀਕਾ ’ਚ ਰਹਿੰਦੇ ਟੁੱਟ ਭਰਾਵਾਂ ਨਾਲ ਰਲ ਕੇ ਇਕ ਪੁਰਾਣਾ ਟਰੱਕ ਖਰੀਦਿਆ ਸੀ। ਸੰਨ 2000 ਤੱਕ ਉਨ੍ਹਾਂ ਕੋਲ 300 ਟਰੱਕ ਹੋ ਗਏ ਸਨ ਤੇ 30 ਮਿਲੀਅਨ ਡਾਲਰ ਦਾ ਕਾਰੋਬਾਰ ਹੋ ਗਿਆ ਸੀ।
ਅਮਰੀਕਾ ’ਚ ਵੀ ਉਨ੍ਹਾਂ ਨੇ 1500 ਏਕੜ ਤੋਂ ਵੱਧ ਜ਼ਮੀਨ ਖਰੀਦ ਕੇ ਉੱਥੇ ਅੰਗੂਰਾਂ ਤੇ ਬਦਾਮਾਂ ਦੀ ਖੇਤੀ ਸ਼ੁਰੂ ਕਰ ਦਿੱਤੀ। ਅਮਰੀਕਾ ਵਿੱਚ ਉਨ੍ਹਾਂ ਨੌਰਥ ਅਮਰੀਕਾ ਕਬੱਡੀ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਸੀ ਤੇ 1993 ਤੋਂ ਅਮਰੀਕਾ ਵਿੱਚ ਕਬੱਡੀ ਟੂਰਨਾਮੈਂਟ ਕਰਵਾਉਣੇ ਸ਼ੁਰੂ ਕਰ ਦਿੱਤੇ ਸਨ। ਚੋਣ ਜਿੱਤਣ ਦੌਰਾਨ ਉਨ੍ਹਾਂ ਦੱਸਿਆ ਕਿ ਪਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨਾ ਹੀ ਉਨ੍ਹਾਂ ਦੀ ਪਹਿਲ ਰਹੇਗੀ ਤੇ ਸਾਰਿਆਂ ਨੂੰ ਨਾਲ ਲੈ ਕੇ ਹੀ ਚੱਲਣਗੇ। ਇਸ ਮੌਕੇ ਸਾਬਕਾ ਪ੍ਰਧਾਨ ਪ੍ਰੀਤਮ ਸਿੰਘ ਨਰੰਗਪੁਰ, ਕਮਲਜੀਤ ਸਿੰਘ ਹੇਅਰ, ਪਰਮਜੀਤ ਸਿੰਘ ਰਾਏਪੁਰ ਤੇ ਹੋਰ ਪਰਵਾਸੀ ਪੰਜਾਬੀ ਹਾਜ਼ਰ ਸਨ।

Posted on May 1st, 2026

Posted on April 30th, 2026

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026