Posted on March 17th, 2020

ਸਰੀ- ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਾਨਕਸ਼ਾਹੀ ਸੰਮਤ 552 ੧ ਚੇਤ ਮਹੀਨੇ ਨਵੇਂ ਸਾਲ ਨੂੰ "ਜੀ ਆਇਆਂ ਨੂੰ" ਕਹਿਣ ਵਾਸਤੇ ਅਤੇ ਲੰਘ ਚੁੱਕੇ ਸੰਮਤ 551 ਨੂੰ ਵਿਦਾਇਗੀ ਦੇਣ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 13 ਮਾਰਚ ਸ਼ਾਮ ਨੂੰ 9 ਵਜੇ ਪਾਏ ਗਏ, ਉਪਰੰਤ ਆਤਮਰਸ ਕੀਰਤਨ ਦਰਬਾਰ ਰਾਹੀਂ ਸਿੱਖ ਸੰਗਤਾ ਨੇ ਆਨੰਦ ਮਾਣਿਆ ਅਤੇ ਸੰਸਾਰ ਭਰ ਵਿਚ ਫੈਲੇ ਕਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਸਿਹਤਯਾਬੀ ਤੰਦਰੁਸਤੀ ਲਈ ਅਰਦਾਸ ਕੀਤੀ ਗਈ ।
ਉਪਰੰਤ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਵੱਲੋਂ ਮਹੀਨੇਵਾਰ "ਸਿੱਖ ਪੱਤ੍ਰਕਾ" ਨਾਨਕਸ਼ਾਹੀ ਸੰਮਤ 552 ਚੇਤ ਮਹੀਨੇ ਜਾਰੀ ਕੀਤਾ ਗਿਆ, ਜਿਸ ਦਾ ਮਕਸਦ ਸਿੱਖ ਨੌਜਵਾਨਾਂ ਨੂੰ ਆਪਣੇ ਗੁਰ-ਇਤਿਹਾਸ, ਸਿੱਖ-ਇਤਿਹਾਸ ਅਤੇ ਆਪਣੇ ਸਿੱਖ ਵਿਰਸੇ ਨਾਲ ਜੋੜਨਾ ਹੈ।ਆਉਣ ਵਾਲੇ ਸਮੇਂ ਵਿੱਚ ਵੀ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਗੁਰੂ ਨਾਨਕ ਸਿੱਖ ਗੁਰਦੁਆਰਾ ਸੁਸਾਇਟੀ ਵੱਲੋਂ ਹਮੇਸ਼ਾਂ ਦੀ ਤਰਾਂ ਯਤਨ ਜਾਰੀ ਰਹਿਣਗੇ।

Posted on May 1st, 2026

Posted on April 30th, 2026

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026