Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵੈਨਕੂਵਰ ਦੀ ਸਿਟੀ ਕੌਂਸਲ ਨੇ ਪ੍ਰਾਪਰਟੀ ਟੈਕਸ ਭਰਨ ਦੀ ਮਿਆਦ 60 ਦਿਨ ਅੱਗੇ ਪਾਉਣ ਦਾ ਵਾਅਦਾ ਕੀਤਾ

Posted on March 20th, 2020

ਵੈਨਕੂਵਰ (ਅਕਾਲ ਗਾਰਡੀਅਨ ਬਿਊਰੋ)- ਇੱਥੋਂ ਦੀ ਸਿਟੀ ਕੌਂਸਲ ਨੇ ਇੱਕ ਕਦਮ ਹੋਰ ਅੱਗੇ ਵਧਦਿਆਂ ਸ਼ਹਿਰ ਵਿਚਲੇ ਸਾਰੇ ਰੈਸਟੋਰੈਂਟਾਂ, ਬਾਰਾਂ, ਕਲੱਬਾਂ ਆਦਿ 'ਚ ਬਹਿ ਕੇ ਖਾਣ 'ਤੇ ਪਾਬੰਦੀ ਲਾ ਦਿੱਤੀ ਹੈ। ਉੱਥੋਂ ਖਾਣਾ ਖਰੀਦ ਕੇ ਬਾਹਰ ਲਿਜਾਇਆ ਜਾ ਸਕੇਗਾ। ਇਸਦੇ ਨਾਲ ਹੀ ਪ੍ਰਾਪਰਟੀ ਟੈਕਸ ਭਰਨ ਦੀ ਮਿਆਦ 60 ਦਿਨ ਅੱਗੇ ਪਾਉਣ ਦਾ ਵਾਅਦਾ ਵੀ ਕੀਤਾ ਹੈ।

ਉਮੀਦ ਹੈ ਕਿ ਹੋਰ ਸ਼ਹਿਰ ਵੀ ਇਸ ਤੋਂ ਸੇਧ ਲੈਣਗੇ। ਲੋਕਾਂ ਦੀ ਮੰਗ ਹੈ ਕਿ ਬੀਸੀ ਹਾਈਡਰੋ (ਬਿਜਲੀ ਬੋਰਡ), ਫੋਰਟਿਸ ਬੀਸੀ ( ਘਰੇਲੂ ਗੈਸ ਬੋਰਡ) ਅਤੇ ਪਾਣੀ-ਗਾਰਬੇਜ ਦੇ ਬਿੱਲਾਂ ਬਾਬਤ ਵੀ ਅਜਿਹਾ ਕੀਤਾ ਜਾਵੇ।

ਮੁਲਕ ਭਰ ਦੇ ਕਿਰਾਏਦਾਰ ਮੰਗ ਕਰ ਰਹੇ ਹਨ ਕਿ ਕੈਨੇਡਾ ਸਰਕਾਰ ਅਤੇ ਬੀਸੀ ਸਰਕਾਰ ਸਪੱਸ਼ਟ ਕਰੇ ਕਿ ਜਿਨ੍ਹਾਂ ਦੀ ਨੌਕਰੀ ਕਰੋਨਾ ਵਾਇਰਸ ਕਾਰਨ ਚਲੀ ਗਈ ਹੈ, ਉਹ ਮਕਾਨ ਮਾਲਕ ਨੂੰ ਕਿਰਾਏ ਬਾਬਤ ਕੀ ਕਹਿਣ? ਜਾਂ ਕਿੱਥੋਂ ਦੇਣ?



Archive

RECENT STORIES