Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਨਿਸ਼ਕ ਦੁਖਾਂਤ ਦੀ ਵਰ੍ਹੇਗੰਢ 'ਤੇ ਐਨ. ਡੀ. ਪੀ. ਵਲੋਂ ਦੁੱਖ ਦਾ ਪ੍ਰਗਟਾਵਾ

Posted on June 21st, 2013

ਸਰੀ (ਗੁਰਪ੍ਰੀਤ ਸਿੰਘ ਸਹੋਤਾ)- 23 ਜੂਨ 1985 ਨੂੰ ਵਾਪਰੇ ਕਨਿਸ਼ਕ ਹਵਾਈ ਜਹਾਜ਼ ਹਾਦਸੇ 'ਚ 280 ਕੈਨੇਡੀਅਨ ਤੇ 24 ਭਾਰਤੀ ਨਾਗਰਿਕਾਂ ਦੇ ਅਣਿਆਈ ਮੌਤੇ ਮਾਰੇ ਜਾਣ ਨੂੰ ਯਾਦ ਕਰਦਿਆਂ ਕੈਨੇਡਾ ਦੀ ਪ੍ਰਮੁੱਖ ਵਿਰੋਧੀ ਧਿਰ ਐਨ. ਡੀ. ਪੀ. ਨੇ ਬਿਆਨ ਜਾਰੀ ਕਰਦਿਆਂ ਪੀੜਤ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਦੱਸਣਯੋਗ ਹੈ ਕਿ ਕੈਨੇਡਾ ਦੇ ਸ਼ਹਿਰ ਮਾਂਟਰੀਅਲ ਤੋਂ ਵਾਇਆ ਲੰਡਨ ਨਵੀਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਇਹ ਉਡਾਣ ਆਇਰਲੈਂਡ ਦੇ ਤੱਟ 'ਤੇ ਬੰਬ ਨਾਲ ਉਡਾ ਦਿੱਤੀ ਗਈ ਸੀ | ਬੇਸ਼ੱਕ ਇਸ ਦਰਦਨਾਕ ਹਾਦਸੇ ਨੂੰ ਵਾਪਰਿਆਂ ਤਿੰਨ ਦਹਾਕੇ ਬੀਤਣ ਵਾਲੇ ਹਨ ਪਰ ਇਸ ਦੁਖਾਂਤ 'ਚ ਮਾਰੇ ਗਏ ਨਿਰਦੋਸ਼ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਾਲੇ ਤੱਕ ਪੂਰਨ ਇਨਸਾਫ ਨਹੀਂ ਮਿਲਿਆ ਤੇ ਇਸ ਸਾਜਿਸ਼ ਸਬੰਧੀ ਅਜੇ ਵੀ ਬਹੁਤ ਸਾਰੇ ਭੇਦ ਖੁੱਲ੍ਹਣੇ ਬਾਕੀ ਹਨ | 

ਸਰੀ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਸੰਧੂ ਨੇ ਇਸ ਦੁੱਖਦਾਈ ਮੌਕੇ ਐਨ. ਡੀ. ਪੀ. ਵਲੋਂ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹ ਸਾਰੇ ਪਾਰਟੀ ਮੈਂਬਰਾਂ ਵਲੋਂ ਪੀੜ੍ਹਤ ਪਰਿਵਾਰਾਂ ਤੇ ਉਨ੍ਹਾਂ ਦੇ ਨਜ਼ਦੀਕੀਆਂ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕਰਦੇ ਹਨ, ਜੋ ਅੱਜ ਤੱਕ ਇਸ ਦੁਖਾਂਤ ਦਾ ਸਦਮਾ ਝੱਲ ਰਹੇ ਹਨ | ਅਜਿਹੀ ਤ੍ਰਾਸਦੀ ਮੁੜ ਕੇ ਕਦੇ ਵੀ ਨਹੀਂ ਵਾਪਰਨੀ ਚਾਹੀਦੀ |


ਇਸ ਤੋਂ ਇਲਾਵਾ ਬੀ. ਸੀ. ਦੇ ਕਈ ਗੁਰਦੁਆਰਾ ਸਾਹਿਬਾਨਾਂ 'ਚ ਕਨਿਸ਼ਕ ਹਾਦਸੇ 'ਚ ਮਾਰੇ ਗਏ ਨਿਰਦੋਸ਼ ਲੋਕਾਂ ਦੀ ਯਾਦ 'ਚ ਅਰਦਾਸ ਸਮਾਗਮ ਉਲੀਕੇ ਗਏ ਹਨ, ਜਿੱਥੇ ਇਨ੍ਹਾਂ ਮਿ੍ਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ | ਵੈਨਕੂਵਰ ਦੇ ਸਟੈਨਲੇ ਪਾਰਕ 'ਚ ਬਣੀ ਇਸ ਹਾਦਸੇ ਦੀ ਯਾਦਗਾਰ 'ਤੇ ਇਕੱਠੇ ਹੋ ਕੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ | 



Archive

RECENT STORIES