Posted on April 9th, 2020

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੂੰ ਉਨ੍ਹਾਂ ਦੇ ਮੁਲਕ ਤੋਂ ਮਿਲਦੀ ਵਿੱਤੀ ਫੰਡਿੰਗ ’ਤੇ ‘ਵੱਡੀਆਂ ਰੋਕਾਂ’ ਲਾਉਣ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿਹਤ ਸਰਗਰਮੀਆਂ ’ਤੇ ਬਾਜ਼ ਅੱੱਖ ਰੱਖਣ ਵਾਲੀ ਸੰਯੁਕਤ ਰਾਸ਼ਟਰ ਦੀ ਇਸ ਏਜੰਸੀ ਦੀਆਂ ਨੀਤੀਆਂ ‘ਚੀਨ ਪੱਖੀ’ ਹਨ।
ਅਮਰੀਕੀ ਸਦਰ ਨੇ ਆਲਮੀ ਸੰਗਠਨ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਉਹ ਕਰੋਨਵਾਇਰਸ ਮਹਾਮਾਰੀ ਨਾਲ ਸਿੱਝਣ ’ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਏਜੰਸੀ ਸ਼ੁਰੂਆਤ ਵਿੱਚ ਕੌਮਾਂਤਰੀ ਪੱਧਰ ’ਤੇ ਕਰੋਨਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸਹੀ ਸੇਧ ਨਹੀਂ ਦੇ ਸਕੀ। ਉਧਰ ਅਮਰੀਕੀ ਸੈਨੇਟਰ ਜਿਮ ਰੀਸ਼ ਨੇ ਡਬਲਿਊਐੱਚਓ ਦੇ ਕੰਮ ਕਰਨ ਦੇ ਢੰਗ ਤਰੀਕੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਆਲਮੀ ਸੰਸਥਾ ਨੂੰ ਚੀਨ ਦੇ ਹੱਥਾਂ ਦੀ ਕਠਪੁਤਲੀ ਨਹੀਂ ਬਣਨ ਦਿੱਤਾ ਜਾਵੇਗਾ।
ਇਥੇ ਵ੍ਹਾਈਟ ਹਾਊਸ ਵਿੱਚ ਆਪਣੀ ਨਿਯਮਤ ਪ੍ਰੈੱਸ ਕਾਨਫਰੰਸ ਮੌਕੇ ਟਰੰਪ ਨੇ ਕਿਹਾ, ‘ਅਸੀਂ ਡਬਲਿਊਐੱਚਓ ’ਤੇ ਖਰਚੇ ਜਾਂਦੇ ਪੈਸੇ ’ਤੇ ਰੋਕਾਂ ਲਾਵਾਂਗੇ। ਇਹ ਤਗੜੀਆਂ ਪਾਬੰਦੀਆਂ ਹੋਣਗੀਆਂ। ਜੇਕਰ ਇਹ ਪਾਬੰਦੀਆਂ ਕੰਮ ਕਰਦੀਆਂ ਹਨ ਤਾਂ ਚੰਗੀ ਗੱਲ ਹੈ। ਪਰ ਜਦੋਂ ਉਹ ਸਾਡੀ ਹਰ ਪੇਸ਼ਕਦਮੀ ਨੂੰ ਗ਼ਲਤ ਦੱਸਦੇ ਹਨ, ਤਾਂ ਇਹ ਵੀ ਕੋਈ ਬਹੁਤੀ ਚੰਗੀ ਗੱਲ ਨਹੀਂ।’ ਕਾਬਿਲੇਗੌਰ ਹੈ ਕਿ ਜਨੇਵਾ ਅਧਾਰਿਤ ਵਿਸ਼ਵ ਸਿਹਤ ਸੰਗਠਨ ਨੂੰ ਅਮਰੀਕਾ ਨੂੰ ਫੰਡਿੰਗ ਦੇ ਰੂਪ ਵਿੱਚ ਮੋਟੀ ਰਕਮ ਮਿਲਦੀ ਹੈ।
ਅਮਰੀਕੀ ਸਦਰ ਨੇ ਕਿਹਾ, ‘ਉਨ੍ਹਾਂ ਨੂੰ ਮਿਲਦੀ ਰਕਮ ਦਾ ਵੱਡਾ ਹਿੱਸਾ ਅਸੀਂ ਅਦਾ ਕਰਦੇ ਹਾਂ। ਉਹ ਅਸਲ ਵਿੱਚ ਮੇਰੇ ਵੱਲੋਂ ਲਾਈਆਂ ਯਾਤਰਾ ਪਾਬੰਦੀਆਂ ਨਾਲ ਅਸਹਿਮਤ ਸਨ। ਉਨ੍ਹਾਂ ਇਸ ਫੈਸਲੇ ਦੀ ਨੁਕਤਾਚੀਨੀ ਵੀ ਕੀਤੀ। ਉਹ ਕਈ ਚੀਜ਼ਾਂ ਬਾਰੇ ਗ਼ਲਤ ਹਨ। ਉਨ੍ਹਾਂ ਕੋਲ ਅਗਾਊਂ ਬਹੁਤ ਸਾਰੀ ਜਾਣਕਾਰੀ ਸੀ, ਪਰ ਉਨ੍ਹਾਂ ਅੱਗੇ ਇਸ ਨੂੰ ਸਾਂਝਿਆਂ ਨਹੀਂ ਕੀਤਾ। ਉਹ ਥੋੜ੍ਹੇ ਨਹੀਂ ਬਲਕਿ ਪੂਰੇ ਚੀਨ ਪੱਖੀ ਹਨ।’ ਇਸ ਦੌਰਾਨ ਸੈਨੇਟਰ ਤੇ ਸੈਨੇਟ ਦੀ ਵਿਦੇਸ਼ੀ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ ਜਿਮ ਰਿਸ਼ ਨੇ ਕਿਹਾ ਕਿ ਅਮਰੀਕੀ ਕਰਦਾਤਿਆਂ ਦਾ ਪੈਸਾ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਹੋਵੇ ਨਾ ਕਿ ਵਾਇਰਸ ਕਰਕੇ ਹੋਈਆਂ ਮੌਤਾਂ ’ਤੇ ਪਰਦਾ ਪਾਉਣ ਲਈ। ਰਿਸ਼ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੂੰ ਚੀਨ ਦੇ ਹੱਥਾਂ ਦੀ ਸਿਆਸੀ ਕਠਪੁਤਲੀ ਨਹੀਂ ਬਣਨ ਦਿੱਤਾ ਜਾ ਸਕਦਾ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026