Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੁਈਨਜ਼ਬਰੋ ਬਰਿੱਜ 'ਤੇ 1984 ਦੀ ਨਸਲਕੁਸ਼ੀ ਨੂੰ ਦਰਸਾਉਂਦਾ ਬਿਲਬੋਰਡ ਲਾਇਆ

Posted on June 21st, 2013

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਸਰੀ ਤੇ ਡੈਲਟਾ ਸ਼ਹਿਰਾਂ ਨੂੰ ਨਿਊ ਵੈਸਟਮਿਨਿਸਟਰ, ਬਰਨਬੀ ਤੇ ਵੈਨਕੂਵਰ ਨਾਲ ਜੋੜਨ ਵਾਲੇ ਇਸ ਖਿੱਤੇ ਦੇ ਪ੍ਰਮੁੱਖ ਕੁਈਨਜ਼ਬਰੋ ਬਰਿੱਜ 'ਤੇ ਲਾਏ ਇੱਕ ਵਿਸ਼ਾਲ ਡਿਜ਼ੀਟਲ ਬਿਲਬੋਰਡ ਨੂੰ ਸਥਾਨਿਕ ਸਿੱਖਾਂ ਵਲੋਂ ਕਿਰਾਏ 'ਤੇ ਲੈ ਕੇ 1984 ਦੀ ਸਿੱਖ ਨਸਲਕੁਸ਼ੀ ਸਬੰਧੀ ਲੋਕਾਂ ਨੂੰ ਜਾਣੂੰ ਕਰਵਾਇਆ ਜਾ ਰਿਹਾ ਹੈ | ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟਮਿਨਿਸਟਰ ਵਲੋਂ ਕਿਰਾਏ 'ਤੇ ਲਏ ਗਏ ਇਸ ਬਿਲਬੋਰਡ 'ਤੇ ਇੱਕ ਬਜ਼ੁਰਗ ਸਿੱਖ ਨੂੰ ਭਾਰਤੀ ਪੁਲਿਸ ਵਲੋਂ ਕੁੱਟਦੇ ਦਿਖਾਇਆ ਗਿਆ ਹੈ | ਇਸ ਦੇ ਨਾਲ ਹੀ ਅੰਗਰੇਜ਼ੀ 'ਚ ਲਿਖਿਆ ਹੈ, ''ਸਿੱਖਾਂ ਨੂੰ 1984 ਦੀ ਨਸਲਕੁਸ਼ੀ ਯਾਦ ਹੈ |" 

ਦੱਸਣਯੋਗ ਹੈ ਕਿ ਇਸ ਪੁਲ ਤੋਂ ਰੋਜ਼ਾਨਾ 70 ਹਜ਼ਾਰ ਗੱਡੀਆਂ ਗੁਜ਼ਰਦੀਆਂ ਹਨ | ਇਸ ਪੁਲ ਤੋਂ ਗੁਜ਼ਰਨ ਵਾਲੇ ਮੁਸਾਫਿਰ ਬੜੇ ਗਹੁ ਨਾਲ ਇਹ ਸੁਨੇਹਾ ਪੜ੍ਹ ਰਹੇ ਹਨ | 

ਇਸ ਸਬੰਧੀ ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟਮਿਨਿਸਟਰ ਦੇ ਮੁੱਖ ਸੇਵਾਦਾਰ ਸ. ਹਰਭਜਨ ਸਿੰਘ ਅਠਵਾਲ ਨੇ ਦੱਸਿਆ ਕਿ ਸੁਸਾਇਟੀ ਵਲੋਂ ਅੱਠ ਦਿਨ ਵਾਸਤੇ ਇਹ ਵਿਸ਼ਾਲ ਡਿਜ਼ੀਟਲ ਬਿਲਬੋਰਡ ਕਿਰਾਏ 'ਤੇ ਲਿਆ ਗਿਆ ਹੈ ਤਾਂ ਕਿ ਗੈਰ-ਸਿੱਖਾਂ ਨੂੰ 1984 ਦੀ ਸਿੱਖ ਨਸਲਕੁਸ਼ੀ ਬਾਰੇ ਜਾਣੂੰ ਕਰਵਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਇਸ ਬਿਲਬੋਰਡ ਦੀ ਸਥਾਪਨਾ ਦਾ ਮਕਸਦ ਸਿੱਖ ਨਸਲਕੁਸ਼ੀ ਬਾਰੇ ਗੈਰ-ਸਿੱਖਾਂ ਨੂੰ ਵੱਧ ਤੋਂ ਵੱਧ ਜਾਣੂੰ ਕਰਵਾਉਣਾ ਹੈ | ਉਨ੍ਹਾਂ ਦੱਸਿਆ ਕਿ ਸੈਂਕੜੇ ਲੋਕਾਂ ਨੇ ਉਨ੍ਹਾਂ ਨੂੰ ਫੋਨ ਕਰਕੇ ਇਸ ਉੱਦਮ ਲਈ ਸੁਸਾਇਟੀ ਦੀ ਸ਼ਲਾਘਾ ਕੀਤੀ ਹੈ | 

ਉਨ੍ਹਾਂ ਇਹ ਵੀ ਦੱਸਿਆ ਕਿ ਨਵੰਬਰ ਮਹੀਨੇ ਦੁਬਾਰਾ ਇਸ ਬਿਲਬੋਰਡ ਨੂੰ ਕਿਰਾਏ 'ਤੇ ਲਿਆ ਜਾਵੇਗਾ ਤੇ ਸਿੱਖ ਕੌਮ ਵਲੋਂ ਚਲਾਈ ਜਾ ਰਹੀ ਖੂਨਦਾਨ ਮੁਹਿੰਮ ਪ੍ਰਤੀ ਲੋਕਾਂ ਨੂੰ ਜਾਣੂੰ ਕਰਵਾ ਕੇ ਵੱਧ ਤੋਂ ਵੱਧ ਖੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ |



Archive

RECENT STORIES