Posted on April 24th, 2020

ਨਵੀਂ ਦਿੱਲੀ, 24 ਅਪਰੈਲ- ਭਾਰਤ ਵਿੱਚ ਲੌਕਡਾਊਨ ਖਤਮ ਹੋਣ ਤੋਂ ਕੁੱਝ ਹਫ਼ਤਿਆਂ ਬਾਅਦ ਕੋਵਿਡ-19 ਮਾਮਲਿਆਂ ਦੀ ਰਫ਼ਤਾਰ ਘੱਟ ਹੋ ਸਕਦੀ ਹੈ ਜਾਂ ਕੁੱਝ ਹਫਤਿਆਂ ਦੇ ਅੰਦਰ ਇਸ ਨਾਲ ਸਬੰਧ ਕੇਸਾਂ ਵਿੱਚ ਕਮੀ ਆ ਸਕਦੀ ਹੈ ਪਰ ਜੁਲਾਈ ਦੇ ਅਖ਼ੀਰ ਜਾ ਅਗਸਤ ਵਿੱਚ ਭਾਰਤ ਵਿੱਚ ਇਸ ਦਾ ਦੂਜਾ ਦੌਰ ਸਾਹਮਣੇ ਆ ਸਕਦਾ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਮੌਨਸੂਨ ਦੌਰਾਨ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਸਕਦੀ ਹੈ। ਉਨ੍ਹਾਂ ਕਿਹਾ ਕਿ ਵਾਇਰਸ ਦੇ ਕੇਸਾਂ ਦਾ ਸਿਖ਼ਰ ’ਤੇ ਪੁੱਜਣਾ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਭਾਰਤ ਸਮਾਜਿਕ ਦੂਰੀ ਨੂੰ ਕਿਵੇਂ ਬਰਕਰਾਰ ਰੱਖਦਾ ਹੈ ਤੇ ਪਾਬੰਦੀਆਂ ਵਿੱਚ ਢਿੱਲ ਦੇਣ ਬਾਅਦ ਵਾਇਰਸ ਫੈਲਣ ਦੀ ਰਫ਼ਤਾਰ ਕਿੰਨੀ ਰਹਿੰਦੀ ਹੈ।
ਸ਼ਿਵ ਨਾਦਰ ਯੂਨੀਵਰਸਿਟੀ ਦੇ ਗਣਿਤ ਵਿਭਾਗ ਦੇ ਪ੍ਰੋਫੈਸਰ ਸਮਿਤ ਭੱਟਾਚਾਰੀਆ ਨੇ ਕਿਹਾ, ‘‘ਸਪਸ਼ਟ ਤੌਰ ’ਤੇ ਦਿਖ ਰਿਹਾ ਹੈ ਕਿ ਨਵੇਂ ਮਾਮਲੇ ਘੱਟ ਗਏ ਹਨ ਤੇ ਹੌਲੀ ਹੌਲੀ ਗਰਾਫ ਹੇਠਾਂ ਆ ਰਿਹਾ ਹੈ।” ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਕਰੋਨਾਵਾਇਰਸ ਮਾਮਲਿਆਂ ਵਿੱਚ ਵਾਧਾ ਨਜ਼ਰ ਆ ਸਕਦਾ ਹੈ ਤੇ ਇਸ ਨੂੰ ਦੂਜਾ ਗੇੜ ਮੰਨਿਆ ਜਾਵੇਗਾ। ਇਹ ਗੇੜ ਜੁਲਾਈ ਦੇ ਅਖੀਰ ਜਾਂ ਅਗਸਤ ਵਿੱਚ ਮੌਨਸੂਨ ਦੌਰਾਨ ਨਜ਼ਰ ਆ ਸਕਦਾ ਹੈ। ਬੰਗਲੌਰ ਵਿੱਚ ਭਾਰਤੀ ਵਿਗਿਆਨ ਸੰਸਥਾਨ (ਆਈਆਈਐੱਸੀ) ਦੇ ਪ੍ਰੋਫੈਸਰ ਰਾਜੇਸ਼ ਸੁੰਦਰਸੇਨ ਨੇ ਵੀ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਹੈ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026