Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਮਰੀਕਾ ਵਿੱਚ ਮਹਾਮੰਦੀ ਮਗਰੋਂ ਬੇਰੁਜ਼ਗਾਰੀ ਦਰ ਸਭ ਤੋਂ ਵੱਧ

Posted on April 24th, 2020



ਨਿਊ ਯਾਰਕ- ਅਮਰੀਕਾ ਵਿੱਚ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਬੇਰੁਜ਼ਗਾਰੀ ਦਰ 1930 ਦੀ ਮਹਾਮੰਦੀ ਮਗਰੋਂ ਸਭ ਤੋਂ ਵੱਧ ਹੋ ਗਈ ਹੈ ਤੇ ਕਰੋਨਵਾਇਰਸ ਕਾਰਨ ਹਰ ਛੇ ਵਿੱਚੋਂ ਇਕ ਅਮਰੀਕੀ ਕਾਮੇ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਡੂੰਘੇ ਹੁੰਦੇ ਆਰਥਿਕ ਸੰਕਟ ਦਾ ਮੁਕਾਬਲਾ ਕਰਨ ਲਈ ਅਮਰੀਕੀ ਸੰਸਦ ਨੇ 500 ਆਰਬ ਡਾਲਰ ਦੇ ਪੈਕੇਜ ਨੂੰ ਮਨਜੂਰੀ ਦਿੱਤੀ ਹੈ। ਸਰਕਾਰ ਨੇ ਦੱਸਿਆ ਕਿ ਪਿਛਲੇ ਹਫ਼ਤੇ 44 ਲੱਖ ਤੋਂ ਵੱਧ ਲੋਕਾਂ ਨੇ ਬੇਰੁਜ਼ਗਾਰੀ ਭੱਤੇ ਲਈ ਅਰਜ਼ੀਆਂ ਦਿੱਤੀਆਂ ਹਨ। ਇਸ ਦੇ ਨਾਲ ਹੀ ਪਿਛਲੇ ਪੰਜ ਹਫ਼ਤਿਆਂ ਵਿੱਚ ਕਰੀਬ 2. 2.6 ਕਰੋੜ ਲੋਕ ਬੇਰੁਜ਼ਗਾਰ ਹੋਏ ਹਨ। ਅਮਰੀਕਾ ਲਈ ਮਾੜੀ ਖ਼ਬਰ ਇਹ ਵੀ ਹੈ ਕਿ ਅਜਿਹੇ ਸਬੂਤ ਵੀ ਮਿਲੇ ਹਨ ਕਿ ਨਿਊ ਯਾਰਕ ਸੂਬੇ ਵਿੱਚ 27 ਲੱਖ ਲੋਕਾਂ ਨੂੰ ਕਰੋਨਾ ਹੈ।



Archive

RECENT STORIES