Posted on June 6th, 2020

ਇਹ ਤਸਵੀਰ ਜੂਨ ਚੌਰਾਸੀ ਦੇ ਹਮਲੇ ਮੌਕੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਦੀ ਹੈ। ਭਾਰਤੀ ਫੌਜ ਵੱਲੋਂ ਬੰਦੀ ਬਣਾਈ ਹੋਈ ਸੰਗਤ ਤੁਸੀਂ ਦੇਖ ਸਕਦੇ ਹੋ, ਜਿਨ੍ਹਾਂ ‘ਚੋਂ ਕਈ ਬਾਅਦ ‘ਚ ਫੌਜ ਨੇ ਮਾਰ ਦਿੱਤੇ।
ਇੱਥੇ ਕਿਹੜਾ ਸੰਤ ਜਰਨੈਲ ਸਿੰਘ ਤੇ ਸਾਥੀ ਬੈਠੇ ਸਨ?
ਅਜਿਹੇ ਦਰਜਨਾਂ ਗੁਰਦੁਆਰੇ ਹੋਰ ਸਨ, ਜਿੱਥੇ ਫੌਜ ਹਮਲਾਵਰ ਹੋਈ ਪਰ ਸਿੱਖ ਆਗੂ ਹਾਲੇ ਤੱਕ ਉਹ ਸੂਚੀ ਆਮ ਲੋਕਾਂ ਤੱਕ ਪਹੁੰਚਾ ਨਹੀਂ ਸਕੇ।
ਚਲੋ ਆਪਾਂ ਬਣਾਈਏ ਇਹ ਸੂਚੀ (ਲਿਸਟ) ਬਣਾਈਏ।
ਮੇਰੇ ਕੋਲ ਕੁਝ ਕੁ ਗੁਰਦੁਆਰਿਆਂ ਦੇ ਸਬੂਤ ਹਨ, ਜਿੱਥੇ ਫੌਜ ਨੇ ਹਮਲਾ ਕੀਤਾ, ਸੰਗਤ ‘ਚੋਂ ਲੋਕ ਬੰਦੀ ਬਣਾਏ, ਕੁੱਟ-ਮਾਰ ਕੀਤੀ ਤੇ ਕਤਲ ਕੀਤੇ। ਬਾਕੀ ਜਿਸ ਕਿਸੇ ਕੋਲ ਸਬੂਤ ਸਹਿਤ ਜਾਂ ਚਸ਼ਮਦੀਦ ਗਵਾਹ ਰਾਹੀਂ ਜਾਣਕਾਰੀ ਹੋਵੇ, ਉਹ ਕੁਮੈਂਟ ‘ਚ ਗੁਰਦੁਆਰੇ ਦਾ ਨਾਮ ਲਿਖੇ ਤਾਂ ਕਿ ਇਹ ਸੂਚੀ ਬਣਾ ਕੇ ਇੰਟਰਨੈਟ ‘ਤੇ ਚਾੜ੍ਹੀ ਜਾਵੇ, ਗੂਗਲ ‘ਤੇ ਲੱਭੀ ਜਾ ਸਕੇ।
ਕੁਝ ਗੁਰਦੁਆਰੇ ਜਿੱਥੇ ਹਮਲਾ ਹੋਇਆ:
੧. ਸ੍ਰੀ ਦਰਬਾਰ ਸਾਹਿਬ ਮੁਕਤਸਰ
੨. ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ
੩. ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ
੪. ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਲੁਧਿਆਣਾ
੫. ਗੁਰਦੁਆਰਾ ਨਾਨਕਸਰ ਹਕੀਮਪੁਰ ਨੇੜੇ ਬੰਗਾ
੬. ਗੁਰਦੁਆਰਾ ਪਾਤਸ਼ਾਹੀ ਸੱਤਵੀਂ ਹਰੀਆਂਵੇਲਾਂ ਹੁਸ਼ਿਆਰਪੁਰ
੭. ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਝਬਾਲ਼
੮. ਗੁਰਦੁਆਰਾ ਬਾਬਾ ਦੀਪ ਸਿੰਘ ਅੰਮ੍ਰਿਤਸਰ
੯. ਗੁਰਦੁਆਰਾ ਬਾਬਾ ਅਟੱਲ ਅੰਮ੍ਰਿਤਸਰ
੧੦. ਗੁਰਦੁਆਰਾ ਪੰਜੋਖੜਾ ਸਾਹਿਬ ਅੰਬਾਲਾ ਹਰਿਆਣਾ
੧੧. ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੁਕਤਸਰ
੧੨. ਗੁਰਦੁਆਰਾ ਭੱਠਾ ਸਾਹਿਬ ਰੋਪੜ
੧੩. ਗੁਰਦੁਆਰਾ ਛਿਹਰਟਾ ਸਾਹਿਬ, ਅੰਮ੍ਰਿਤਸਰ
੧੪. ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ
੧੫. ਗੁਰਦੁਆਰਾ ਸਾਹਿਬ ਜੀਂਦ ਹਰਿਆਣਾ
੧੬. ਗੁਰਦੁਆਰਾ ਹਾਜੀ ਰਤਨ ਬਠਿੰਡਾ
੧੭. ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ
੧੮. ਗੁਰਦੁਆਰਾ ਸੁਖਚੈਨਆਣਾ ਸਾਹਿਬ ਫਗਵਾੜਾ
੧੯. ਗੁਰਦੁਆਰਾ ਸਾਹਿਬ ਬਾਬਾ ਬਕਾਲਾ
੨੦. ਗੁਰਦੁਆਰਾ ਗੁਰੂ ਅਰਜਨ ਦੇਵ ਧਾਰੀਵਾਲ ਗੁਰਦਾਸਪੁਰ
੨੧. ਗੁਰਦੁਆਰਾ ਪਾਉਂਟਾ ਸਾਹਿਬ ਹਿਮਾਚਲ
੨੨. ਗੁਰਦੁਆਰਾ ਨਾਡਾ ਸਾਹਿਬ ਪੰਚਕੂਲਾ
੨੩. ਗੁਰਦੁਆਰਾ ਚਰਨ ਕੰਵਲ ਸਾਹਿਬ ਬੰਗਾ
੨੪. ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ
੨੫. ਗੁਰਦੁਆਰਾ ਰਾਮਪੁਰ ਖੇੜਾ
ਹੋਰ ਨਾਂਵਾਂ ਦੀ ਉਡੀਕ ‘ਚ।
- ਗੁਰਪ੍ਰੀਤ ਸਿੰਘ ਸਹੋਤਾ

Posted on May 1st, 2026

Posted on April 30th, 2026

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026