Posted on June 6th, 2020

ਪੰਜਾਬ ਨੂੰ ਹਰ ਹੱਕ ਤੋਂ ਵਿਰਵਾ ਕਰਨ ਅਤੇ ਪੰਜਾਬ 'ਚ ਖ਼ੂਨ ਦਾ ਦਰਿਆ ਵਗਾਉਣ ਦਾ ਮੁੱਢ ਬੰਨ੍ਹਣ ਵਾਲੇ ਪੰਜਾਬ ਦੇ ਦੋ ਵੱਡੇ ਵੈਰੀ ਕਾਂਗਰਸੀ ਮੁੱਖ ਮੰਤਰੀ ਦਰਬਾਰਾ ਸਿੰਘ ਅਤੇ ਹਿੰਦ ਸਮਾਚਾਰ ਸਮੂਹ (ਜੱਗਬਾਣੀ/ਪੰਜਾਬ ਕੇਸਰੀ ਦੇ ਪ੍ਰਕਾਸ਼ਕ) ਦਾ ਲਾਲਾ ਜਗਤ ਨਰਾਇਣ ਸਨ, ਜਿਨ੍ਹਾਂ ਪੰਜਾਬ ਦੀ ਹਰ ਲੁੱਟ ‘ਚ ਕੇਂਦਰ ਦਾ ਸਾਥ ਦਿੱਤਾ ਅਤੇ ਸ਼ਾਂਤਮਈ ਧਰਮ-ਯੁੱਧ ਮੋਰਚੇ ਨੂੰ ਬਦਨਾਮ ਕਰਕੇ ਪੰਜਾਬ ‘ਚ ਉਹ ਚੰਗਿਆੜੀਆਂ ਸੁੱਟੀਆਂ ਕਿ ਪੰਜਾਬ ਅੱਜ ਤੱਕ ਤਾਬੇ ਨੀ ਆਇਆ। ਅਜਿਹਾ ਹੀ ਇੱਕ ਮਹਾਂ ਗਦਾਰ, ਇੰਦਰਾ ਦਾ ਚੱਪਲਝਾੜ ਰਾਸ਼ਟਰਪਤੀ ਜ਼ੈਲ ਸਿੰਘ ਸੀ, ਜੋ ਦਿੱਲੀ ਬੈਠਾ ਸੀ।
ਇਨ੍ਹਾਂ ਪੰਜਾਬ ਦੀ ਹਰੇਕ ਹੱਕੀ ਮੰਗ ਨੂੰ ਫਿਰਕੂ ਬਣਾ ਬਣਾ ਪੇਸ਼ ਕੀਤਾ ਤੇ ਜਿਸ ਧਰਤੀ ਦਾ ਖਾਧਾ, ਉਸੇ ਨਾਲ ਵਾਰ ਵਾਰ ਗ਼ਦਾਰੀ ਕੀਤੀ। ਅਫ਼ਸੋਸ ਕਿ ਨਵੀਂ ਪੀੜ੍ਹੀ ਇਨ੍ਹਾਂ ਦੀ ਲਾਈ ਅੱਗ ਤੋਂ ਪੂਰੀ ਤਰਾਂ ਨਾਵਾਕਫ਼ ਹੈ, ਜਿਨ੍ਹਾਂ ਪੰਜਾਬੀ ਦੀ ਬਰਬਾਦੀ 'ਚ ਮੋਹਰੀ ਰੋਲ ਨਿਭਾਇਆ।
ਮਿਸਾਲ ਵਜੋਂ 18 ਨਵੰਬਰ 1983 ਨੂੰ ਮੋਗਾ ਡਿਪੂ ਦੀ ਬੱਸ ਅਮ੍ਰਿਤਸਰ ਤੋਂ ਜਾ ਰਹੀ ਸੀ ਕਿ ਨੌਸ਼ਹਿਰਾ ਪੰਨੂਆਂ ਦੇ ਕੋਲ ਹਥਿਆਰਬੰਦ ਬੰਦਿਆਂ ਨੇ ਚਾਰ ਹਿੰਦੂ ਬੇਵਜ੍ਹਾ ਮਾਰ ਦਿਤੇ ਸਨ।
ਇਸ ਮੌਕੇ ਇਕ ਹਿੰਦੂ ਨੂੰ ਕਿਸੇ ਨਿਹੰਗ ਨੇ ਆਪਣਾ ਪੁਤ ਦੱਸਕੇ ਬਚਾ ਲਿਆ ਸੀ, ਜਿਸਦਾ ਜਿਕਰ ਖੁਸ਼ਵੰਤ ਸਿੰਘ ਦੀ ਕਿਤਾਬ ਵਿਚ ਵੀ ਮਿਲਦਾ ਹੈ। ਇਸਤੋਂ ਪਹਿਲਾਂ 5 ਅਕਤੂਬਰ 1983 ਨੂੰ ਢਿਲਵਾਂ ਕੋਲ ਛੇ ਹਿੰਦੂ ਬੱਸ ਕਾਂਡ ਵਿਚ ਮਾਰੇ ਗਏ ਸਨ।
ਇਨ੍ਹਾਂ ਬੱਸ ਕਾਂਡਾਂ ਦੀ ਕਿਸੇ ਵੀ ਸਿੱਖ ਜਥੇਬੰਦੀ ਨੇ ਜਿੰਮੇਵਾਰੀ ਨਹੀ ਸੀ ਲਈ। ਸੰਤ ਭਿੰਡਰਾਂਵਾਲਿਆਂ, ਸੰਤ ਲੌਂਗੋਵਾਲ ਤੇ ਹੋਰ ਸਿੱਖ ਆਗੂਆਂ ਨੇ ਬੱਸ ਕਾਂਡਾਂ ਦੀ ਜ਼ਬਰਦਸਤ ਨਿੰਦਾ ਕੀਤੀ ਸੀ। ਸਿੱਖ ਆਗੂ ਸਦਾ ਹੀ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਦੀ ਮੰਗ ਕਰਦੇ ਰਹੇ ਪਰ ਸਰਕਾਰ ਨੇ ਇਸ ਪਾਸੇ ਕੁਝ ਨਹੀ ਕੀਤਾ।
ਲਾਲਾ ਜਗਤ ਨਰਾਇਣ ਦੇ ਅਖਬਾਰ ਅਤੇ ਕਾਮਰੇਡਾਂ ਦੇ ਰਸਾਲੇ ਸਟੇਟ ਦੀ ਸ਼ਹਿ ‘ਤੇ ਇਨ੍ਹਾਂ ਘਿਨਾਉਣੇ ਕਾਂਡਾਂ ਨੂੰ ਸਿੱਖ ਖਾੜਕੂਆਂ ਸਿਰ ਮੜ੍ਹਦੇ ਰਹੇ। ਸਿੱਖ ਆਗੂ ਟਿਟਕਦੇ ਰਹੇ ਕਿ ਜਾਂਚ ਕਰਾਓ ਪਰ ਜਾਂਚ ਕਰਦੇ ਤਾਂ ਸੱਚ ਬਾਹਰ ਆ ਜਾਂਦਾ।
ਪ੍ਰਸਿੱਧ ਪਤਰਕਾਰ ਜਗਤਾਰ ਸਿੰਘ ਦੀ ਅੰਗਰੇਜੀ ਕਿਤਾਬ, “ਖਾਲਿਸਤਾਨ" ਵਿਚ ਦਰਜ ਹੈ ਕਿ ਮਗਰੋਂ ਸਾਬਕਾ ਮੁੱਖ ਮੰਤਰੀ ਦਰਬਾਰਾ ਸਿੰਘ ਕਹਿੰਦਾ ਰਿਹਾ ਹੈ ਕਿ ਬੱਸ ਕਾਂਡ ਏਜੰਸੀ ਦਾ ਕਾਰਾ ਸੀ।
ਇਕ ਹੋਰ ਗੱਲ ਦੱਸਣੀ ਜਾਇਜ਼ ਹੈ ਕਿ ਇਸ ਨੌਸ਼ਹਿਰੇ ਵਾਲੇ ਬੱਸ ਕਾਂਡ ਦੀ ਰਿਪੋਰਟਿੰਗ ਕਰਨ ਲਈ ਜੋ ਪੱਤਰਕਾਰ ਗਏ ਸਨ, ਉਨਾਂ ਵਿਚ ਸ.ਜਸਪਾਲ ਸਿੰਘ ਸਿਧੂ ਵੀ ਸਨ। ਪਿਛੇ ਜਿਹੇ ਉਨ੍ਹਾਂ ਨੇ ਦੱਸਿਆ ਕਿ ਜਦ ਉਹ ਅਤੇ ਹਿੰਦੋਸਤਾਨ ਟਾਈਮਜ ਦਾ ਪੱਤਰਕਾਰ ਕੇ.ਐਸ.ਤੋਮਰ ਬੱਸ ਕਾਂਡ ਵਾਲੀ ਥਾਂ ਤੇ ਗਏ ਤੇ ਖਾਲੀ ਬੱਸ ਦੀਆਂ ਫੋਟੋਆਂ ਲਈਆਂ, ਮਾਰੇ ਗਏ ਲੋਕਾਂ ਦੇ ਨਾਂ-ਪਤੇ ਲਿਖੇ ਤੇ ਕੁਝ ਹੋਰ ਜਾਣਕਾਰੀ ਇਕਠੀ ਕਰਕੇ ਵਾਪਸ ਅੰਮ੍ਰਿਤਸਰ ਆ ਗਏ। ਉਹ ਕਹਿੰਦੇ ਸਾਨੂੰ ਬੱਸ ਕੋਲ ਕੋਈ ਯਾਤਰੂ ਆਦਿਕ ਨਹੀ ਮਿਲਿਆ। ਕੁਝ ਪੁਲੀਸ ਵਾਲੇ ਡਿਊਟੀ ਕਰਕੇ ਜਰੂਰ ਸਨ।
ਅੰਮ੍ਰਿਤਸਰ ਆਕੇ ਦੋਨਾਂ ਨੇ ਆਪੋ ਆਪਣੇ ਅਖਬਾਰਾਂ ਨੂੰ ਖਬਰਾਂ ਭੇਜ ਦਿਤੀਆਂ। ਸਿੱਧੂ ਸਾਹਿਬ ਦੱਸਦੇ ਹਨ ਕਿ ਉਹ ਹੈਰਾਨ ਹੀ ਰਹਿ ਗਏ ਕਿ ਹਿੰਦੋਸਤਾਨ ਟਾਈਮਜ਼ ਦੇ ਪੱਤਰਕਾਰ ਨੇ ਕੋਲੋਂ ਹੀ ਮਸਾਲਾ ਲਾਕੇ ਉਹ ਕੁੱਝ ਲਿਖ ਦਿਤਾ ਜੋ ਉੱਥੇ ਹੈ ਹੀ ਨਹੀਂ ਸੀ, ਤਾਂਕਿ ਸਿਖਾਂ ਖਿਲਾਫ ਨਫਰਤ ਵਧੇ।
ਅਜਿਹੀਆਂ ਅਨੇਕਾਂ ਉਦਾਹਰਨਾਂ ਹਨ ਜਿੱਥੇ ਸਰਕਾਰ ਅਤੇ ਮੀਡੀਏ ਨੇ ਰਲ਼ ਕੇ ਝੂਠੀਆਂ ਖ਼ਬਰਾਂ ਪਲਾਂਟ ਕਰਵਾਈਆਂ, ਤਾਂ ਕਿ ਪੰਜਾਬ ਦੇ ਸਿੱਖਾਂ ਬਾਰੇ ਸਾਰੀ ਦੁਨੀਆ ਗੁਮਰਾਹ ਹੋ ਜਾਵੇ ਤੇ ਇੰਝ ਹੀ ਹੋਇਆ। ਸੀਨੀਅਰ ਪੱਤਰਕਾਰ ਸ. ਜਸਪਾਲ ਸਿੰਘ ਸਿੱਧੂ ਦੀ ਕਿਤਾਬ “ਅਮਬੈਡਡ ਜਰਨਲਿਜ਼ਮ” ‘ਚ ਅਜਿਹੀਆਂ ਅਨੇਕਾਂ ਉਦਾਹਰਨਾਂ ਹਨ।
ਕਾਂਗਰਸੀ ਮੁੱਖ ਮੰਤਰੀ ਦਰਬਾਰਾ ਸਿੰਘ ਅਤੇ ਲਾਲਾ ਜਗਤ ਨਰਾਇਣ ਵਰਗਿਆਂ ਨੇ ਦਰਬਾਰ ਸਾਹਿਬ ‘ਤੇ ਹਮਲੇ ਤੋਂ ਪਹਿਲਾਂ ਦਿੱਲੀ ਦਰਬਾਰ ਦੀਆਂ ਏਜੰਸੀਆਂ ਵਲੋਂ ਕੀਤੇ ਜਾਂਦੇ ਬੱਸ ਕਾਂਡ ਤੇ ਹੋਰ ਕਈ ਵਾਰਦਾਤਾਂ ਸਿੱਖਾਂ ਸਿਰ ਪਾ ਕੇ ਪੰਜਾਬ ਵਿਚ ਸਿੱਖਾਂ ਖਿਲਾਫ ਮਹੌਲ ਬਣਾਇਆ ਸੀ।
ਇਹੀ ਉਹ ਕੁਫ਼ਰ ਸੀ ਜਿਸਨੂੰ ਪੜ੍ਹ ਕੇ ਬਹੁਤੇ ਲੋਕ ਅਜੇ ਤੱਕ ਗੁਮਰਾਹ ਹੋਏ ਫਿਰਦੇ ਹਨ। ਇਹੀ ਕੁਫ਼ਰ ਫਿਰ ਸਬੂਤ ਮੰਨ ਕੇ ਅਗਾਂਹ ਹਵਾਲੇ ਦਿੱਤੇ ਗਏ ਤੇ ਪ੍ਰਚੱਲਿਤ ਹੁੰਦਾ ਗਿਆ।
ਪੰਜਾਬ ਦੇ ਪਾਣੀਆਂ ਦੀ ਲੁੱਟ ਕਰਵਾਉਣ ਲਈ ਜਿੱਥੇ ਦਰਬਾਰਾ ਸਿੰਘ ਨੇ ਪੰਜਾਬ ਦੇ ਹੱਥ ਵੱਢ ਕੇ ਕੇਂਦਰ ਨੂੰ ਦੇ ਦਿੱਤੇ, ਉੱਥੇ ਲਾਲਾ ਜਗਤ ਨਰਾਇਣ ਨੇ ਪੰਜਾਬ ਦੇ ਪਾਣੀਆਂ ਦੀ ਹੱਕੀ ਮੰਗ ਨੂੰ ਵੀ ਫਿਰਕੂ ਦੱਸ ਕੇ ਕੂੜ ਪ੍ਰਚਾਰ ਕੀਤਾ।
ਪੰਜਾਬ ਦੇ ਖਲਨਾਇਕਾਂ ਦੀ ਦਰਜਾਬੰਦੀ ਕਰਨੀ ਹੋਵੇ ਤਾਂ ਇਹ ਦੋਵੇਂ ਪਹਿਲੇ ਪੰਜਾਂ-ਸੱਤਾਂ ‘ਚ ਆ ਸਕਦੇ ਹਨ, ਜਿਨ੍ਹਾਂ ਦਾ ਸਿਰਾ ਮਹਾਂ ਗਦਾਰ, ਇੰਦਰਾ ਦਾ ਚੱਪਲਝਾੜ ਰਾਸ਼ਟਰਪਤੀ ਜ਼ੈਲ ਸਿੰਘ ਸੀ। ਉਹ ਮਹਾਂ ਗ਼ਦਾਰ ਜਿਸਦੇ ਤਿੰਨਾਂ ਫੌਜਾਂ ਦਾ ਮੁਖੀ ਹੁੰਦਿਆਂ ਦਰਬਾਰ ਸਾਹਿਬ ‘ਤੇ ਹਮਲਾ ਕੀਤਾ ਗਿਆ। ਉਹੀ ਜ਼ੈਲ ਸਿੰਘ, ਜਿਸਨੂੰ ਨਵੰਬਰ ਚੌਰਾਸੀ ‘ਚ ਕਾਤਲ ਭੀੜਾਂ ਨੇ ਨਿਸ਼ਾਨਾ ਬਣਾਇਆ ਤੇ ਉਹ ਭੱਜ ਕੇ ਬਚਿਆ।
ਪਿੱਛੇ ਜਿਹੇ ਸਾਬਕਾ ਰਾਸ਼ਟਰਪਤੀ ਜ਼ੈਲ ਸਿੰਘ ਦੇ ਤਤਕਾਲੀ ਪ੍ਰੈੱਸ ਸਕੱਤਰ ਤਿਰਲੋਚਨ ਸਿੰਘ ਨੇ ਦਾਅਵਾ ਕੀਤਾ ਕਿ 1984 ਕਤਲੇਆਮ ਦੇ ਸਮੇਂ ਜ਼ੈਲ ਸਿੰਘ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਹਾਲਾਤਾਂ 'ਤੇ ਗੱਲ ਕਰਨਾ ਚਾਹੁੰਦੇ ਸਨ ਪਰ ਰਾਜੀਵ ਨੇ ਉਨ੍ਹਾਂ ਦਾ ਫੋਨ ਹੀ ਨਹੀਂ ਚੁੱਕਿਆ ਸੀ।
ਗਾਂਧੀ ਪਰਿਵਾਰ ਅਜਿਹੇ ਕੌਮ ਦੇ ਗ਼ਦਾਰਾਂ ਨੂੰ ਜੁੱਤੀ ਦੀ ਨੋਕ ‘ਤੇ ਰੱਖਦਾ ਸੀ ਪਰ ਇਹ ਚੱਪਲ਼ਾਂ ਚੱਟਣ ਦੇ ਆਦੀ ਜ਼ਲੀਲ ਹੋ ਕੇ ਵੀ ਗਾਂਧੀ ਪਰਿਵਾਰ ਅੱਗੇ ਮਰਦੇ ਦਮ ਤੱਕ ਪੂਛ ਹਿਲਾਉੰਦੇ ਰਹੇ। ਜਦ ਲੱਗਾ ਕਿ ਜ਼ੈਲ ਸਿੰਘ ਵਰਗਾ ਮਹਾਂ ਗ਼ਦਾਰ ਕੁਝ ਲਿਖ ਬੋਲ ਸਕਦਾ ਹੈ ਤਾਂ ਪੰਜਾਬ ‘ਚ ਇੱਕ ਕਾਰ ਟਰੱਕ ਹਾਦਸੇ ਦੌਰਾਨ ਜ਼ੈਲ ਸਿੰਘ ਮਾਰਿਆ ਗਿਆ। (ਇਸਨੂੰ ਮਰਵਾ ਦਿੱਤਾ ਪੜ੍ਹਿਆ ਜਾਵੇ)।
- ਗੁਰਪ੍ਰੀਤ ਸਿੰਘ ਸਹੋਤਾ

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026