Posted on June 6th, 2020

ਸਮਾਂ ਮੰਗ ਕਰਦਾ ਕਿ ਬਾਹਰਲੇ ਮੁਲਕਾਂ ‘ਚ ਵਸਦੇ ਸਿੱਖ, ਖ਼ਾਸਕਰ ਖੁੱਲ੍ਹ ਕੇ ਆਜ਼ਾਦੀ ਮੰਗਣ ਵਾਲੇ, ਪੰਜਾਬ ਅਤੇ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਨੂੰ ਮੁੱਖ ਰੱਖਕੇ ਸੋਚਣ।
ਨਾਲ ਹੀ ਜ਼ਰੂਰੀ ਹੈ ਕਿ ਪੰਜਾਬ ਅਤੇ ਪੰਜਾਬ ਤੋਂ ਬਾਹਰ ਹੋਰ ਸੂਬਿਆਂ ‘ਚ ਰਹਿੰਦੇ ਸਿੱਖ ਵੀ ਬਾਹਰਲੇ ਸਿੱਖਾਂ ਦੀ ਮਨਸ਼ਾ ਸਮਝਣ।
ਦੋਵੇਂ ਇੱਕ ਦੂਜੇ ਦੀ ਬੇਹੱਦ ਪਰਵਾਹ ਕਰਨ, ਇੱਕ ਦੂਜੇ ਨੂੰ ਯਰਗਮਾਲ ਨਾ ਸਮਝਣ।
ਯਹੂਦੀ ਗਿਣਤੀ ‘ਚ ਥੋੜੇ ਹਨ, ਪਰ ਆਪਣੀ ਕਾਬਲੀਅਤ ਅਤੇ ਪੈਸੇ ਸਦਕਾ ਤਾਕਤਵਰ ਏਨੇ ਹਨ ਕਿ ਤਾਕਤਵਰ ਮੁਲਕਾਂ ਦਾ ਧਨ ਸਾਂਭਦੇ ਹਨ ਤੇ ਓਸੇ ਧਨ ਨਾਲ ਤਾਕਤਵਰ ਮੁਲਕਾਂ ਦੇ ਰਾਜਸੀ ਆਗੂ।
ਜੇ ਕੋਈ ਕੌਮ ਘੱਟਗਿਣਤੀ ਹੋਵੇ ਤੇ ਤਾਕਤਵਰ ਹੋਣਾ ਚਾਹਵੇ ਕਿ ਕੋਈ ਓਹਦੇ ਵੱਲ ਕੈਰੀ ਨਜ਼ਰ ਨਾਲ ਨਾ ਝਾਕੇ ਤਾਂ ਉਸਨੂੰ ਯਹੂਦੀਆਂ ਵਾਂਗ ਰਣਨੀਤੀ ਘੜਨੀ ਪੈਣੀ। ਦਿਮਾਗ ਨਾਲ ਤਾਕਤਵਰ ਹੋਣਾ ਪੈਣਾ, ਫਿਰ ਜੋ ਮਰਜ਼ੀ ਮੰਗੀ ਜਾਓ, ਕਿਸੇ ਦੀ ਜੁਰਅਤ ਨਹੀਂ ਕਿ ਤੁਹਾਨੂੰ ਧਮਕੀ ਦੇ ਜਵੇ ਕਿ ਫਿਰ ਬਾਹਰਲੇ ਸੂਬਿਆਂ ‘ਚ ਰਹਿੰਦੇ ਆਪਣਿਆਂ ਦਾ ਸੋਚ ਲਓ।
ਖ਼ੁਦ ਪੜ੍ਹੋ-ਲਿਖੋ, ਬੱਚੇ ਪੜ੍ਹਾਓ, ਪੈਸਾ ਕਮਾਓ ਤੇ ਕੂਟਨੀਤੀ ਸੂਝ-ਬੂਝ ਪੈਦਾ ਕਰੋ। ਪਰ ਇਹ ਵੀ ਨਾ ਹੋਵੇ ਕਿ ਇਹ ਸਭ ਕੁਝ ਹਾਸਲ ਕਰ ਲਵੋਂ ਪਰ ਨਿਸ਼ਾਨਾ ਹੀ ਭੁੱਲ ਜਾਵੇ।
ਗੁਰਪ੍ਰੀਤ ਸਿੰਘ ਸਹੋਤਾ

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026