Posted on June 24th, 2013

ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਅੱਜ ਕਿਹਾ ਹੈ ਕਿ ਪ੍ਰਵੇਜ਼ ਮੁਸ਼ੱਰਫ ਵਿਰੁੱਧ ਸੰਵਿਧਾਨ ਨੂੰ ਦੋ ਵਾਰ ਤੋੜਨ ਮਰੋੜਨ ਦੇ ਦੋਸ਼ਾਂ ਤਹਿਤ ਦੇਸ਼ ਧਰੋਹੀ ਦਾ ਮੁਕੱਦਮਾ ਚਲਾਇਆ ਜਾਵੇਗਾ। ਜੇਕਰ ਮੁਸ਼ੱਰਫ ਨੂੰ ਦੇਸ਼ ਧਰੋਹੀ ਦੇ ਮਾਮਲੇ ਵਿਚ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਉਮਰ ਕੈਦ ਜਾਂ ਮੌਤ ਦੀ ਸਜਾ ਵੀ ਹੋ ਸਕਦੀ ਹੈ। ਸ਼ਰੀਫ ਨੇ ਇਹ ਐਲਾਨ ਕੌਮੀ ਅਸੰਬਲੀ ਵਿਚ ਕੀਤਾ। ਉਨ੍ਹਾਂ ਨੇ ਸੰਸਦ ਨੂੰ ਦੱਸਿਆ ਕਿ ਮੁਸ਼ੱਰਫ ਦਾ ਗੁਨਾਹ ਘੋਰ ਦੇਸ਼ ਧਰੋਹੀ ਦੇ ਦਾਇਰੇ ਵਿਚ ਆਉਂਦਾ ਹੈ। ਸ਼ਰੀਫ ਨੇ ਦੱਸਿਆ ਕਿ 69 ਸਾਲਾ ਮੁਸ਼ੱਰਫ ਇਸ ਵੇਲੇ ਆਪਣੇ ਘਰ ਵਿਚ ਹੀ ਬੰਦ ਹੈ ਤੇ ਉਸ ਨੂੰ ਸੁਪਰੀਮ ਕੋਰਟ ਵਿਚ ਆਪਣੇ ਕੀਤੇ ਦਾ ਜਵਾਬ ਦੇਣਾ ਪਵੇਗਾ। ਸ਼ਰੀਫ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮੁਸ਼ੱਰਫ ਦੇ ਮੁਕੱਦਮੇ ਸਬੰਧੀ ਵਿਚਾਰ ਵਟਾਂਦਰੇ ਦੀ ਪ੍ਰਕ੍ਰਿਆ ਰਾਹੀਂ ਰਾਜਸੀ ਪਾਰਟੀਆਂ ਨੂੰ ਭਰੋਸੇ ਵਿਚ ਲਵੇਗੀ।
ਪ੍ਰਧਾਨ ਮੰਤਰੀ ਵੱਲੋਂ ਸੰਸਦ ਵਿਚ ਐਲਾਨ ਕਰਨ ਦੇ ਛੇਤੀ ਬਾਅਦ ਅਟਾਰਨੀ ਜਨਰਲ ਨੇ ਸੁਪਰੀਮ ਕੋਰਟ ਦੇ ਉਸ ਬੈਂਚ ਨੂੰ ਸਰਕਾਰ ਦੀ ਸਥਿੱਤੀ ਤੋਂ ਜਾਣੂ ਕਰਵਾਇਆ ਜੋ ਬੈਂਚ ਮੁਸ਼ੱਰਫ ਵਿਰੁੱਧ ਦੇਸ਼ ਧਰੋਹੀ ਦਾ ਮੁਕੱਦਮਾ ਚਲਾਉਣ ਬਾਰੇ ਦਾਇਰ ਇਕ ਪਟੀਸ਼ਨ ਉਪਰ ਸੁਣਵਾਈ ਕਰ ਰਿਹਾ ਹੈ। ਅਟਾਰਨੀ ਜਨਰਲ ਨੇ ਬੈਂਚ ਨੂੰ ਦੱਸਿਆ ਕਿ ਮੁਸ਼ੱਰਫ ਵਿਰੁੱਧ ਮੁਕੱਦਮਾ ਚਲਾਉਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ ਤੇ ਸਰਕਾਰ ਨੂੰ ਭਵਿੱਖ ਦੀ ਕਾਰਵਾਈ ਬਾਰੇ ਫੈਸਲਾ ਲੈਣ ਲਈ 30 ਦਿਨ ਚਾਹੀਦੇ ਹਨ। ਬੈਂਚ ਨੇ ਅਟਾਰਨੀ ਜਨਰਲ ਨੂੰ ਕੇਵਲ 3 ਦਿਨਾਂ ਦਾ ਸਮਾਂ ਦਿੰਦਿਆਂ ਕਿਹਾ ਕਿ ਉਹ ਵੀਰਵਾਰ ਤੱਕ ਸਰਕਾਰ ਦਾ ਜਵਾਬ ਦਾਇਰ ਕਰੇ।

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026

Posted on July 14th, 2026

Posted on July 13th, 2026

Posted on July 10th, 2026

Posted on July 9th, 2026