Posted on June 26th, 2020

ਪਟਿਆਲਾ- ਇੱਕ ਗੀਤ ਦੀ ਸ਼ੂਟਿੰਗ
ਸਮੇਂ ਏ ਕੇ 47 ਚਲਾਉਣ ਦੇ ਕੇਸ ਵਿੱਚ ਨਾਮਜ਼ਦ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ
ਆਪਣੇ ਆਪ ਨੂੰ ਫਸਦਾ ਵੇਖ ਇਸ ਵਾਰੀ ਆਈ ਜੀ ਪਟਿਆਲਾ ਦੇ ਦਰਬਾਰ ਪੁੱਜ ਗਿਆ ਹੈ। ਓਥੇ ਉਸ ਨੇ ਡੇਢ
ਮਹੀਨੇ ਚੱਲੀ ਜਾਂਚ ਦੋਬਾਰਾ ਕਰਵਾਉਣ ਦੀ ਮੰਗ ਕੀਤੀ ਹੈ, ਜਿਸ ਉੱਤੇ
ਆਈ ਜੀ ਨੇ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਬਣਾ ਦਿੱਤੀ ਹੈ।
ਵਰਨਣ ਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਖਿਲਾਫ ਪਹਿਲਾਂ ਕਰਫਿਊ ਦੀ ਉਲੰਘਣਾ ਦਾ
ਕੇਸ ਬਣਿਆ ਸੀ, ਜਿਸ ਤੋਂ ਬਾਅਦ ਉਸ ਨੂੰ ਆਰਮਜ਼ ਐਕਟ ਹੇਠ ਨਾਮਜ਼ਦ ਕੀਤਾ ਗਿਆ ਸੀ। ਇਨ੍ਹਾਂ ਕੇਸਾਂ ਦੀ
ਜਾਂਚ ਦੌਰਾਨ ਮੂਸੇਵਾਲਾ ਖਿਲਾਫ 120 ਬੀ ਦੀ ਧਾਰਾ ਦਾ ਵਾਧਾ ਕੀਤਾ ਗਿਆ ਤਾਂ ਉਹ ਆਈ ਜੀ ਪਟਿਆਲਾ ਜਤਿੰਦਰ ਸਿੰਘ ਔਲਖ ਕੋਲ
ਪੁੱਜ ਗਿਆ ਅਤੇ ਜਾਂਚ ਅਧਿਕਾਰੀ 'ਤੇ ਸਹੀ ਕਾਰਵਾਈ ਨਾ ਕਰਨ ਦੇ ਦੋਸ਼ ਲਾ ਦਿੱਤੇ, ਜਿਸ
ਪਿੱਛੋਂ ਆਈ ਜੀ ਨੇ ਸੰਗਰੂਰ ਤੇ ਬਰਨਾਲਾ ਦੋਵਾਂ ਕੇਸਾਂ ਵਿੱਚ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ ਹੈ,
ਜਿਹੜੀ ਸਿੱਧੂ ਮੂਸੇਵਾਲਾ ਖਿਲਾਫ ਜਾਂਚ ਕਰੇਗੀ ਤੇ ਪੁਰਾਣੇ ਅਧਿਕਾਰੀਆਂ ਨੂੰ ਇਸ ਦੀ
ਜਾਂਚ ਤੋਂ ਹਟਾ ਦਿੱਤਾ ਗਿਆ ਹੈ। ਉਂਜ ਬੀਤੇ ਡੇਢ ਮਹੀਨੇ ਦੌਰਾਨ ਸਿੱਧੂ ਮੂਸੇਵਾਲਾ ਖਿਲਾਫ ਦੋਸ਼ਾਂ
ਵਿੱਚ ਲੱਗੀਆਂ ਧਾਰਾਵਾਂ ਤੋਂ ਵੱਧ ਪੁਲਸ ਦੀਆਂ ਮਿਹਰਬਾਨੀਆਂ ਦਿੱਸੀਆਂ ਹਨ। ਕਈ ਮਹੀਨੇ ਤੋਂ ਵੀਡੀਓ
ਵਾਇਰਲ ਹੋਣ ਦੇ ਬਾਵਜੂਦ ਪਹਿਲਾਂ ਸਿਰਫ ਕਰਫਿਊ ਉਲੰਘਣਾ ਦਾ ਕੇਸ ਦਰਜ ਕੀਤਾ ਗਿਆ ਤੇ ਫਿਰ ਹਾਈ
ਕੋਰਟ ਦੇ ਵਕੀਲ ਵੱਲੋਂ ਅਰਜ਼ੀ ਦਾਇਰ ਕਰਨ ਤੋਂ ਬਾਅਦ ਅਸਲਾ ਐਕਟ ਦਾ ਕੇਸ ਦਰਜ ਕੀਤਾ ਗਿਆ,
ਪਰ ਗ੍ਰਿਫਤਾਰੀ ਨਹੀਂ ਕੀਤੀ ਗਈ। ਜਾਂਚ ਮਸੂੇਵਾਲਾ ਦੇ ਖਿਲਾਫ ਹੋਈ ਤਾਂ ਇੱਕ ਮਹੀਨੇ
ਬਾਅਦ ਬਰਨਾਲਾ ਪੁਲਸ ਤੋਂ ਜਾਂਚ ਵਾਪਸ ਲੈ ਕੇ ਜ਼ਿੰਮੇਵਾਰੀ ਐਸ ਐਸ ਪੀ ਸੰਗਰੂਰ ਨੂੰ ਸੌਂਪ ਦਿੱਤੀ
ਗਈ ਅਤੇ ਕੇਸ ਦਰਜ ਹੋਣ ਤੋਂ ਬਾਅਦ ਕਰੀਬ ਡੇਢ ਮਹੀਨੇ ਬਾਅਦ ਪੁਲਸ ਨੇ ਹਥਿਆਰਾਂ ਨੂੰ ਕਬਜ਼ੇ ਵਿੱਚ
ਲੈ ਕੇ ਪੜਤਾਲ ਸ਼ੁਰੂ ਨਹੀਂ ਕੀਤੀ। ਹਾਈ ਕੋਰਟ ਦੇ ਵਕੀਲ ਰਵੀ ਜੋਸ਼ੀ ਵੱਲੋਂ ਮੂਸੇਵਾਲਾ ਖਿਲਾਫ ਹਾਈ
ਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਬਰਨਾਲਾ ਪੁਲਸ ਨੇ ਅਸਲਾ ਐਕਟ ਦੀ ਧਾਰਾ ਵਿੱਚ ਵਾਧਾ
ਕੀਤਾ ਸੀ। ਵਕੀਲ ਜੋਸ਼ੀ ਨੇ ਕਿਹਾ ਕਿ ਬਰਨਾਲਾ ਕੋਰਟ ਵਿੱਚ ਮੰਗਲਵਾਰ ਨੂੰ ਇਸ ਕੇਸ ਵਿੱਚ ਨਾਮਜ਼ਦ
ਇੰਦਰਵੀਰ ਤੇ ਕਰਮ ਸੁਖਬੀਰ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਲੱਗੀ ਹੋਈ ਸੀ, ਅੱਗੋਂ ਇਹ
ਸੁਣਵਾਈ 25 ਜੂਨ ਨੂੰ ਹੋਵੇਗੀ।
ਆਈ ਜੀ ਜਤਿੰਦਰ ਸਿੰਘ ਔਲਖ ਦਾ ਕਹਿਣਾ ਹੈ ਕਿ ਮੂਸੇਵਾਲਾ ਨੇ ਸ਼ਿਕਾਇਤ ਦਿੱਤੀ ਸੀ,
ਜਿਸ ਤੋਂ ਬਾਅਦ ਸਿੱਟ ਕਾਇਮ ਕੀਤੀ ਗਈ ਹੈ, ਜਿਹੜੀ
ਅਗਲੀ ਪੜਤਾਲ ਕਰੇਗੀ, ਉਸ ਦੀ ਰਿਪੋਰਟ ਵਿੱਚ ਸਭ ਕੁਝ ਸਾਫ ਹੋ ਜਾਵੇਗਾ।

Posted on October 23rd, 2026

Posted on October 22nd, 2026

Posted on October 21st, 2026

Posted on October 20th, 2026

Posted on October 19th, 2026

Posted on October 16th, 2026

Posted on October 15th, 2026

Posted on October 14th, 2026

Posted on October 13th, 2026

Posted on October 9th, 2026

Posted on October 8th, 2026

Posted on October 7th, 2026