Posted on June 30th, 2020

ਵਾਸ਼ਿੰਗਟਨ ਡੀ. ਸੀ. (ਚੜ੍ਹਦੀ ਕਲਾ ਬਿਊਰੋ)- 3 ਨਵੰਬਰ ਨੂੰ ਹੋਣ ਜਾ ਰਹੀਆਂ ਅਮਰੀਕਨ ਰਾਸ਼ਟਰਪਤੀ ਦੀਆਂ ਚੋਣਾਂ 'ਚ ਡੈਮੋਕਰੈਟਕ ਉਮੀਦਵਾਰ ਜੋਅ ਬਾਈਡਨ ਸਰਵੇਖਣਾਂ 'ਚ ਆਪਣੇ ਵਿਰੋਧੀ ਅਤੇ ਰਿਪਬਲੀਕਨ ਉਮੀਦਵਾਰ ਡੋਨਲਡ ਟਰੰਪ ਤੋਂ ਕਾਫੀ ਅੱਗੇ ਚੱਲ ਰਹੇ ਹਨ, ਜਿਸ ਕਾਰਨ ਟਰੰਪ ਦੀ ਪਾਰਟੀ ਵਿਚਲੇ ਕੁਝ ਲੋਕ ਅਤੇ ਉਸਦਾ ਸਮਰਥਕ ਮੀਡੀਆ ਇਹ ਆਵਾਜ਼ਾਂ ਕੱਢਣ ਲੱਗਾ ਹੈ ਕਿ ਜੇਕਰ ਹਾਲਾਤ ਨਾ ਸੁਧਰੇ ਤਾਂ ਟਰੰਪ 2020 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਲਾਂਭੇ ਹੋ ਸਕਦੇ ਹਨ।
ਤਾਜ਼ਾ ਸਰਵੇਖਣਾਂ ਮੁਤਾਬਕ ਟਰੰਪ ਉਨ੍ਹਾਂ ਲਗਭਗ ਰਾਜਾਂ ਵਿਚ ਸਾਬਕਾ ਉਪ ਰਾਸ਼ਟਰਪਤੀ ਜੋਅ ਬਾਈਡਨ ਤੋਂ ਪੱਛੜ ਰਹੇ ਹਨ, ਜਿੱਥੇ ਕਿ ਪਿਛਲੀ ਵਾਰ ਉਨ੍ਹਾਂ ਨੂੰ ਕਾਫੀ ਹਮਾਇਤ ਹਾਸਲ ਸੀ।
ਟਰੰਪ ਹਮਾਇਤੀ 'ਫੌਕਸ ਨਿਊਜ਼' ਮੁਤਾਬਕ ਕਿ ਟਰੰਪ ਨੂੰ ਜੇ ਇਹ ਵਿਸ਼ਵਾਸ਼ ਹੋ ਗਿਆ ਕਿ ਉਹ ਜਿੱਤ ਨਹੀਂ ਸਕਦੇ ਤਾਂ ਉਹ ਰਾਸ਼ਟਰਪਤੀ ਚੋਣ ਨਾ ਲੜਨ ਦਾ ਫੈਸਲਾ ਲੈ ਸਕਦੇ ਹਨ। 'ਫੌਕ ਨਿਊਜ਼' ਦੇ ਪੱਤਰਕਾਰ ਚਾਰਲਸ ਗਸਪਰੀਨੋ ਮੁਤਾਬਕ ਉਨ੍ਹਾਂ ਦਾ ਵਾਈਟ ਹਾਊਸ ਵਿਚਲੇ ਕੁਝ ਲੋਕਾਂ ਨਾਲ ਸੰਪਰਕ ਹੈ, ਜੋ ਅਜਿਹਾ ਸੋਚਦੇ ਹਨ। ਅਜਿਹੇ ਮਾਹਰ ਟਰੰਪ ਦੀ ਜਿੱਤ ਦੀਆਂ ਸੰਭਾਵਨਾਵਾਂ ਸਬੰਧੀ ਖਾਸੇ ਚਿੰਤਤ ਹਨ ਗਸਪਰੀਨੋ ਦੇ ਟਵੀਟਾਂ ਮੁਤਾਬਕ ਰਿਪਬਲੀਕਨ ਪਾਰਟੀ ਵਿਚਲੇ ਪ੍ਰਮੁੱਖ ਰਾਜਸੀ ਮਾਹਰ ਦੁਬਿਧਾ ਵਿਚ ਹਨ। ਉਹ ਟਰੰਪ ਦੇ ਦੂਸਰੀ ਵਾਰ ਚੋਣ ਜਿੱਤਣ ਨੂੰ ਬੇਹੱਦ ਔਖਾ ਕਾਰਜ ਮੰਨ ਰਹੇ ਹਨ।
ਕਰੋਨਾ ਵਾਇਰਸ ਦਾ ਟਾਕਰਾ ਕਰਨ 'ਚ ਨਾਕਾਮੀ, ਰੂਸ ਨਾਲ ਨੇੜਤਾ, ਸੰਸਾਰਕ ਮੰਚ ਤੋਂ ਅਮਰੀਕਾ ਨੂੰ ਨਿਖੇੜਨਾ, ਅਮਰੀਕਾ 'ਚ ਨਸਲਵਾਦ ਦਾ ਉੱਭਰਨਾ ਅਤੇ ਅਫ਼ਰੀਕਨ-ਅਮਰੀਕਨ ਲੋਕਾਂ ਦੇ ਰੋਸ ਪ੍ਰਦਰਸ਼ਨ ਵੱਡੇ ਕਾਰਨ ਹਨ, ਜਿਨ੍ਹਾਂ ਕਾਰਨ ਬਹੁਤ ਸਾਰੇ ਅਮਰੀਕਨ ਸੋਚਣ ਲੱਗੇ ਹਨ ਕਿ ਟਰੰਪ ਅਮਰੀਕਾ ਲਈ ਸਹੀ ਰਾਸ਼ਟਰਪਤੀ ਨਹੀਂ ਹੈ।
ਹੋਰ ਤਾਂ ਹੋਰ ਟਰੰਪ ਨੂੰ
ਬਜ਼ੁਰਗ ਗੋਰੇ ਵੋਟਰਾਂ ਦੀ
ਹਮਾਇਤ ਵੀ ਘਟੀ ਹੈ, ਜੋ
ਕਿ ਰਿਪਬਲੀਕਨ ਪਾਰਟੀ ਦੇ ਕੱਟੜ ਸਮਰਥਕ
ਮੰਨੇ ਜਾਂਦੇ ਹਨ।
ਦੂਜੇ ਪਾਸੇ ਰਿਪਬਲੀਕਨ ਸਮਰਥਕ ਇਸ ਨੂੰ ਗਲਤ ਅੰਦਾਜ਼ਾ ਦੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਟਰੰਪ ਚੋਣ ਵੀ ਲੜੇਗਾ ਅਤੇ ਜਿੱਤੇਗਾ ਵੀ। ਪਹਿਲਾਂ ਨਾਲੋਂ ਵੀ ਵੱਧ ਲੋਕ ਉਸ ਵਿੱਚ ਵਿਸ਼ਵਾਸ ਕਰਦੇ ਹਨ ਕਿਉਂਕਿ ਉਸਨੇ ਅਮਰੀਕਨ ਆਰਥਿਕਤਾ ਪੈਰਾਂ ਸਿਰ ਕੀਤੀ ਅਤੇ ਬਾਹਰਲੇ ਮੁਲਕਾਂ ਨੂੰ ਗਿਆ ਵਪਾਰ ਤੇ ਕਾਰੋਬਾਰ ਵਾਪਸ ਅਮਰੀਕਾ 'ਚ ਲਿਆਂਦਾ ਹੈ।

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026