Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸ਼ਾਤਰਤਾ ਨਾਲ ਹੋ ਰਹੇ ਸੂਖਮ ਵਾਰ

Posted on June 30th, 2020

ਤੁਸੀਂ ਸਫਲ ਨਾ ਹੋ ਜਾਓਂ !

ਤੁਸੀਂ ਆਪਣਾ ਨਿਸ਼ਾਨਾ ਨਾ ਸਰ ਕਰ ਲਵੋਂ !

ਤੁਸੀਂ ਕਿਤੇ ਗੁਲਾਮ ਮਾਨਸਿਕਤਾ 'ਚੋਂ ਨਾ ਨਿਕਲ ਜਾਓਂ !

ਇਸ ਲਈ ਸ਼ਾਤਰਤਾ ਤੁਹਾਡੇ 'ਤੇ ਏਨੇ ਸੂਖਮ ਵਾਰ ਕਰਦੀ ਹੈ ਕਿ ਤੁਹਾਨੂੰ ਸਮਝ ਹੀ ਨੀ ਲੱਗਦੀ.....ਤੇ ਤੁਸੀਂ ਆਪਣੀ ਦੁਰਗਤ ਨੂੰ ਆਪਣੀ ਹੋਣੀ ਸਮਝ ਲੈਂਦੇ ਹੋ ਕਿ ਸਾਡੇ ਕਰਮਾਂ 'ਚ ਤਾਂ ਇਹੀ ਕੁਝ ਲਿਖਿਆ, ਅਸੀਂ ਤਾਂ ਬੱਸ ਆਹੀ ਕੁਝ ਕਰਨਾ। ਸਾਡਾ ਹੀ ਕਸੂਰ ਹੈ ਸਾਰਾ।

''ਅਖੌਤੀ ਦਲਿਤਾਂ'' ਨੂੰ ''ਅਖੌਤੀ ਸਵਰਨਾਂ'' ਨੇ ਇਹ ਜਚਾ ਦਿੱਤਾ ਹੈ ਕਿ ਤੁਸੀਂ ''ਨੀਚ'' ਹੋ ਤੇ ਤੁਸੀਂ ''ਊਚ'' ਨਹੀਂ ਹੋ ਸਕਦੇ।

ਸਿੱਖਾਂ ਨੂੰ ਜਚਾ ਰਹੇ ਹਨ ਕਿ ਤੁਸੀਂ ਰਾਜ ਨਹੀਂ ਕਰ ਸਕਦੇ, ਤੁਸੀਂ ਤਾਂ ਬੱਸ ਆਪਸ 'ਚ ਲੜਨ ਜੋਗੇ ਹੋ।

ਤੇ ਦੋਵੇਂ ਧਿਰਾਂ ਦੀ ਬਹੁਗਿਣਤੀ ਸ਼ਾਤਰਾਂ ਦੀ ਇਹ ਖੁਦ ਬ ਖੁਦ ਗੱਲ ਮੰਨੀ ਜਾਂਦੀ, ਇਹ ਸੋਚੇ ਬਿਨਾ ਕਿ ਅਜਿਹਾ ਕਹਿਣ ਪਿੱਛੇ ਉਨ੍ਹਾਂ ਦੀ ਚਾਲ ਕੀ ਹੈ।

ਜਿਸ ਦਿਨ ਇਹ ਅਹਿਸਾਸ-ਏ-ਕਮਤਰੀ (ਘਟੀਆ ਹੋਣ ਦਾ ਅਹਿਸਾਸ) ਮਨ 'ਚੋਂ ਨਿਕਲ ਗਿਆ, ਸਭ ਨਿਸ਼ਾਨੇ ਸਰ ਹੋਣਗੇ।

- ਗੁਰਪ੍ਰੀਤ ਸਿੰਘ ਸਹੋਤਾ 



Archive

RECENT STORIES