Posted on July 2nd, 2020

ਨਿਊ ਯਾਰਕ (ਹੁਸਨ ਲੜੋਆ ਬੰਗਾ )- ਅਮਰੀਕਾ ਦੀ ਨਿਊ ਜਰਸੀ ਸਟੇਟ ਦੀ ਸੈਨੇਟ ਅਤੇ ਐਸੰਬਲੀ ਨੇ ਇੱਕ ਯੁਆਇੰਟ ਬਿਲ ਪਾਸ ਕੀਤਾ ਹੈ। ਇਹ ਬਿੱਲ ਵਿਸ਼ਵ ਭਰ ਦੇ ਸਿੱਖਾਂ ਲਈ ਇਕ ਨਿਵੇਕਲੀ ਖੁਸ਼ੀ ਲੈ ਕੇ ਆਇਆ ਹੈ।
ਇਸ ਬਿਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੈਨੇਟ ਅਤੇ ਐਸੰਬਲੀ ਵਲੋਂ ਧਾਰਮਿਕ, ਸਭਿਆਚਾਰਕ ਅਤੇ ਬਾਕੀ ਧਰਮਾਂ ਨਾਲ ਸਾਂਝ ਬਣਾਈ ਰੱਖਣ ਦਾ ਦਰਜਾ ਦਿੱਤਾ ਹੈ। ਇਸਦੇ ਨਾਲ ਹੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਜਾਗਤ ਜੋਤ ਗੁਰੂ ਦੇ ਤੌਰ 'ਤੇ ਪਰਵਾਨ ਕੀਤਾ ਹੈ। ਇਸ ਬਿਲ ਵਿੱਚ ਸਿੱਖ ਕੌਮ ਨੂੰ ਵੱਖਰਾ ਧਰਮ ਅਤੇ ਘੱਟ ਗਿਣਤੀ ਧਰਮ ਦੇ ਤੌਰ 'ਤੇ ਐਲਾਨਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਕਨਵੀਨਰ ਸਰਦਾਰ ਬੂਟਾ ਸਿੰਘ ਖੜੌਦ ਨੇ ਦੱਸਿਆ ਕਿ ਇਸ ਬਿਲ ਨੂੰ ਸੈਨੇਟ ਅਤੇ ਐਸੰਬਲੀ ਵਿੱਚ ਕਰਮਵਾਰ ਪਿਛਲੇ ਦਸੰਬਰ ਅਤੇ ਇਸ ਸਾਲ ਫਰਵਰੀ ਵਿੱਚ ਪੇਸ਼ ਕੀਤਾ ਗਿਆ ਸੀ ਪਰ ਇਸ ਸਾਲ 15 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਨੁਮਾਇਦਿਆਂ ਵਲੋਂ ਮਿਜਊਰਟੀ ਸੈਨਿਟ ਆਫਿਸ ਨਾਲ ਮੀਟਿੰਗ ਕਰਕੇ ਬਿਲ ਵਿੱਚ ਕੁਝ ਸੋਧਾਂ ਕਰਕੇ ਦਰੁਸਤ ਕੀਤਾ ਗਿਆ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਹਿਮਤੀ ਤੋਂ ਬਾਅਦ ਦੁਬਾਰਾ ਸੈਨੇਟ ਵਿੱਚ 22 ਜੂਨ ਨੂੰ ਪੇਸ਼ ਕੀਤਾ ਗਿਆ।
ਇਸ ਬਿੱਲ ਦੇ ਸਪੌਂਸਰ ਮਿਸਟਰ ਸਟੀਫਨ ਸਬੀਨੀ, ਜੋ ਕਿ ਨਿਊਜਰਸੀ ਸਟੇਟ ਦੀ ਸੈਨਿਟ ਦੇ ਪ੍ਰਧਾਨ ਹਨ ਅਤੇ ਕੋ ਸਪਾਂਸਰ ਪੈਟਰਿਕ ਡੀਗਨੈਨ ਹਨ। ਮਿਸਟਰ ਪੈਟਰਿਕ ਡੀਗਨੈਨ ਦੀਆਂ ਕੋਸ਼ਿਸ਼ਾਂ ਸਦਕਾ ਇਹ ਪ੍ਰਸਤਾਵ ਸੈਨੇਟ ਵਿੱਚ ਸੋਮਵਾਰ 29 ਜੂਨ ਨੂੰ 37-0 ਦੀ ਬਹੁਗਿਣਤੀ ਨਾਲ ਪਾਸ ਕਰ ਦਿੱਤਾ ਗਿਆ।
ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਕਨਵੀਨਰ ਸਰਦਾਰ ਬੂਟਾ ਸਿੰਘ ਖੜੌਦ ਨੇ ਕਿਹਾ ਕਿ ਅਸੀਂ ਨਿਊਜਰਸੀ ਸੈਨੇਟ ਤੇ ਐਸੰਬਲੀ ਦੇ ਤਹਿ ਦਿਲੋਂ ਧੰਨਵਾਦੀ ਹਾਂ। ਅਮਰੀਕਾ ਦੀ ਨਿਊਜਰਸੀ ਇਕ ਇਹੋ ਜਿਹੀ ਸਟੇਟ ਹੈ ਜਿਥੇ ਸਿੱਖਾਂ ਦਾ ਭਾਰੀ ਬੋਲਬਾਲਾ ਹੈ। ਇਸ ਸਟੇਟ ਦੇ ਅਟੌਰਨੀ ਜਨਰਲ ਵੀ ਸ. ਗੁਰਵੀਰ ਸਿੰਘ ਗਰੇਵਾਲ ਸਿੱਖ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵਲੋਂ ਨਿਊਜਰਸੀ ਦੇ ਸਾਰੇ ਨਾਨਕ ਨਾਮ ਲੇਵਾ ਸਿੱਖਾਂ ਅਤੇ ਸਮੂਹ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੀ ਸਖਤ ਮਿਹਨਤ ਦਾ ਪ੍ਰਭਾਵ ਨਿਊਜਰਸੀ ਦੀ ਰਾਜਨੀਤਕ ਲੀਡਰਸ਼ਿੱਪ ਵਿੱਚ ਹੈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026