Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਨੁਪਮ ਖੇਰ ਨੇ ਮਾਫੀ ਮੰਗੀ: ਮਾਮਲਾ ਅਕਾਲ ਤਖਤ 'ਤੇ ਪੁੱਜਾ

Posted on July 2nd, 2020


ਦਸਮ ਪਾਤਸ਼ਾਹ ਨਾਲ ਜੁੜੇ ਦੋਹਰੇ "ਸਵਾ ਲਾਖ ਸੇ ਏਕ ਲੜਾਊਂ" ਨੂੰ ਤੋੜ ਮਰੋੜ ਕੇ ਟਵਿਟਰ 'ਤੇ ਵਰਤਣ ਵਾਲੇ ਫਿਲਮੀ ਅਦਾਕਾਰ ਤੋਂ ਸੰਘੀ ਬਣੇ ਅਨੁਪਮ ਖੇਰ ਨੇ ਜਨਤਕ ਕੁੱਤੇਖਾਣੀ ਤੋਂ ਬਾਅਦ ਮਾਫੀ ਮੰਗ ਲਈ ਹੈ। ਅਜਿਹਾ ਉਸਨੇ ਇੱਕ ਵੱਖਰਾ ਟਵੀਟ ਕਰਕੇ ਕੀਤਾ ਹੈ। ਗਲਤੀ ਅਤੇ ਮਾਫੀ ਵਾਲੇ ਦੋਵੇਂ ਕੁਮੈਂਟ ਨਾਲ ਦਿੱਤੇ ਗਏ ਹਨ।

ਦੂਜੇ ਪਾਸੇ ਕਾਂਗਰਸ ਵਲੋਂ ਇਹ ਮਸਲਾ ਗਰਮਾਇਆ ਜਾ ਰਿਹਾ ਹੈ। ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਨੂੰ ਸਿੱਖਾਂ ਦਾ ਮਜ਼ਾਕ ਉਡਾਉਣ ਵਾਲੀ ਘਟੀਆ ਹਰਕਤ ਦੱਸਦਿਆਂ ਅਕਾਲੀ ਆਗੂਆਂ 'ਤੇ ਤੋੜਾ ਝਾੜਿਆ ਹੈ ਕਿ ਉਹ ਸੰਘੀਆਂ ਨਾਲ ਯਾਰੀ ਹੋਣ ਕਾਰਨ ਇਸ ਮੁੱਦੇ 'ਤੇ ਬਿਲਕੁਲ ਚੁੱਪ ਹਨ।

ਦੂਜੇ ਪਾਸੇ ਕਾਂਗਰਸੀ ਐਮ. ਪੀ. ਰਵਨੀਤ ਬਿੱਟੂ ਨੂੰ ਗਾਇਕਾਂ 'ਤੇ ਪਰਚੇ ਕਰਵਾਉਣ ਤੋਂ ਕੋਰੀ ਨਾਂਹ ਕਰਨ ਵਾਲੇ ਯੂਥ ਕਾਂਗਰਸੀ ਆਗੂ ਬਰਿੰਦਰ ਸਿੰਘ ਢਿੱਲੋਂ ਨੇ ਇਹ ਮਾਮਲਾ ਜਥੇਦਾਰ ਅਕਾਲ ਤਖਤ ਦੇ ਧਿਆਨ 'ਚ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰਾਂ ਨੂੰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਕਾਰਵਾਈ ਕਰਨੀ ਚਾਹੀਦੀ ਹੈ।

- ਚੜ੍ਹਦੀ ਕਲਾ ਬਿਊਰੋ



Archive

RECENT STORIES