Posted on July 3rd, 2020

ਲਾਹੌਰ- ਗੁਰਦਵਾਰਾ ਨਨਕਾਣਾ ਸਾਹਿਬ ਤੋਂ ਸੱਚੇ ਸੌਦੇ ਜਾਂਦਿਆਂ ਪਿਸ਼ਾਵਰ ਦੇ ਸਿੱਖਾਂ ਦੀ ਇੱਕ ਬੱਸ ਅਤੇ ਇੱਕ ਰੇਲ ਗੱਡੀ ਵਿਚਕਾਰ ਸ਼ੇਖੂਪੁਰਾ ਜ਼ਿਲ੍ਹੇ ਵਿੱਚ ਟੱਕਰ ਹੋ ਗਈ, ਜਿਸ ਕਾਰਨ ਘੱਟੋ ਘੱਟ 19 ਸਿੱਖ ਸ਼ਰਧਾਲੂਆਂ ਸਣੇ 29 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। ਨਨਕਾਣਾ ਸਾਹਿਬ ਤੋਂ ਲਾਹੌਰ ਜਾ ਰਹੀ ਸ਼ਾਹ ਹੁਸੈਨ ਐਕਸਪ੍ਰੈਸ ਸਿੱਖ ਸ਼ਰਧਾਲੂਆਂ ਦੀ ਬੱਸ ਨਾਲ ਉਦੋਂ ਟਕਰਾਅ ਗਈ, ਜਦੋਂ ਬੱਸ ਰੇਲ ਪਟੜੀ ਵਿੱਚ ਫਸ ਗਈ।
ਪਾਕਿਸਤਾਨੀ ਸਿੱਖ ਭਾਈਚਾਰਾ ਇੱਕ ਬਹੁਤ ਛੋਟੀ ਗਿਣਤੀ ਵਿੱਚ ਹੋਣ ਕਾਰਨ ਸਭ ਆਪਸ ਵਿੱਚ ਨੇੜ੍ਹਤਾ ਨਾਲ ਜੁੜ੍ਹੇ ਹੋਏ ਹਨ। ਪਿਸ਼ਾਵਰ ਦਾ ਹਰ ਸਿੱਖ ਨਨਕਾਣਾ ਸਾਹਿਬ ਦੇ ਕਿਸੇ ਨਾ ਕਿਸੇ ਸਿੱਖ ਪਰਿਵਾਰ ਦਾ ਹਿੱਸਾ ਵੀ ਹੈ ਤੇ ਇੰਝ ਹੀ ਨਨਕਾਣਾ ਸਾਹਿਬ ਦੇ ਹਰ ਸਿੱਖ ਦਾ ਰਿਸ਼ਤਾ ਪਿਸ਼ਾਵਰ ਦੇ ਕਿਸੇ ਨਾ ਕਿਸੇ ਸਿੱਖ ਪਰਿਵਾਰ ਨਾਲ ਵੀ ਹੈ।
ਪਾਕਿਸਤਾਨ ਰੇਲਵੇ ਦੇ ਬੁਲਾਰੇ ਨੇ ਦੱਸਿਆ ਕਿ ਇਹ ਟੱਕਰ ਫਾਰੂਕਾਬਾਦ ਅਤੇ ਬਹਾਲੀਵਾਲਾ ਦੇ ਵਿਚਕਾਰ ਸਥਿਤ ਰੇਲਵੇ ਕਰਾਸਿੰਗ 'ਤੇ ਹੋਈ। ਹਸਪਤਾਲ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਘੱਟੋ ਘੱਟ 60 ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਹਾਲਤ ਗੰਭੀਰ ਬਣੀ ਹੈ।
ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਘਟਨਾ ’ਤੇ ਦੁੱਖ ਜ਼ਾਹਰ ਕੀਤਾ ਅਤੇ ਪੀੜਤਾਂ ਨੂੰ ਢੁਕਵੀਆਂ ਡਾਕਟਰੀ ਸਹੂਲਤਾਂ ਦਾ ਆਦੇਸ਼ ਦਿੱਤਾ।

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026