Posted on July 3rd, 2020

ਅੰਮ੍ਰਿਤਸਰ (ਚੜ੍ਹਦੀ ਕਲਾ ਬਿਉਰੋ)- ਪੰਜਾਬ ਦੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੀ ਮਦਦ ਨਾਲ ਚੱਲਦੇ ਸਹਿਕਾਰੀ ਅਦਾਰੇ ਮਿਲਕਫੈੱਡ ਦੀ ਬਜਾਇ ਸ਼੍ਰੋਮਣੀ ਕਮੇਟੀ ਨੇ ਮਹਾਰਾਸ਼ਟਰ ਦੀ ਸੋਨਾਈ ਡੇਅਰੀ ਨੂੰ ਦੇਸੀ ਘਿਓ ਅਤੇ ਦੁੱਧ ਤੋਂ ਬਣਦੀਆਂ ਹੋਰ ਵਸਤਾਂ ਦੀ ਖਰੀਦ ਲਈ ਚੁਣ ਲਿਆ ਹੈ। ਸ਼੍ਰੋਮਣੀ ਕਮੇਟੀ ਨੇ ਪੰਜਾਬ ਦੀ ਥਾਂ ਮਹਾਰਾਸ਼ਟਰ ਦੀ ਇਸ ਕੰਪਨੀ ਦੀ ਚੋਣ ਕੀਤੀ ਹੈ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਗੁਰਧਾਮਾਂ ਵਿਖੇ ਕੜਾਹ ਪ੍ਰਸਾਦ ਅਤੇ ਲੰਗਰ ਘਰ ਵਾਸਤੇ ਦੇਸੀ ਘਿਓ ਤੇ ਦੁੱਧ ਤੋਂ ਬਣਦੀਆਂ ਹੋਰ ਵਸਤਾਂ ਲੰਮੇ ਸਮੇਂ ਤੋਂ ਪੰਜਾਬ ਦੀ ਸਹਿਕਾਰੀ ਸੰਸਥਾ ਮਿਲਕਫੈੱਡ ਤੋਂ ਹੀ ਖਰੀਦੀਆਂ ਜਾ ਰਹੀਆਂ ਸਨ। ਪਰ ਹੁਣ ਸ਼੍ਰੋਮਣੀ ਕਮੇਟੀ ਨੇ ਮਿਲਕਫੈੱਡ ਨਾਲੋਂ ਰੇਟ ਘੱਟ ਹੋਣ ਕਰ ਕੇ ਪੁਣੇ ਦੀ ਸੋਨਾਈ ਡੇਅਰੀ ਨੂੰ ਦੁੱਧ ਵਸਤਾਂ ਦੀ ਖਰੀਦ ਲਈ ਆਰਡਰ ਦਿੱਤਾ ਹੈ। ਪੁਣੇ ਦੀ ਕੰਪਨੀ ਵਲੋਂ ਦੇਸੀ ਘਿਓ ਦਾ ਮੁੱਲ 352 ਰੁਪਏ ਪ੍ਰਤੀ ਕਿੱਲੋ ਦੱਸਿਆ ਗਿਆ ਹੈ ਜਦੋਂਕਿ ਮਿਲਕਫੈੱਡ ਦੇ ਵੇਰਕਾ ਦੇਸੀ ਘਿਓ ਦਾ ਮੁੱਲ 446 ਰੁਪਏ ਪ੍ਰਤੀ ਕਿੱਲੋ ਹੈ।
ਜ਼ਾਹਰ ਹੈ ਕਿ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਨਾਲ ਮਿਲਕਫੈੱਡ ਦੀ ਆਮਦਨ ’ਤੇ ਕਰੋੜਾਂ ਰੁਪਇਆਂ ਦਾ ਅਸਰ ਪਵੇਗਾ ਅਤੇ ਇਸ ਨਾਲ ਅਗਾਂਹ ਜੁੜੇ ਕਿਸਾਨ ਅਤੇ ਪਸ਼ੂ ਪਾਲਕ ਵੀ ਪ੍ਰਭਾਵਿਤ ਹੋਣਗੇ। ਜਦਕਿ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੂੰ ਪੈਸੇ ਦੀ ਕਾਫੀ ਬੱਚਤ ਹੋਵੇਗੀ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026