Posted on July 4th, 2020

ਜਲੰਧਰ- ਪੰਜਾਬ ਨੂੰ ਤੀਜਾ ਬਦਲ ਦੇਣ ਵਾਲੇ ਹਾਲੇ ਆਪਣੀਆਂ ਆਦਤਾਂ ਬਦਲਣ ਲਈ ਤਿਆਰ ਨਹੀਂ। ਗੱਲਾਂ ਤਿਆਗ ਦੀਆਂ ਕਰਦੇ ਹਨ ਪਰ ਏਕਤਾ ਵਿਚਾਲੇ ਪਾਰਟੀ ਦਾ ਨਾਮ ਵੱਡਾ ਰੌਲ਼ਾ ਬਣ ਗਿਆ ਹੈ।
ਸੀਨੀਅਰ ਅਕਾਲੀ ਆਗੂ ਸ: ਸੁਖਦੇਵ ਸਿੰਘ ਢੀਂਡਸਾ, ਅਕਾਲੀ ਦਲ (ਟਕਸਾਲੀ) ਤੇ ਅਕਾਲੀ ਦਲ (1920) ਵਿਚਕਾਰ ਏਕੇ ਦੀ ਗੱਲ ਨਵੀਂ ਪਾਰਟੀ ਦੇ ਨਾਂਅ ਉੱਪਰ ਅੜਿੱਕੇ ਕਾਰਨ ਹਾਲ ਦੀ ਘੜੀ ਵਿਚਾਲੇ ਹੀ ਲਟਕ ਗਈ ਹੈ। ਪਿਛਲੇ ਦਿਨੀਂ ਤਿੰਨਾਂ ਗਰੁੱਪਾਂ ਵਿਚਕਾਰ ਏਕੇ ਦੀਆਂ ਗੱਲਾਂ ਸ਼ੁਰੂ ਹੋਈਆਂ ਸਨ ਤੇ ਇਹ ਗੱਲ ਵੀ ਆਖੀ ਜਾ ਰਹੀ ਸੀ ਕਿ ਤਿੰਨੇ ਗਰੁੱਪ ਏਕਤਾ ਲਈ ਆਮ ਰੂਪ 'ਚ ਸਹਿਮਤ ਹੋ ਗਏ ਹਨ ਪਰ ਜਦ ਆਮ ਸਹਿਮਤੀ ਨੂੰ ਏਕਤਾ ਦਾ ਰੂਪ ਦੇਣ ਦਾ ਸਮਾਂ ਆਇਆ ਤਾਂ ਅਕਾਲੀ ਦਲ (ਟਕਸਾਲੀ) ਦੇ ਆਗੂਆਂ ਨੇ ਇਹ ਸਖਤ ਸਟੈਂਡ ਲੈ ਲਿਆ ਕਿ ਉਹ ਸ: ਢੀਂਡਸਾ ਨੂੰ ਪਾਰਟੀ ਦਾ ਪ੍ਰਧਾਨ ਬਣਾਉਣ ਲਈ ਤਾਂ ਤਿਆਰ ਹਨ ਪਰ ਪਾਰਟੀ ਦਾ ਨਾਂਅ ਅਕਾਲੀ ਦਲ (ਟਕਸਾਲੀ) ਹੀ ਰਹਿਣਾ ਚਾਹੀਦਾ ਹੈ।
ਢੀਂਡਸਾ ਧੜਾ ਇਸ ਨਾਂਅ ਨੂੰ ਪ੍ਰਵਾਨ ਕਰਨ ਲਈ ਤਿਆਰ ਨਹੀਂ ਹੈ। ਢੀਂਡਸਾ ਧੜੇ ਨੇ ਨਵੀਂ ਪਾਰਟੀ ਦਾ ਐਲਾਨ ਕਰਨ ਲਈ 7 ਜੁਲਾਈ ਨੂੰ ਲੁਧਿਆਣਾ ਵਿਖੇ ਹਮਾਇਤੀਆਂ ਦੀ ਮੀਟਿੰਗ ਵੀ ਸੱਦ ਲਈ ਹੈ।
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ. ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ ਦੇ ਬੇਟੇ ਸ. ਪਰਮਿੰਦਰ ਸਿੰਘ ਢੀਂਡਸਾ ਨੂੰ ਸਿੱਧੀ ਅਪੀਲ ਕੀਤੀ ਹੈ ਕਿ ਉਹ ਇਧਰ-ਉਧਰ ਦੀਆਂ ਗੱਲਾਂ ਕਰਨ ਦੀ ਬਜਾਏ ਟਕਸਾਲੀ ਦਲ ਵਿਚ ਆ ਜਾਣ ਤਾਂ ਕਿ ਕਾਨੂੰਨ ਅਨੁਸਾਰ ਪੰਥ ਵਿਚ ਏਕਤਾ ਦਾ ਅਮਲ ਸ਼ੁਰੂ ਕੀਤਾ ਜਾ ਸਕੇ।
ਉਨ੍ਹਾਂ ਵਿਚਾਰ ਪ੍ਰਗਟ ਕੀਤਾ ਕਿ ਏਕਤਾ ਸਿਧਾਂਤ ਅਨੁਸਾਰ ਹੋਣੀ ਚਾਹੀਦੀ ਹੈ | ਸਾਡੀ ਪਾਰਟੀ ਪਹਿਲਾਂ ਹੀ ਕਾਇਮ ਹੈ ਇਸ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। ਇਹ ਕਾਨੂੰਨੀ ਤੇ ਇਖਲਾਕੀ ਫੈਸਲਾ ਤੁਸੀਂ ਕਰਨਾ ਹੈ ਕਿ ਰਾਜ ਸਭਾ ਦੀ ਮੈਂਬਰੀ ਤੇ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣਾ ਹੈ ਕਿ ਨਹੀਂ? ਕਾਇਦਾ ਕਾਨੂੰਨ ਕੀ ਕਹਿੰਦਾ ਹੈ? ਮੈਂ, ਮੇਰੇ ਸਾਥੀ ਤੇ ਮੇਰੀ ਪਾਰਟੀ ਪਹਿਲਾਂ ਵਾਂਗ ਪੰਥ ਦਾ ਝੰਡਾ ਚੁੱਕੀ ਫਿਰਦੇ ਹਾਂ, ਜਿਸ ਨੂੰ ਟਕਸਾਲੀਆਂ ਦਾ ਸਿਧਾਂਤ ਤੇ ਕਾਨੂੰਨ ਨਾਲ ਪਿਆਰ ਤੇ ਸਤਿਕਾਰ ਹੈ, ਉਹ ਸਾਰਾ ਕੁਝ ਛੱਡ ਕੇ ਪੰਥਕ ਝੰਡੇ ਥੱਲੇ ਆ ਜਾਏ |

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026