Posted on July 7th, 2020

ਨਿਊ ਯਾਰਕ- ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਨੂੰ ਲਿਖੇ ਇੱਕ ਪੱਤਰ ਵਿੱਚ 32 ਮੁਲਕਾਂ ਦੇ 239 ਵਿਗਿਆਨੀਆਂ ਨੇ ਕਿਹਾ ਹੈ ਕਿ ਇਸ ਗੱਲ ਦੇ ਸਬੂਤ ਹਨ ਕਿ ਕਰੋਨਾਵਾਇਰਸ ਹਵਾ ਰਾਹੀਂ ਫੈਲਦਾ ਹੈ ਅਤੇ ਹਵਾ ਵਿੱਚ ਉਡਦੇ ਇਸਦੇ ਛੋਟੇ-ਛੋਟੇ ਕਣ ਵੀ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਵਿਗਿਆਨੀਆਂ ਦਾ ਇਹ ਦਾਅਵਾ ਸੰਯੁਕਤ ਰਾਸ਼ਟਰ ਏਜੰਸੀ ਦੇ ਪਹਿਲਾਂ ਕੀਤੇ ਦਾਅਵਿਆਂ ਦਾ ਪੂਰੀ ਤਰ੍ਹਾਂ ਖੰਡਨ ਕਰਦਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਨੇ ਕਿਹਾ ਸੀ ਕਿ ਕੋਵਿਡ-19 ਮੁੱਖ ਤੌਰ ’ਤੇ ਵਾਇਰਸ ਨਾਲ ਪੀੜਤ ਵਿਅਕਤੀ ਵੱਲੋਂ ਖੰਘਣ ਤੇ ਛਿੱਕਣ ਨਾਲ ਫੈਲਦਾ ਹੈ।
‘ਦਾ ਨਿਊ ਯਾਰਕ ਟਾਈਮਜ਼’ ਦੀ ਇਕ ਰਿਪੋਰਟ ਮੁਤਾਬਕ ਜਿਵੇਂ-ਜਿਵੇਂ ਲੋਕਾਂ ਨੇ ਬਾਰ, ਰੈਸਤਰਾਂ, ਦਫ਼ਤਰਾਂ, ਬਾਜ਼ਾਰਾਂ ਤੇ ਕੈਸੀਨੋ ਮੁੜ ਜਾਣਾ ਆਰੰਭਿਆ ਹੈ, ਇਨਫੈਕਸ਼ਨ ਵਧ ਰਹੀ ਹੈ। ਇਹ ਰੁਝਾਨ ਦੱਸਦਾ ਹੈ ਕਿ ਵਾਇਰਸ ਬੰਦ ਥਾਵਾਂ ’ਚ ਟਿਕਿਆ ਰਹਿੰਦਾ ਹੈ ਤੇ ਨੇੜੇ ਆਉਣ ਵਾਲੇ ਨੂੰ ਜਕੜ ਲੈਂਦਾ ਹੈ।
239 ਵਿਗਿਆਨੀਆਂ ਨੇ ਸਿਹਤ ਸੰਗਠਨ ਨੂੰ ਆਪਣੀ ਪਹਿਲੀਆਂ ਸਿਫ਼ਾਰਿਸ਼ਾਂ ਵਿਚ ਸੋਧ ਕਰਨ ਦੀ ਬੇਨਤੀ ਕੀਤੀ ਹੈ। ਇਸ ਖੋਜ ਕਾਰਜ ਨਾਲ ਜੁੜੇ ਵਿਗਿਆਨੀ ਅਗਲੇ ਹਫ਼ਤੇ ਇਕ ਸਾਇੰਸ ਜਰਨਲ ਵਿਚ ਆਪਣੀਆਂ ਖੋਜਾਂ ਨੂੰ ਪ੍ਰਕਾਸ਼ਿਤ ਕਰਨ ਜਾ ਰਹੇ ਹਨ।
29 ਜੂਨ ਨੂੰ ਡਬਲਿਊਐਚਓ ਨੇ ਸੋਧੇ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਸੀ ਕਿ ਹਵਾ ਰਾਹੀਂ ਵਾਇਰਸ ਉਦੋਂ ਹੀ ਫ਼ੈਲਦਾ ਹੈ ਜਦ ਕਿਸੇ ਮੈਡੀਕਲ ਪ੍ਰੋਸੀਜ਼ਰ ਮਗਰੋਂ ‘ਏਅਰੋਸੋਲਜ਼ ਜਾਂ 5 ਮਾਈਕ੍ਰੋਨ ਤੋਂ ਛੋਟੇ ਡਰੌਪਲੈੱਟ (ਤਰਲ ਬੂੰਦਾਂ) ਬਣਦੇ ਹਨ।’
ਜ਼ਿਕਰਯੋਗ ਹੈ ਕਿ ਮਾਸਕ ਪਹਿਨਣ, ਵਿੱਥ ਬਰਕਰਾਰ ਰੱਖਣ ਤੇ ਹੱਥ ਧੌਣ ਜਿਹੇ ਸਾਰੇ ਦਿਸ਼ਾ-ਨਿਰਦੇਸ਼ ਖੰਘਣ-ਛਿੱਕਣ ਨਾਲ ਵੱਡੀਆਂ ਤਰਲ ਬੂੰਦਾਂ ਦੇ ਕਿਸੇ ਹੋਰ ਦੇ ਸਰੀਰ ’ਚ ਦਾਖ਼ਲ ਹੋਣ ਨਾਲ ਜੁੜੇ ਹੋਏ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੰਦ ਥਾਵਾਂ ’ਚ ਵੀ ਮਾਸਕ ਦੀ ਲੋੜ ਪੈ ਸਕਦੀ ਹੈ, ਚਾਹੇ ਵਿਅਕਤੀ ਵਿੱਥ ਰੱਖ ਕੇ ਬੈਠੇ ਹੋਣ।
ਦੂਜੇ ਪਾਸੇ ਡਬਲਿਊਐਚਓ ਦੇ ਮਾਹਿਰਾਂ ਨੂੰ ਵਿਗਿਆਨੀਆਂ ਦੇ ਦਾਅਵੇ ਬਹੁਤ ਠੋਸ ਨਹੀਂ ਜਾਪਦੇ।

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026