Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਮਰੀਕਾ 'ਚ ਜ਼ੋਰ-ਸ਼ੋਰ ਨਾਲ ਜਾਇਦਾਦ ਖਰੀਦ ਰਹੇ ਨੇ ਭਾਰਤੀ

Posted on June 26th, 2013

ਵਾਸ਼ਿੰਗਟਨ : ਅਮਰੀਕਾ 'ਚ ਜਾਇਦਾਦ ਖਰੀਦਣ 'ਚ ਆਮ ਤੌਰ 'ਤੇ ਵਿਦੇਸ਼ੀਆਂ ਦੀ ਰੁਚੀ ਘਟੀ ਹੈ ਪਰ ਜਿਨ੍ਹਾਂ ਪੰਜ ਦੇਸ਼ਾਂ ਦੇ ਲੋਕ ਹੁਣ ਵੀ ਇਥੇ ਜੰਮ ਕੇ ਜਾਇਦਾਦ ਖਰੀਦ ਕਰ ਰਹੇ ਹਾਂ, ਇਨ੍ਹਾਂ 'ਚ ਦੇਸ਼ਾਂ ਦੇ ਲੋਕ ਅਜੇ ਵੀ ਇਥੇ ਜੰਮ ਕੇ ਜਾਇਦਾਦ ਖਰੀਦ ਰਹੇ ਹਨ, ਇਨ੍ਹਾਂ 'ਚ ਭਾਰਤੀ ਵੀ ਸ਼ਾਮਲ ਹਨ। ਬੀਤੇ ਸਾਲ ਅਮਰੀਕਾ 'ਚ ਵਿਦੇਸ਼ੀਆਂ ਨੇ ਜੋ ਜਾਇਦਾਦ ਖਰੀਦੀ ਹੈ, ਉਸ ਵਿਚ ਭਾਰਤੀਆਂ ਦਾ ਯੋਗਦਾਨ ਪੰਜ ਫੀਸਦੀ ਹੈ। 

'2013 ਪ੍ਰੋਫਾਈਲ ਆਫ ਇੰਟਰਨੈਸ਼ਨਲ ਹੋਮ ਬਾਈਂਗ ਐਕਟੀਵਿਟੀ' ਰਿਪੋਰਟ ਮੁਤਾਬਕ ਇਸ ਸਾਲ ਮਾਰਚ ਤਕ ਦੇ 12 ਮਹੀਨਿਆਂ 'ਚ ਅਮਰੀਕਾ 'ਚ 68 ਦੇਸ਼ਾਂ ਦੇ ਲੋਕਾਂ ਨੇ ਵੱਡੇ ਪੈਮਾਨੇ 'ਤੇ ਜਾਇਦਾਦ ਖਰੀਦੀ ਹੈ। ਇਸ ਖਰੀਦ 'ਚ ਕੈਨੇਡਾ ਦੇ ਲੋਕਾਂ ਦਾ ਹਿੱਸਾ 23 ਫੀਸਦੀ ਰਿਹਾ। ਜਦਕਿ ਚੀਨ ਤੇ ਮੈਕਸੀਕੋ ਦੇ ਲੋਕਾਂ ਦਾ ਫੀਸਦੀ : 12 ਤੇ 8 ਫੀਸਦੀ ਰਿਹਾ। ਜਾਇਦਾਦ ਦੀ ਖਰੀਦ 'ਚ ਭਾਰਤ ਤੇ ਬਿ੍ਰਟੇਨ ਸਬੰਧੀ ਲੈਣ-ਦੇਣ 'ਚ ਇਨ੍ਹਾਂ ਪੰਜ ਦੇਸ਼ਾਂ ਦਾ ਯੋਗਦਾਨ ਕਰੀਬ 53 ਫੀਸਦੀ ਰਿਹਾ। ਇਸ ਮਾਮਲੇ 'ਚ ਕੈਨੇਡਾ ਤੇ ਚੀਨ ਨੇ ਸਭ ਤੋਂ ਤੇਜ਼ੀ ਨਾਲ ਤਰੱਕੀ ਕੀਤੀ ਹੈ। ਰਿਪੋਰਟ ਮੁਤਾਬਕ ਭਾਰਤੀਆਂ ਨੇ ਸਭ ਤੋਂ ਜ਼ਿਆਦਾ ਜਾਇਦਾਦ ਦੀ ਖਰੀਦ ਕੈਲੀਫੋਰਨੀਆ, ਨਿਊਜਰਸੀ, ਟੇਨੇਸੀ ਤੇ ਕਨੈਕਟੀਕਟ ਸੂਬਿਆਂ 'ਚ ਕੀਤੀ। 

'ਰੀਅਲਟਰ ਡਾਟ ਕਾਮ' ਮੁਤਾਬਕ ਭਾਰਤੀ ਖਰੀਦਦਾਰਾਂ ਦੀ ਲਾਸ ਏਂਜਲਸ, ਅੌਲਰਾਂਡੋ, ਸ਼ਿਕਾਗੋ, ਡਲਾਸ ਤੇ ਹਿਊਸਟਨ ਦੇ ਬਾਜ਼ਾਰ 'ਚ ਸਭ ਤੋਂ ਜ਼ਿਆਦਾ ਰੁਚੀ ਹੈ। ਸਰਵੇਖਣ ਮੁਤਾਬਕ ਅੰਕੜੇ ਭਾਰਤੀਆਂ ਨੇ ਉਪ ਨਗਰੀ ਖੇਤਰਾਂ 'ਚ ਜ਼ਿਆਦਾਤਰ ਜਾਇਦਾਦ ਖਰੀਦੀ ਹੈ। ਰਿਪੋਰਟ 'ਚ ਕਿਹਾ ਗਿਆ ਕਿ ਇਸ ਸਾਲ ਮਾਰਚ 'ਚ ਖਤਮ ਹੋਏ ਵਿੱਤੀ ਸਾਲ 'ਚ ਕੁੱਲ ਅੰਤਰਰਾਸ਼ਟਰੀ ਵਿਕਰੀ 68.2 ਅਰਬ ਡਾਲਰ (ਕਰੀਬ 4000 ਅਰਬ ਰੁਪਏ) ਦੀ ਰਹੀ, ਜੋ ਕਿ ਪਿਛਲੇ ਸਾਲ ਦੀ ਤੁਲਨਾ 'ਚ 14 ਅਰਬ ਡਾਲਰ (ਲਗਭਗ 837 ਅਰਬ ਰੁਪਏ) ਘੱਟ ਹੈ। ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਜ਼ ਮੁਤਾਬਕ ਉਸ ਲਈ ਕਈ ਦੇਸ਼ਾਂ ਦੀ ਅਰਥਵਿਵਸਥਾ 'ਚ ਮੰਦੀ, ਅਮਰੀਕਾ ਦੇ ਸਖਤ ਕ੍ਰੈਡਿਟ ਮਾਪਦੰਡ ਤੇ ਪ੍ਰਤੀਕੂਲ ਨਿਯਮਕ ਦਰਾਂ ਵਰਗੇ ਕਾਰਕ ਜ਼ਿੰਮੇਵਾਰ ਹਨ। 




Archive

RECENT STORIES