Posted on July 8th, 2020

ਹੁਣ ਜਦਕਿ ਬੇਅਦਬੀਆਂ ਦੇ ਦੋਸ਼ੀਆਂ ਨੂੰ ਫੜਨ ਲਈ ਪੰਜਾਬ 'ਚ ਵਿਸ਼ੇਸ਼ ਜਾਂਚ ਦਲ (ਸਿਟ) ਨੇ ਕੁਝ ਗ੍ਰਿਫਤਾਰੀਆਂ ਕਰਦਿਆਂ ਰਾਮ ਰਹੀਮ ਤੱਕ ਜਾ ਹੱਥ ਪਾਇਆ ਹੈ ਤਾਂ ਇਨ੍ਹਾਂ ਬੇਅਦਬੀਆਂ ਦੇ ਅਸਲ ਦੋਸ਼ੀਆਂ ਅਤੇ ਉਨ੍ਹਾਂ ਦੇ ਹੈਂਡਲਰਾਂ ਨੇ ਜਾਂਚ ਆਪਣੇ ਦਰ ਪਹੁੰਚਣ ਤੋਂ ਪਹਿਲਾਂ ਪੂਰੇ ਜ਼ੋਰ ਨਾਲ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ।
ਦੋਸ਼ੀਆਂ ਨੂੰ ਫੜਨ ਲਈ ਬਣਾਈ ਗਈ ਕੇਂਦਰੀ ਜਾਂਚ ਏਜੰਸੀ ਸੀਬੀਆਈ ਉਲਟਾ ਦੋਸ਼ੀਆਂ ਨੂੰ ਬਚਾਉਣ ਲਈ ਅਦਾਲਤ ਚਲੀ ਗਈ ਹੈ। ਸੀਬੀਆਈ ਨੇ ਮੁਹਾਲੀ ਅਦਾਲਤ ਪੁੱਜ ਕੇ ਮੰਗ ਕੀਤੀ ਹੈ ਕਿ ਬੇਅਦਬੀਆਂ ਦੇ ਦੋਸ਼ੀਆਂ ਨੂੰ ਫੜਨ ਲਈ ਬਣਾਈ ਸਿਟ ਨੂੰ ਰੋਕਿਆ ਜਾਵੇ, ਜੋ ਕਿ ਪੰਜਾਬ ਪੁਲਿਸ ਦੇ ਅਧਿਕਾਰੀ ਰਣਬੀਰ ਸਿੰਘ ਖਟੜਾ ਦੀ ਅਗਵਾਈ 'ਚ ਅੱਗੇ ਵਧ ਰਹੀ ਹੈ।
ਜਾਪਦਾ ਹੈ ਕਿ ਵਿਸ਼ੇਸ਼ ਜਾਂਚ ਦਲ (ਸਿਟ) ਵਲੋਂ ਬੀਤੇ ਦੋ ਹਫਤਿਆਂ 'ਚ ਦਿਖਾਈ ਤੇਜ਼ੀ ਨੇ ਅਸਲ ਦੋਸ਼ੀਆਂ ਨੂੰ ਕੰਬਣੀ ਛੇੜ ਦਿੱਤੀ ਹੈ, ਜਿਸ ਲਈ ਕੇਂਦਰ ਸਰਕਾਰ ਦੇ ਪਿੰਜਰੇ ਦਾ ਤੋਤਾ ਬਣੀ ਸੀਬੀਆਈ ਨੂੰ ਅੱਗੇ ਕਰਕੇ ਇਸ ਜਾਂਚ ਨੂੰ ਤੁਰੰਤ ਰੋਕਣ ਲਈ ਦਾਅ ਖੇਡਿਆ ਗਿਆ ਹੈ।
ਪੰਜਾਬ ਦੀਆਂ ਸਮੁੱਚੀਆਂ ਪੰਥਕ ਧਿਰਾਂ, ਪ੍ਰਚਾਰਕਾਂ ਅਤੇ ਸੁਹਿਰਦ ਰਾਜਸੀ ਸ਼ਖਸੀਅਤਾਂ ਲਈ ਇਹ ਵੱਡੀ ਚੁਣੌਤੀ ਬਣ ਗਈ ਹੈ, ਜੇਕਰ ਸਭ ਹੁਣ ਚੁੱਪ ਕਰਕੇ ਬੈਠੇ ਰਹੇ ਤਾਂ ਜਾਂਚ ਇੱਕ ਵਾਰ ਫਿਰ ਸਿਰੇ ਲੱਗਣ ਤੋਂ ਪਹਿਲਾਂ ਹੀ ਠੱਪ ਹੋ ਜਾਵੇਗੀ। ਇਨ੍ਹਾਂ ਬੇਅਦਬੀਆਂ ਦਾ ਠੀਕਰਾ ਸਿੱਖਾਂ ਸਿਰ ਭੰਨ੍ਹਣ ਲਈ ਪਹਿਲਾਂ ਵੀ ਯਤਨ ਹੋਏ ਹਨ ਤੇ ਅਗਾਂਹ ਵੀ ਹੋਣਗੇ।
ਇਸ ਤਾਜ਼ਾ ਦਾਅ ਨੂੰ ਹੁਣੇ ਖਦੇੜਨ ਲਈ ਦੁਨੀਆ ਭਰ 'ਚ ਵਸਦੇ ਸਿੱਖਾਂ ਨੂੰ ਹਰ ਜ਼ਰੀਏ ਇਸ ਚਾਲ ਨੂੰ ਪਛਾੜਨ ਦੀ ਲੋੜ ਹੈ। ਅਗਲੇ ਕੁਝ ਦਿਨ ਬਹੁਤ ਅਹਿਮ ਹੋਣਗੇ। ਸਿੱਖ ਧਾਰਮਿਕ ਲੀਡਰਸ਼ਿਪ, ਸੁਹਿਰਦ ਰਾਜਸੀ ਲੀਡਰਸ਼ਿਪ, ਪ੍ਰਚਾਰਕਾਂ ਅਤੇ ਆਮ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਚਾਲ ਨੂੰ ਨਾਕਾਮ ਕਰਨ ਲਈ ਪੂਰਾ ਜ਼ੋਰ ਲਾ ਦੇਣ। ਸੋਸ਼ਲ ਮੀਡੀਏ, ਰਵਾਇਤੀ ਮੀਡੀਏ, ਪ੍ਰੈਸ ਕਾਨਫਰੰਸਾਂ, ਪ੍ਰੈਸ ਬਿਆਨਾਂ, ਮੰਗ-ਪੱਤਰਾਂ, ਧਰਨਿਆਂ, ਮਾਰਚਾਂ 'ਚੋ ਵੀ ਕੀਤਾ ਜਾ ਸਕਦਾ, ਕਰਨ ਦੀ ਅਤਿਅੰਤ ਲੋੜ ਹੈ ਤਾ ਕਿ ਇਸ ਜਾਂਚ 'ਤੇ ਰੋਕ ਨਾ ਲੱਗੇ ਅਤੇ ਅਸਲ ਦੋਸ਼ੀਆਂ ਦੀ ਨਿਸ਼ਾਨਦੇਹੀ ਹੋ ਸਕੇ।
ਉਮੀਦ ਹੈ ਕਿ ਪੰਥ ਇਸ ਘੜੀ ਨੂੰ ਸਮਝਦਿਆਂ ਫੌਰਨ ਕਾਰਵਾਈ ਕਰੇਗਾ।
ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀਕਲਾ ਬਿਊਰੋ

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026

Posted on June 4th, 2026